ਐਂਟਰਟੇਨਮੈਂਟ ਡੈਸਕ- ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਦੀ ਫਿਲਮ 'ਸਰਦਾਰ ਜੀ 3' ਇਸ ਸਮੇਂ ਵੱਡੇ ਵਿਵਾਦ ਦਾ ਕੇਂਦਰ ਬਣੀ ਹੋਈ ਹੈ। ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਕਾਸਟ ਕਰਨ ਕਰਕੇ ਦਿਲਜੀਤ ਦੀ ਭਾਰੀ ਆਲੋਚਨਾ ਹੋ ਰਹੀ ਹੈ। ਮਾਮਲਾ ਇੱਥੋ ਤੱਕ ਭੱਖ ਗਿਆ ਉਨ੍ਹਾਂ ਨੂੰ ਬੈਨ ਕਰਨ ਦੀ ਮੰਗ ਕੀਤੀ ਜਾਣ ਲੱਗੀ। ਅਜਿਹਾ ਇਸ ਲਈ ਕਿਉਂਕਿ ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ 'ਤੇ ਪਾਬੰਦੀ ਲੱਗੀ ਹੋਈ ਹੈ।
ਇਕ ਪਾਸੇ ਜਿੱਥੇ ਦਿਲਜੀਤ ਦਾ ਵਿਰੋਧ ਹੋ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕਈ ਕਲਾਕਾਰਾਂ ਦਾ ਉਨ੍ਹਾਂ ਨੂੰ ਸਮਰਥਨ ਵੀ ਮਿਲ ਰਿਹਾ ਹੈ। ਪੰਜਾਬੀ ਗਾਇਕ ਬੱਬੂ ਮਾਨ ਤੋਂ ਬਾਅਦ ਹੁਣ ਸੂਫੀ ਗਾਇਕ ਹੰਸ ਰਾਜ ਹੰਸ ਨੇ ਦਿਲਜੀਤ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਗਾਮ ਵਿਚ ਹੋਇਆ ਹਮਲਾ ਬਹੁਤ ਵੱਡਾ ਦੁਖਾਂਤ ਸੀ ਪਰ ਜਦੋਂ ਇਹ ਫਿਲਮ ਬਣਾਈ ਗਈ ਉਦੋਂ ਸਭ ਕੁੱਝ ਠੀਕ ਸੀ। ਅਜਿਹੇ ਵਿਚ ਦਿਲਜੀਤ ਦਾ ਵਿਰੋਧ ਕਰਨਾ ਸਹੀ ਨਹੀਂ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਉਹ ਜਿਸ ਮੁਕਾਮ 'ਤੇ ਹਨ ਉਸ ਲਈ ਫਖਰ ਹੋਣਾ ਚਾਹੀਦਾ ਹੈ।
ਦੱਸ ਦੇਈਏ ਕਿ ਫਿਲਮ ਦੀ ਟੀਮ ਵਲੋਂ ਵੀ ਬਿਆਨ ਜਾਰੀ ਕਰਕੇ ਕਿਹਾ ਗਿਆ ਸੀ ਕਿ, "ਫਿਲਮ ਦੀ ਸ਼ੂਟਿੰਗ ਮੌਜੂਦਾ ਹਾਲਾਤਾਂ ਤੋਂ ਕਾਫੀ ਪਹਿਲਾਂ ਹੋ ਚੁੱਕੀ ਸੀ। ਅਜਿਹੀ ਕੋਈ ਘਟਨਾ ਨਹੀਂ ਹੋਈ ਜਿਸ ਵਿਚ ਪਾਕਿਸਤਾਨੀ ਕਲਾਕਾਰ ਨੂੰ ਹਮਲੇ ਤੋਂ ਬਾਅਦ ਕਾਸਟ ਕੀਤਾ ਗਿਆ ਹੋਵੇ।"
ਟਾਈਗਰ ਸ਼ਰਾਫ ਨਾਲ ਮਿਊਜ਼ਿਕ ਵੀਡੀਓ 'ਬੇਪਨਾਹ' 'ਚ ਨਜ਼ਰ ਆਵੇਗੀ ਨਿਰਮਿਤ ਕੌਰ ਆਹਲੂਵਾਲੀਆ
NEXT STORY