ਮੁੰਬਈ (ਭਾਸ਼ਾ)– ਫ਼ਿਲਮ ‘ਧੂਮ’ ਦੇ ਨਿਰਦੇਸ਼ਕ ਸੰਜੇ ਗੜਵੀ ਦਾ ਐਤਵਾਰ ਸਵੇਰੇ ਇਥੇ ਉਨ੍ਹਾਂ ਦੇ ਘਰ ’ਤੇ ਦਿਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੀ ਵੱਡੀ ਧੀ ਸੰਜੀਨਾ ਨੇ ਦਿੱਤੀ। ਉਹ 56 ਸਾਲਾਂ ਦੇ ਸਨ। ਗੜਵੀ ਨੇ ਤਿੰਨ ਦਿਨਾਂ ਬਾਅਦ ਆਪਣਾ 57ਵਾਂ ਜਨਮਦਿਨ ਮਨਾਉਣਾ ਸੀ। ਉਹ ਯਸ਼ਰਾਜ ਫ਼ਿਲਮਜ਼ ਦੀ ‘ਧੂਮ’ ਸੀਰੀਜ਼ ਦੀਆਂ ਫ਼ਿਲਮਾਂ ‘ਧੂਮ’ (2004) ਤੇ ‘ਧੂਮ 2’ (2006) ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ।
ਗੜਵੀ ਦੀ ਧੀ ਮੁਤਾਬਕ ਨਿਰਦੇਸ਼ਕ ਪੂਰੀ ਤਰ੍ਹਾਂ ਨਾਲ ਸਿਹਤਮੰਦ ਸੀ। ਸੰਜੀਨਾ ਨੇ ਦੱਸਿਆ, ‘‘ਅੱਜ ਸਵੇਰੇ 9.30 ਵਜੇ ਉਨ੍ਹਾਂ ਦੀ ਰਿਹਾਇਸ਼ ’ਤੇ ਉਨ੍ਹਾਂ ਦੀ ਮੌਤ ਹੋ ਗਈ। ਸਾਨੂੰ ਯਕੀਨ ਨਹੀਂ ਹੈ ਕਿ ਇਹ ਕਿਵੇਂ ਹੋਇਆ ਪਰ ਇਹ ਜ਼ਿਆਦਾ ਸੰਭਾਵਨਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੋ ਸਕਦਾ ਹੈ। ਉਹ ਬੀਮਾਰ ਨਹੀਂ ਸਨ, ਪੂਰੀ ਤਰ੍ਹਾਂ ਤੰਦਰੁਸਤ ਸਨ।’’
ਇਹ ਖ਼ਬਰ ਵੀ ਪੜ੍ਹੋ : ਲਾਡੀ ਚਾਹਲ ਨੇ ਵਿਆਹ ਮਗਰੋਂ ਪਤਨੀ ਨਾਲ ਸਾਂਝੀ ਕੀਤੀ ਪਹਿਲੀ ਤਸਵੀਰ, ਬੇਹੱਦ ਖ਼ਾਸ ਹੈ ਕੈਪਸ਼ਨ
‘ਹਮ ਤੁਮ’ ਤੇ ‘ਫ਼ਨਾ’ ਫ਼ਿਲਮਾਂ ਦੇ ਨਿਰਦੇਸ਼ਕ ਕੁਨਾਲ ਕੋਹਲੀ ਸਮੇਤ ਕਈ ਫ਼ਿਲਮੀ ਹਸਤੀਆਂ ਨੇ ਸੋਸ਼ਲ ਮੀਡੀਆ ’ਤੇ ਗੜਵੀ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਕੋਹਲੀ ਨੇ ‘ਐਕਸ’ ’ਤੇ ਲਿਖਿਆ, ‘‘ਇਹ ਬਹੁਤ ਹੈਰਾਨ ਕਰਨ ਵਾਲਾ ਹੈ। ਸੰਜੇ ਗੜਵੀ ਦੀ ਆਤਮਾ ਨੂੰ ਸ਼ਾਂਤੀ ਮਿਲੇ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਤੁਹਾਡੀ ਮੌਤ ਦਾ ਸੰਦੇਸ਼ ਲਿਖਣਾ ਪਵੇਗਾ। ਕਈ ਸਾਲਾਂ ਤੋਂ YRF ਵਿਖੇ ਦਫ਼ਤਰ ਤੇ ਨਾਸ਼ਤਾ ਸਾਂਝਾ ਕੀਤਾ, ਵਿਚਾਰ-ਵਟਾਂਦਰੇ ਕੀਤੇ।’’
ਗੜਵੀ ਨੇ 2000 ’ਚ ਫ਼ਿਲਮ ‘ਤੇਰੇ ਲੀਏ’ ਨਾਲ ਨਿਰਦੇਸ਼ਨ ’ਚ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ 2002 ’ਚ ‘ਮੇਰੇ ਯਾਰ ਕੀ ਸ਼ਾਦੀ ਹੈ’ ਬਣਾਈ, ਜੋ ਯਸ਼ਰਾਜ ਫ਼ਿਲਮਜ਼ ਨਾਲ ਉਨ੍ਹਾਂ ਦੀ ਪਹਿਲੀ ਫ਼ਿਲਮ ਸੀ। ਉਨ੍ਹਾਂ ਨੇ ਆਪਣੀ ਤੀਜੀ ਨਿਰਦੇਸ਼ਿਤ ਐਕਸ਼ਨ-ਥ੍ਰਿਲਰ ‘ਧੂਮ’ ਨਾਲ ਸਾਰਿਆਂ ਦਾ ਧਿਆਨ ਖਿੱਚਿਆ, ਜਿਸ ਨੇ 2000 ਦੇ ਦਹਾਕੇ ਦੇ ਸ਼ੁਰੂ ’ਚ ਭਾਰਤੀ ਨੌਜਵਾਨਾਂ ’ਚ ਮੋਟਰਬਾਈਕਿੰਗ ਨੂੰ ਪ੍ਰਸਿੱਧ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਿੱਕੀ ਕੌਸ਼ਲ ਨੇ ਕੋਲਕਾਤਾ ’ਚ ਕੀਤੀ ਫ਼ਿਲਮ ‘ਸੈਮ ਬਹਾਦਰ’ ਦੀ ਪ੍ਰਮੋਸ਼ਨ
NEXT STORY