ਮੁੰਬਈ (ਬਿਊਰੋ)– ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ‘ਹੀਰਾ ਮੰਡੀ’ ਨੂੰ ਲੈ ਕੇ ਖ਼ਬਰ ਆਈ ਹੈ ਕਿ ਇਸ ਨੂੰ 35 ਕਰੋੜ ਰੁਪਏ ’ਚ ਵੇਚਿਆ ਗਿਆ ਹੈ, ਜਦਕਿ ਸੱਚ ਕੁਝ ਹੋਰ ਹੀ ਹੈ। ਇਸ ਪ੍ਰਾਜੈਕਟ ਨਾਲ ਜੁੜਿਆ ਇਕ ਬਿਆਨ ਪ੍ਰੋਡਕਸ਼ਨ ਹਾਊਸ ਨੇ ਜਾਰੀ ਕੀਤਾ ਹੈ।
ਇਸ ਦੇ ਅਨੁਸਾਰ ‘ਹੀਰਾ ਮੰਡੀ’ ਨੂੰ ਲੈ ਕੇ ਨੈੱਟਫਲਿਕਸ ਵਲੋਂ ਸੰਜੇ ਲੀਲਾ ਭੰਸਾਲੀ ਨੂੰ ਜੋ ਰਕਮ ਦੇਣ ਦੀ ਗੱਲ ਮੀਡੀਆ ’ਚ ਕਹੀ ਜਾ ਰਹੀ ਹੈ, ਉਹ ਆਧਾਰਹੀਣ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਦੀ ਫੈਕਟ ਚੈੱਕ ਕੀਤੀ ਜਾਣੀ ਚਾਹੀਦੀ ਹੈ। ਅਜਿਹੀ ਕੋਈ ਚਰਚਾ ਨਹੀਂ ਹੋਈ ਹੈ।
ਖ਼ਬਰਾਂ ਦੀ ਮੰਨੀਏ ਤਾਂ ਸੰਜੇ ਲੀਲਾ ਭੰਸਾਲੀ ਨੇ ਕਿਹਾ ਕਿ ਇਸ ਫ਼ਿਲਮ ਨੂੰ ਓ. ਟੀ. ਟੀ. ’ਤੇ ਰਿਲੀਜ਼ ਕਰਨ ਲਈ 35 ਕਰੋੜ ਰੁਪਏ ਦਾ ਆਫਰ ਮਿਲਿਆ ਸੀ। ਇਹ ਵੈੱਬ ਸੀਰੀਜ਼ ਪਿਆਰ, ਧੋਖੇ ਤੇ ਰਾਜਨੀਤੀ ਦੀ ਕਹਾਣੀ ’ਤੇ ਆਧਾਰਿਤ ਹੈ। ਇਹ ਵੈੱਬ ਸੀਰੀਜ਼ ‘ਗੰਗੂਬਾਈ ਕਾਠਿਆਵਾੜੀ’ ਦੇ ਸੈੱਟ ’ਤੇ ਫ਼ਿਲਮਾਈ ਗਈ ਹੈ।
ਇਸ ਗੱਲ ਦੀ ਵੀ ਖ਼ਬਰ ਆਈ ਸੀ ਕਿ ਓ. ਟੀ. ਟੀ. ਪਲੇਟਫਾਰਮ ਨੇ ਵੈੱਬ ਸੀਰੀਜ਼ ਦੇ ਪਹਿਲੇ ਸੀਜ਼ਨ ਨੂੰ 35 ਕਰੋੜ ਰੁਪਏ ’ਚ ਖ਼ਰੀਦਿਆ ਹੈ। ਹਾਲਾਂਕਿ ਇਹ ਗੱਲ ਅਫਵਾਹ ਨਿਕਲੀ। ਨੈੱਟਫਲਿਕਸ ਅਕਸਰ ਅਜਿਹੇ ਪ੍ਰਾਜੈਕਟ ਨੂੰ ਵੱਡੇ ਪੈਸੇ ਦੇ ਕੇ ਖ਼ਰੀਦਦਾ ਹੈ। ‘ਦਿ ਗ੍ਰੇ ਮੈਨ’ ਨੂੰ ਨੈੱਟਫਲਿਕਸ ਨੇ 200 ਮਿਲੀਅਨ ਡਾਲਰ ’ਚ ਖ਼ਰੀਦਿਆ ਹੈ। ਇਸ ਦਾ ਨਿਰਦੇਸ਼ਨ ਰੁਸੋ ਬ੍ਰਦਰਜ਼ ਨੇ ਕੀਤਾ ਹੈ। ‘ਹੀਰਾ ਮੰਡੀ’ ਦਾ ਫ਼ਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਨਿਮਰਤ ਖਹਿਰਾ ਨੇ ਫ਼ਿਲਮ 'ਜੇ ਜੱਟ ਵਿਗੜ ਗਿਆ' ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਇਹ ਖ਼ੂਬਸੂਰਤ ਤਸਵੀਰਾਂ
NEXT STORY