ਮੁੰਬਈ (ਬਿਊਰੋ)– ‘ਸਕੈਮ 1992 : ਦਿ ਹਰਸ਼ਦ ਮਹਿਤਾ ਸਟੋਰੀ’ ਦੀ ਸਫਲਤਾ ਤੋਂ ਬਾਅਦ ਐਪਲੌਸ ਐਂਟਰਟੇਨਮੈਂਟ ਨੇ ਆਪਣੇ ਬਹੁਚਰਚਿਤ ਸਕੈਮ ਫਰੈਂਚਾਇਜ਼ੀ ਦੇ ਦੂਜੇ ਸੀਜ਼ਨ ‘ਸਕੈਮ 2003 : ਦਿ ਤੇਲਗੀ ਸਟੋਰੀ’ ਦਾ ਐਲਾਨ ਕਰਕੇ ਕਾਫੀ ਸੁਰਖ਼ੀਆਂ ਬਟੋਰੀਆਂ ਸਨ, ਜਦਕਿ ਪ੍ਰਤੀਕ ਗਾਂਧੀ ਨੇ ਦਲਾਲ ਸਟਰੀਟ ਦੇ ਬਿਗ ਬੁਲ ਹਰਸ਼ਦ ਮਹਿਤਾ ਦੀ ਭੂਮਿਕਾ ਨਿਭਾਈ ਸੀ।
ਹੁਣ ਕ੍ਰੀਏਟਿਵ ਤੇ ਕਾਸਟਿੰਗ ਟੀਮਾਂ ਨੇ ਫਲ ਵਿਕਰੇਤਾ ਤੇਲਗੀ ਦੀ ਭੂਮਿਕਾ ਨਿਭਾਉਣ ਲਈ ਇਕਦਮ ਠੀਕ ਮੈਚ ਲਭ ਲਿਆ ਹੈ, ਜਿਸ ਨੂੰ ਨਕਲੀ ਸਟੈਂਪ ਪੇਪਰਾਂ ਨਾਲ ਸਮਰਾਜ ਬਣਾਇਆ ਸੀ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਬੀਨੂੰ ਢਿੱਲੋਂ ਨੂੰ ਸਦਮਾ, ਫਰਵਰੀ ’ਚ ਮਾਂ ਤੇ ਹੁਣ ਪਿਤਾ ਦਾ ਹੋਇਆ ਦਿਹਾਂਤ
ਅਬਦੁਲ ਕਰੀਮ ਤੇਲਗੀ ਦੀ ਭੂਮਿਕਾ ਨਿਭਾਉਣ ਲਈ ਇਕ ਖ਼ੁਰਾਂਟ ਥੀਏਟਰ ਕਲਾਕਾਰ ਗਗਨ ਦੇਵ ਰਿਆਰ ਨੂੰ ਚੁਣਿਆ ਗਿਆ ਹੈ। ਇਹ ਵੈੱਬ ਸੀਰੀਜ਼ ਕਰਨਾਟਕ ਦੇ ਖਾਨਾਪੁਰ ’ਚ ਪੈਦਾ ਹੋਏ ਇਕ ਫਲ ਵਿਕਰੇਤਾ ਅਬਦੁਲ ਕਰੀਮ ਤੇਲਗੀ ਦੇ ਜੀਵਨ ਤੇ ਭਾਰਤ ’ਚ ਸਭ ਤੋਂ ਸੌਖੇ ਘੋਟਾਲਿਆਂ ’ਚੋਂ ਇਕ ਦੇ ਪਿੱਛੇ ਮਾਸਟਰਮਾਈਂਡ ਬਣਨ ਦੀ ਉਸ ਦੀ ਯਾਤਰਾ ਦਾ ਵਰਣਨ ਕਰਦੀ ਹੈ।
ਕਈ ਸੂਬਿਆਂ ’ਚ ਫੈਲੇ ਇਸ ਘੋਟਾਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਵੈੱਬ ਸੀਰੀਜ਼ ਦਾ ਨਿਰਦੇਸ਼ਨ ਨਿਰਦੇਸ਼ਕ ਹੰਸਲ ਮਹਿਤਾ ਤੇ ਤੁਸ਼ਾਰ ਹੀਰਾਨੰਦਾਨੀ ਕਰਨਗੇ। ਮੁਕੇਸ਼ ਛਾਬੜਾ ਵਲੋਂ ਇਸ ਵੈੱਬ ਸੀਰੀਜ਼ ਨੂੰ ਸੋਨੀ ਲਿਵ ’ਤੇ ਸਟਰੀਮ ਕੀਤਾ ਜਾਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਆਯੂਸ਼ਮਾਨ ਫ਼ਿਲਮ ‘ਅਨੇਕ’ ਰਾਹੀਂ ਜੋੜਨ ਵਾਲੇ ਸ਼ਖ਼ਸ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ
NEXT STORY