ਮੁੰਬਈ (ਬਿਊਰੋ): ਟੀ ਵੀ ਰਿਆਲਟੀ ਸ਼ੋਅ ਬਿੱਗ ਬੌਸ 14 ਇਨੀਂ-ਦਿਨੀਂ ਬੇਹੱਦ ਚਰਚਾ 'ਚ ਹੈ। ਇਸ ਸੋਅ ਦਾ ਹਿੱਸਾ ਪੰਜਾਬ ਦੀ ਮਸ਼ਹੂਰ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਵੀ ਬਣੀ ਹੈ। ਸਾਰਾ ਗੁਰਪਾਲ ਨੂੰ ਬਿੱਗ ਬੌਸ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਪਰ ਹੁਣ ਪਹਿਲੇ ਹਫਤੇ ਹੋਈ ਅਵਿਕਸ਼ਨ 'ਚ ਸਾਰਾ ਗੁਰਪਾਲ ਨੂੰ ਬਿੱਗ ਬੌਸ ਦੇ ਘਰ ਤੋਂ ਬੇਘਰ ਕਰ ਦਿੱਤਾ ਗਿਆ ਹੈ।

ਪਰ ਇਸ 'ਚ ਵੱਡੀ ਗੱਲ ਹੈ ਕਿ ਸਾਰਾ ਦਰਸ਼ਕਾਂ ਦੇ ਵੋਟ ਕਾਰਨ ਨਹੀਂ ਬਲਕਿ ਸ਼ੋਅ ਦੇ ਸੀਨੀਅਰਸ ਸਿਧਾਰਥ ਸ਼ੁਕਲਾ, ਹੀਨਾ ਖਾਨ ਤੇ ਗੌਹਰ ਖਾਨ ਕਾਰਨ ਸ਼ੋਅ ਤੋਂ ਬਾਹਰ ਹੋਈ ਹੈ।ਤਿੰਨੇ ਸੀਨੀਅਰਸ ਨੇ ਸਾਰਾ ਗੁਰਪਾਲ ਨੂੰ ਕੰਮਜੋਰ ਦੱਸਿਆ ਤੇ ਸ਼ੋਅ ਤੋਂ ਬਾਹਰ ਕਰ ਦਿੱਤਾ।

ਹੁਣ ਸਾਰਾ ਗੁਰਪਾਲ ਦੇ ਸ਼ੋਅ ਤੋਂ ਬਾਹਰ ਕੱਢੇ ਜਾਣ 'ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਕਈ ਸਾਰੇ ਯੁਜ਼ਰਸ ਸ਼ੋਅ ਦੇ ਤਿੰਨੇ ਸੀਨੀਅਰਸ 'ਤੇ ਭੜਕ ਰਹੇ ਹਨ। ਉਥੇ ਹੀ ਪੰਜਾਬੀ ਗਾਇਕ ਅਰਮਾਨ ਬੇਦਿਲ ਨੇ ਇਕ ਟਵੀਟ ਰਾਹੀਂ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।ਸਾਰਾ ਗੁਰਪਾਲ ਦੇ ਹੱਕ 'ਚ ਟਵੀਟ ਕਰਦੇ ਅਰਮਾਨ ਬੇਦਿਲ ਲਿਖਦੇ ਹਨ -
'ਮੈਂ ਸਾਰਾ ਗੁਰਪਾਲ ਦੇ ਬਿੱਗ ਬੌਸ 14 ਚੋਂ ਕੀਤੇ ਅਵਿਕਸ਼ਨ ਤੋਂ ਬਹੁਤ ਨਿਰਾਸ਼ ਹਾਂ, ਸ਼ੋਅ ਦੇ ਸੀਨੀਅਰਸ ਨੇ ਪੱਖਪਾਤ ਕੀਤਾ ਜਿਸ 'ਤੇ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸਲਮਾਨ ਖਾਨ ਨੂੰ ਟੈੱਗ ਕਰਦਿਆਂ ਅਰਮਾਨ ਬੇਦਿਲ ਨੇ ਕਿਹਾ ਕਿ ਸਾਰਾ ਨੂੰ ਬੇਦਖਲ ਕਰਨਾ ਦਾ ਫੈਸਲਾ ਦਰਸ਼ਕਾਂ ਦਾ ਨਹੀਂ ਸੀ।'

ਅਰਮਾਨ ਬੇਦਿਲ ਤੋਂ ਇਲਾਵਾ ਹੋਰਨਾਂ ਲੋਕਾਂ ਨੇ ਵੀ ਸਾਰਾ ਗੁਰਪਾਲ ਦੇ ਸ਼ੋਅ ਤੋਂ ਬਾਹਰ ਕੀਤੇ ਜਾਣ 'ਤੇ ਨਰਾਜ਼ਗੀ ਜਤਾਈ ਹੈ।
ਧੋਨੀ ਦੀ ਧੀ ਨਾਲ ਜਬਰ-ਜ਼ਿਨਾਹ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ, ਇਸ ਅਦਾਕਾਰ ਨੇ ਪੁਲਸ ਦੀ ਕੀਤੀ ਸ਼ਲਾਘਾ
NEXT STORY