ਮੁੰਬਈ (ਭਾਸ਼ਾ) - ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਨਾਰਕੋਟਿਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਸਾਬਕਾ ਸਥਾਨਕ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਤੋਂ 5 ਘੰਟੇ ਤੱਕ ਪੁੱਛਗਿੱਛ ਕੀਤੀ।
ਕਾਰਡੇਲੀਆ ਕਰੂਜ਼ ਤੋਂ ਨਸ਼ੀਲੇ ਪਦਾਰਥ ਦੀ ਜ਼ਬਤੀ ਮਾਮਲੇ ’ਚ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰਿਅਨ ਖ਼ਾਨ ਦਾ ਨਾਂ ਸ਼ਾਮਲ ਨਾ ਕਰਨ ਦੀ ਇਵਜ ’ਚ ਉਨ੍ਹਾਂ ਤੋਂ ਕਥਿਤ ਰੂਪ ’ਚ 25 ਕਰੋਡ਼ ਰੁਪਏ ਦੀ ਰਿਸ਼ਵਤ ਮੰਗਣ ਸਬੰਧੀ ਦੋਸ਼ਾਂ ਦੇ ਸਿਲਸਿਲੇ ’ਚ ਪੁੱਛਗਿੱਛ ਲਈ ਵਾਨਖੇੜੇ ਲਗਾਤਾਰ ਦੂਜੇ ਦਿਨ ਇੱਥੇ ਸੀ. ਬੀ. ਆਈ. ਦੇ ਸਾਹਮਣੇ ਪੇਸ਼ ਹੋਏ।
ਇਹ ਖ਼ਬਰ ਵੀ ਪੜ੍ਹੋ : ‘ਅਸਿਤ ਮੋਦੀ ਨੇ ਮੈਨੂੰ ਮੱਖੀ ਵਾਂਗ ਬਾਹਰ ਸੁੱਟ ਦਿੱਤਾ’, ‘ਤਾਰਕ ਮਹਿਤਾ...’ ਦੀ ਪ੍ਰਿਆ ਨੇ ਦਿੱਤਾ ਵੱਡਾ ਬਿਆਨ
ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਮਾਲੀਆ ਸੇਵਾ (ਆਈ. ਆਰ. ਐੱਸ.) ਦੇ ਅਧਿਕਾਰੀ ਵਾਨਖੇੜੇ ਸੀ. ਬੀ. ਆਈ. ਦੇ ਬਾਂਦਰਾ-ਕੁਰਲਾ ਕੰਪਲੈਕਸ ਸਥਿਤ ਦਫ਼ਤਰ ’ਚ ਸਵੇਰੇ ਸਾਢੇ 10 ਵਜੇ ਦੇ ਆਸਪਾਸ ਪੁੱਜੇ। ਦਫ਼ਤਰ ’ਚ ਦਾਖ਼ਲ ਹੋਣ ਸਮੇਂ ਵਾਨਖੇੜੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅਦਾਲਤ ’ਤੇ ਭਰੋਸਾ ਹੈ। ਅਧਿਕਾਰੀ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਵਾਨਖੇੜੇ ਨੂੰ ਦੁਪਹਿਰ ਦਾ ਭੋਜਨ ਕਰਨ ਦੀ ਆਗਿਆ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਵਾਨਖੇੜੇ ਸ਼ਾਮ ਲਗਭਗ ਸਾਢੇ 4 ਵਜੇ ਸੀ. ਬੀ. ਆਈ. ਦਫ਼ਤਰ ਤੋਂ ਨਿਕਲੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
‘ਕੈਰੀ ਆਨ ਜੱਟਾ 3’ ਦੇ ‘ਜੱਟੀ’ ਗੀਤ ਨੂੰ ਮਿਲਿਆ ਰੱਜਵਾਂ ਪਿਆਰ, 5 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ (ਵੀਡੀਓ)
NEXT STORY