ਮੁੰਬਈ (ਬਿਊਰੋ) - ਮਿਸ ਵਰਲਡ 2024 ਦੇ ਮੌਕੇ 13 ਫਾਸਟ ਟ੍ਰੈਕ ਟੈਲੰਟਡ ਰਾਊਂਡ ਦੀਆਂ ਵਿਨਰਸ ਨੂੰ ‘ਹੀਰਾਮੰਡੀ’ ਦੀ ਕਾਸਟ ਯਾਨੀ ਮਨੀਸ਼ਾ ਕੋਇਰਾਲਾ, ਸੋਨਾਕਸ਼ੀ ਸਿਨਹਾ, ਅਦਿਤੀ ਰਾਓ ਹੈਦਰੀ, ਸੰਜੀਦਾ ਸ਼ੇਖ ਤੇ ਸ਼ਰਮੀਨ ਸਹਿਗਲ ਨਾਲ ਵਾਕ ਕਰਦੇ ਦੇਖਿਆ ਗਿਆ। 20 ਖੂਬਸੂਰਤ ਔਰਤਾਂ ਪਹਿਲੇ ਗਾਣੇ ‘ਸਕਲ ਬਾਨ’ ਦੇ ਕਾਸਟਿਊਮ ’ਚ ਰੈਂਪ ’ਤੇ ਵਾਕ ਕਰਦੀਆਂ ਨਜ਼ਰ ਆਈਆਂ। ਅਜਿਹੀ ਸਥਿਤੀ ’ਚ, ਮਿਸ ਵਰਲਡ ਮੁਕਾਬਲੇਬਾਜ਼ਾਂ ਨੂੰ ਕਲਾ, ਸੰਗੀਤ ਤੇ ਪਹਿਰਾਵੇ ਰਾਹੀਂ ਸੰਜੇ ਲੀਲਾ ਭੰਸਾਲੀ ਤੇ ਨੈੱਟਫਲਿਕਸ ਦੀ ਸੀਰੀਜ਼ ‘ਹੀਰਾਮੰਡੀ’ ਦੀ ਦੁਨੀਆ ਦਾ ਅਨੁਭਵ ਕਰਨ ਨੂੰ ਮਿਲਿਆ। ਉਨ੍ਹਾਂ ਨੇ ਭਾਰਤੀ ਸੱਭਿਆਚਾਰ ਤੇ ਵਿਰਾਸਤ ਦਾ ਅਨੁਭਵ ਕੀਤਾ ਤੇ ਆਪਣੇ ਆਪ ਨੂੰ ਸੰਜੇ ਲੀਲਾ ਭੰਸਾਲੀ ਦੀਆਂ ਕਹਾਣੀਆਂ ਦੀ ਦੁਨੀਆ ’ਚ ਗੁਆਚਣ ਦਿੱਤਾ।
ਸੰਜੇ ਲੀਲਾ ਭੰਸਾਲੀ ਨੇ ਆਪਣੇ ਸੰਗੀਤ ਲੇਬਲ ਭੰਸਾਲੀ ਮਿਊਜ਼ਿਕ ਨਾਲ ਆਪਣਾ ਪਹਿਲਾ ਗਾਣਾ ‘ਸਕਲ ਬਨ’ ਨੂੰ ਉਨ੍ਹਾਂ ਦੇ ਪਹਿਲੀ ਨੈੱਟਫਲਿਕਸ ਸੀਰੀਜ਼ ‘ਹੀਰਾਮੰਡੀ : ਦਿ ਡਾਇਮੰਡ’ ਨਾਲ ਲਾਂਚ ਕੀਤਾ। ਇਕ ਅਜਿਹਾ ਮਾਹੌਲ ਬਣਾਇਆ ਗਿਆ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ, ਇਸ ਗਾਣੇ ਨੂੰ ਮਿਸ ਵਰਲਡ 24 ਦੀ ਗਲੋਬਲ ਸਟੇਜ ’ਤੇ ਸ਼ਾਨਦਾਰ ਤਰੀਕੇ ਨਾਲ ਲਾਂਚ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਔਰਤਾਂ ਨੂੰ ਪ੍ਰੇਰਿਤ ਤੇ ਸਮਰਥਣ ਕਰਨਾ ਸਮੂਹਿਕ ਜ਼ਿਮੇਵਾਰੀ
NEXT STORY