ਮੁੰਬਈ- ਬਾਲੀਵੁੱਡ ਅਭਿਨੇਤਾ ਸਲਮਾਨ ਖ਼ਾਨ ਦੀ ਜਾਨ ਨੂੰ ਖ਼ਤਰਾ ਹੈ, ਇਸ ਲਈ ਉਨ੍ਹਾਂ ਨੇ ਆਪਣੀ ਸੁਰੱਖਿਆ ਵਧਾ ਦਿੱਤੀ ਹੈ। ਪਹਿਲਾਂ ਸਲਮਾਨ ਦੇ 12 ਬਾਡੀਗਾਰਡ ਸਨ ਪਰ ਹੁਣ ਇਨ੍ਹਾ ਦੀ ਗਿਣਤੀ 22 ਕਰ ਦਿੱਤੀ ਗਈ ਹੈ। ਇਸ ਦਾ ਕਾਰਨ ਸਲਮਨ ਖ਼ਾਨ ਵਲੋਂ ਕੀਤਾ ਗਿਆ ਟਵੀਟ ਦੱਸਿਆ ਜਾ ਰਿਹਾ ਹੈ, ਜਿਸ 'ਚ ਸਲਮਾਨ ਖ਼ਾਨ ਨੇ ਯਾਕੂਬ ਮੈਮਨ ਦੀ ਫਾਂਸੀ ਦਾ ਵਿਰੋਧ ਕੀਤਾ ਸੀ।
ਜ਼ਿਰਰਯੋਗ ਹੈ ਕਿ ਇਸ ਟਵੀਟ ਤੋਂ ਬਾਅਦ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਕਈ ਲੋਕਾਂ ਨੇ ਪ੍ਰਦਰਸ਼ਨ ਵੀ ਕੀਤਾ ਸੀ। ਖ਼ਬਰਾਂ ਮੁਤਾਬਕ ਉਸ ਹਾਦਸੇ ਤੋਂ ਬਾਅਦ ਸਲਮਾਨ ਨੇ ਆਪਣੀ ਸੁਰੱਖਿਆ ਵਧਾ ਦਿੱਤੀ ਹੈ। ਸਲਮਾਨ ਜਿਥੇ ਵੀ ਜਾਂਦੇ ਹਨ, ਉਨ੍ਹਾਂ ਦੇ 22 ਬਾਡੀਗਾਰਡ ਹਰ ਸਮੇਂ ਨਾਲ ਹੁੰਦੇ ਹਨ।
2 ਬੱਚਿਆਂ ਦੇ ਪਿਤਾ ਸੋਹੇਲ ਖਾਨ ਨਾਲ ਚੱਲਿਆ ਹੁਮਾ ਕੁਰੈਸ਼ੀ ਦਾ ਅਫੇਅਰ! (ਦੇਖੋ ਤਸਵੀਰਾਂ)
NEXT STORY