ਮੁੰਬਈ (ਬਿਊਰੋ) — ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ ਅਦਾਕਾਰ ਸੰਜੇ ਦੱਤ ਆਪਣੇ ਬੱਚਿਆਂ ਨਾਲ ਦੁਬਈ 'ਚ ਸਮਾਂ ਬਤੀਤ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਮਨਿਅਤਾ ਦੱਤ ਵੀ ਉਨ੍ਹਾਂ ਨਾਲ ਦੁਬਈ ਗਈ ਸੀ। ਬੀਤੀ ਰਾਤ ਸੰਜੇ ਦੱਤ ਦੁਬਈ ਤੋਂ ਮੁੰਬਈ ਵਾਪਸ ਪਰਤ ਆਏ ਹਨ। ਇਸ ਦੌਰਾਨ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀਆਂ ਤਸਵੀਰਾਂ 'ਚ ਸੰਜੇ ਦੱਤ ਪੂਰੇ ਕਲੀਨ ਸ਼ੇਵ ਨਜ਼ਰ ਆ ਰਹੇ ਹਨ। ਫੇਫੜਿਆਂ ਦੇ ਕੈਂਸਰ ਨਾਲ ਲੜ ਰਹੇ ਸੰਜੇ ਦੱਤ ਦੀ ਅੱਜ ਤੀਜੀ ਕੀਮੋਥੈਰੇਪੀ ਹੋਣੀ ਹੈ। ਜੀ ਹਾਂ, ਕੁਝ ਦਿਨ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਸੰਜੇ ਦੱਤ ਦੀ 30 ਸਤੰਬਰ ਨੂੰ ਕੀਮੋਥੈਰੇਪੀ ਸ਼ੁਰੂ ਹੋਵੇਗੀ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸੰਜੇ ਦੱਤ ਆਪਣੀ ਪਤਨੀ ਨਾਲ ਚਾਰਟਡ ਪਲੇਨ 'ਤੇ (ਪ੍ਰਾਈਵੇਟ ਜੈੱਟ ਰਾਹੀਂ) ਆਪਣੇ ਬੱਚਿਆਂ ਸ਼ਹਿਰਾਨ ਤੇ ਇਕਰਾ ਨੂੰ ਮਿਲਣ ਲਈ ਦੁਬਈ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਦੂਜੀ ਕੀਮੋਥੈਰੇਪੀ ਤੋਂ ਬਾਅਦ ਸੰਜੇ ਦੱਤ ਦਾ ਆਪਣੇ ਬੱਚਿਆਂ ਨੂੰ ਮਿਲਣ ਦਾ ਕਾਫ਼ੀ ਮਨ ਕਰ ਰਿਹਾ ਸੀ, ਇਸ ਲਈ ਉਹ ਮੁੰਬਈ ਤੋਂ ਦੁਬਈ ਪਹੁੰਚੇ ਸਨ।

ਦੱਸਣਯੋਗ ਹੈ ਕਿ ਦੁਬਈ ਪਹੁੰਚਦੇ ਹੀ ਉਹ ਆਪਣੇ ਦੋਹਾਂ ਬੱਚਿਆਂ ਨੂੰ ਮਿਲੇ। ਮਾਨਿਅਤਾ ਨੇ ਇੱਕ ਪਰਿਵਾਰਕ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ਵਿਚ ਸੰਜੇ ਦੱਤ ਬਹੁਤ ਕਮਜ਼ੋਰ ਲੱਗ ਰਹੇ ਸਨ। ਜਿਹੜੀ ਤਸਵੀਰ ਸਾਂਝੀ ਕੀਤੀ ਗਈ ਹੈ ਉਸ ਵਿਚ ਸੰਜੇ ਦੱਤ ਦੀਆਂ ਗੱਲਾਂ ਪਿਚਕੀਆਂ (ਅੰਦਰ ਨੂੰ ਵੜੀਆਂ) ਨਜ਼ਰ ਆਈਆਂ ਸਨ ਅਤੇ ਚਿਹਰੇ ਦੀ ਰੰਗਤ ਵੀ ਉੱਡ ਗਈ। ਮਾਨਿਅਤਾ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਸੀ 'ਅੱਜ ਮੈਂ ਰੱਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਸ ਨੇ ਮੈਨੂੰ ਇੰਨਾਂ ਵਧੀਆ ਪਰਿਵਾਰ ਦਿੱਤਾ। ਮੈਨੂੰ ਕੋਈ ਸ਼ਿਕਾਇਤ ਨਹੀਂ, ਕੋਈ ਮੰਗ ਨਹੀਂ ਬਸ ਸਾਰੇ ਇੱਕਠੇ ਰਹਿਣ ਹਮੇਸ਼ਾ ਲਈ ਆਮੀਨ।'

ਪਹਿਲਾ ਅਮਰੀਕਾ ਤੇ ਸਿੰਗਾਪੁਰ ਜਾਣਾ ਚਾਹੁੰਦੇ ਸਨ ਸੰਜੇ ਦੱਤ
ਦੱਸ ਦਈਏ ਕਿ ਪਹਿਲਾ ਸੰਜੇ ਦੱਤ ਅਮਰੀਕਾ 'ਚ ਕੀਮੋਥੈਰੇਪੀ ਕਰਵਾਉਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦੀ ਦੂਜੀ ਪਸੰਦ ਸਿੰਗਾਪੁਰ ਸੀ ਪਰ ਉਹ ਵੀ ਕੈਂਸਰ (ਰੱਦ ) ਹੋ ਗਿਆ। ਗੱਲ ਕਰੀਏ ਫ਼ਿਲਮਾਂ ਦੀ ਤਾਂ ਅਦਾਕਾਰ ਨੇ ਹਾਲੇ ਤੱਕ ਵੀ ਤਹਿ ਨਹੀਂ ਕੀਤਾ ਹੈ ਕਿ ਆਪਣੀ ਕਿਹੜੀ ਰਹਿੰਦੀ ਫ਼ਿਲਮ ਦੀ ਸ਼ੂਟਿੰਗ ਪਹਿਲਾ ਕਰਨਗੇ।
ਸੰਜੇ ਦੱਤ ਦੀ ਝੋਲੀ 'ਚ ਹਨ ਇਹ ਦਿਲਚਸਪ ਫ਼ਿਲਮਾਂ
ਸੂਤਰਾਂ ਮੁਤਾਬਕ, ਸੰਜੇ ਦੱਤ ਦੀਆਂ ਫ਼ਿਲਮਾਂ ਦੇ ਪ੍ਰੋਡਿਊਸਰ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਸੰਜੇ ਦੱਤ ਨੇ ਅਪਕਮਿੰਗ ਫ਼ਿਲਮ 'ਸ਼ਮਸ਼ੇਰਾ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ 'ਚ 'ਪ੍ਰਿਥਵੀਰਾਜ਼', 'ਕੇਜੀਐੱਫ 2' ਵਰਗੀਆਂ ਫ਼ਿਲਮਾਂ ਹਨ।
ਖੇਤੀ ਬਿੱਲਾਂ ਖ਼ਿਲਾਫ਼ ਗੋਨਿਆਣਾ ਮੰਡੀ ਵੱਲ ਰਵਾਨਾ ਹੋਇਆ ਅੰਮ੍ਰਿਤ ਮਾਨ ਦਾ ਕਾਫ਼ਲਾ (ਵੀਡੀਓ)
NEXT STORY