ਮੁੰਬਈ (ਬਿਊਰੋ)– ਕਾਰਤਿਕ ਆਰਿਅਨ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਸਤਿਆਪ੍ਰੇਮ ਕੀ ਕਥਾ’ ਦਾ ਸ਼ਾਨਦਾਰ ਟਰੇਲਰ ਆਖਿਰਕਾਰ ਕੱਲ ਰਿਲੀਜ਼ ਹੋ ਗਿਆ ਸੀ। ਹੁਣ ਜਦੋਂ ਟਰੇਲਰ ਰਿਲੀਜ਼ ਹੋ ਗਿਆ ਹੈ ਤਾਂ ਅਸੀਂ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਦੀ ਸ਼ੁੱਧ ਪ੍ਰੇਮ ਕਹਾਣੀ ਲੰਬੇ ਸਮੇਂ ਬਾਅਦ ਸਿਨੇਮਾਘਰਾਂ ’ਚ ਦਸਤਕ ਦਿੰਦੀ ਨਜ਼ਰ ਆਵੇਗੀ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਸੁਲੋਚਨਾ ਲਾਟਕਰ ਦਾ ਦਿਹਾਂਤ, ਅਮਿਤਾਭ, ਧਰਮਿੰਦਰ ਤੇ ਦਿਲੀਪ ਕੁਮਾਰ ਦੀ ਮਾਂ ਦੇ ਨਿਭਾਏ ਸਨ ਕਿਰਦਾਰ
ਇਸ ਦੌਰਾਨ ਪ੍ਰਸ਼ੰਸਕਾਂ ਦੀ ਮੰਗ ’ਤੇ ਫ਼ਿਲਮ ਦਾ ਗਾਣਾ ‘ਨਸੀਬ ਸੇ’ ਵੀ ਰਿਲੀਜ਼ ਹੋਇਆ ਸੀ, ਜਿਸ ਨੂੰ ਸਾਰਿਆਂ ਨੇ ਕਾਫੀ ਸਰਾਹਿਆ ਹੈ। ਇਸ ਤੋਂ ਬਾਅਦ ਪ੍ਰਸ਼ੰਸਕਾਂ ਦਾ ਉਤਸ਼ਾਹ ਵੱਧ ਗਿਆ ਹੈ ਕਿਉਂਕਿ ਉਹ ਇਕ ਵਾਰ ਫਿਰ ਸਕ੍ਰੀਨ ’ਤੇ ਕਾਰਤਿਕ ਤੇ ਕਿਆਰਾ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਲਈ ਬੇਤਾਬ ਹਨ।
ਦੱਸ ਦੇਈਏ ਕਿ ਟਰੇਲਰ ਨੂੰ ਖ਼ਬਰ ਲਿਖੇ ਜਾਣ ਤਕ ਯੂਟਿਊਬ ’ਤੇ 15 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਜਿਵੇਂ ਕਿ ਟਰੇਲਰ ਦੀ ਝਲਕ ’ਚ ਦੇਖਿਆ ਜਾ ਸਕਦਾ ਹੈ ‘ਸਤਿਆਪ੍ਰੇਮ ਕੀ ਕਥਾ’ ਇਕ ਪ੍ਰੇਮ ਕਹਾਣੀ ਹੋਣ ਦਾ ਵਾਅਦਾ ਕਰਦੀ ਹੈ।
ਵੱਡੇ ਪੱਧਰ ’ਤੇ ਧਿਆਨ ਖਿੱਚਣ ਵਾਲੇ ਵਿਜ਼ੂਅਲਸ ਨਾਲ ਭਰਪੂਰ ਇਹ ਫ਼ਿਲਮ ਵਿਆਹ ਤੋਂ ਬਾਅਦ ਪਿਆਰ ਦੇ ਦਿਲਚਸਪ ਵਿਸ਼ੇ ਨਾਲ ਯਕੀਨੀ ਤੌਰ ’ਤੇ ਨਵੇਂ ਮਾਪਦੰਡ ਸਥਾਪਿਤ ਕਰੇਗੀ। ‘ਸਤਿਆਪ੍ਰੇਮ ਕੀ ਕਥਾ’ 29 ਜੂਨ ਨੂੰ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਤਮੰਨਾ ਭਾਟੀਆ ਸਟਾਰਰ ‘ਜੀ ਕਰਦਾ’ ਦਾ ਟਰੇਲਰ ਰਿਲੀਜ਼ (ਵੀਡੀਓ)
NEXT STORY