ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਫ਼ਿਲਮ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ’ਚੋਂ ਇਕ ਹਨ, ਜੋ ਆਪਣੀ ਨਿੱਜੀ ਤੇ ਕੰਮਕਾਜੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਬੈਲੇਂਸ ਕਰਨਾ ਜਾਣਦੇ ਹਨ। ਸ਼ਾਹਰੁਖ ਆਪਣੇ ਰੁਝੇਵੇਂ ਭਰੇ ਸ਼ੈਡਿਊਲ ਦੇ ਬਾਵਜੂਦ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਪੂਰਾ ਸਮਾਂ ਦਿੰਦੇ ਹਨ।
ਉਥੇ ਕਿੰਗ ਖ਼ਾਨ ਆਪਣੀ ਲਾਡਲੀ ਧੀ ਸੁਹਾਨਾ ਖ਼ਾਨ ਦੇ ਜ਼ਿਆਦਾ ਕਰੀਬ ਹਨ। ਸੁਹਾਨਾ ਨਾਲ ਉਨ੍ਹਾਂ ਦੀ ਬਾਂਡਿੰਗ ਦੇਖਣ ਵਾਲੀ ਹੁੰਦੀ ਹੈ। ਸੁਹਾਨਾ ਨੇ ਭਾਵੇਂ ਹੀ ਫ਼ਿਲਮ ਇੰਡਸਟਰੀ ’ਚ ਡੈਬਿਊ ਨਹੀਂ ਕੀਤਾ ਹੈ ਪਰ ਉਹ ਹਮੇਸ਼ਾ ਤੋਂ ਹੀ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ, ਜਿਸ ਦੇ ਚਲਦਿਆਂ ਉਸ ਦੀ ਚੰਗੀ ਫੈਨ ਫਾਲੋਇੰਗ ਵੀ ਹੈ। ਇਸ ਵਿਚਾਲੇ ਹੁਣ ਹਾਲ ਹੀ ’ਚ ਸ਼ਾਹਰੁਖ ਖ਼ਾਨ ਨੇ ਇਕ ਕਿੱਸਾ ਸਾਂਝਾ ਕੀਤਾ ਹੈ, ਜਦੋਂ ਸੈੱਟ ’ਤੇ ਲੋਕਂ ਨੇ ਉਸ ਦੀ ਕਾਰ ਨੂੰ ਘੇਰ ਲਿਆ ਸੀ ਤੇ ਸੁਹਾਨਾ ਰੋਣ ਲੱਗੀ ਸੀ।
ਇਹ ਖ਼ਬਰ ਵੀ ਪੜ੍ਹੋ : ਪਤਨੀ ਨਾਲ ਲਹਿੰਬਰ ਹੁਸੈਨਪੁਰੀ ਦੇ ਵਿਵਾਦ ’ਤੇ ਬੋਲੇ ਮਾਸਟਰ ਸਲੀਮ, ਕਿਹਾ- ‘ਘਰ ਦਾ ਮਸਲਾ ਘਰ ਬੈਠ ਕੇ ਸੁਲਝਾਓ’
ਸ਼ਾਹਰੁਖ ਖ਼ਾਨ ਨੇ ਸਾਲ 2015 ’ਚ ‘ਦਿ ਨਿਊ ਇੰਡੀਅਨ ਐਕਸਪ੍ਰੈੱਸ’ ਨਾਲ ਗੱਲਬਾਤ ਕਰਦਿਆਂ ਸੁਹਾਨਾ ਖ਼ਾਨ ਤੇ ਆਰੀਅਨ ਖ਼ਾਨ ਬਾਰੇ ਇਕ ਕਿੱਸਾ ਸਾਂਝਾ ਕੀਤਾ ਸੀ। ਉਨ੍ਹਾਂ ਦੱਸਿਆ ਸੀ, ‘ਸੁਹਾਨਾ ਤੇ ਆਰੀਅਨ ਮੈਨੂੰ ਕਹਿੰਦੇ ਹਨ ਕਿ ਪਾਪਾ ਤੁਸੀਂ ਅਬਰਾਮ ਨੂੰ ਸਾਡੇ ਨਾਲੋਂ ਕਿਤੇ ਜ਼ਿਆਦਾ ਪਿਆਰ ਕਰਦੇ ਹੋ। ਇਸ ’ਤੇ ਮੈਂ ਕਿਹਾ, ‘ਤੁਸੀਂ ਕਿਵੇਂ ਜਾਣਦੇ ਹੋ ਕਿ ਮੈਂ ਤੁਹਾਡੇ ਲਈ ਪਿਆਰਾ ਨਹੀਂ ਸੀ? ਜਦੋਂ ਤੁਸੀਂ ਇਸ ਉਮਰ ’ਚ ਸੀ, ਮੈਂ ਵੀ ਤੁਹਾਡੇ ਨਾਲ ਇੰਝ ਹੀ ਪਿਆਰ ਕਰਦਾ ਸੀ।’ ਮੈਂ ਸਖ਼ਤ ਪਿਤਾ ਨਹੀਂ ਹਾਂ। ਬਸ ਅਬਰਾਮ ਤੇ ਉਨ੍ਹਾਂ ਦੋਵਾਂ ’ਚ ਫਰਕ ਇੰਨਾ ਹੈ ਕਿ ਉਹ ਅਕਸਰ ਮੇਰੇ ਨਾਲ ਬਾਹਰ ਜਾਂਦਾ ਹੈ ਤੇ ਮੇਰੇ ਬਾਕੀ ਦੇ ਦੋਵੇਂ ਬੱਚੇ ਸ਼ਰਮੀਲੇ ਸਨ।’
ਇਸ ਇੰਟਰਵਿਊ ’ਚ ਸ਼ਾਹਰੁਖ ਨੇ ਅੱਗੇ ਕਿਹਾ, ‘ਆਰੀਅਨ ਨੂੰ ਉਨ੍ਹਾਂ ਦਿਨਾਂ ’ਚ ਕਾਰ ਤੋਂ ਦਿੱਕਤ ਸੀ। ਇਸ ਕਾਰਨ ਉਹ ਮੇਰੇ ਨਾਲ ਕਦੇ-ਕਦੇ ਹੀ ਸ਼ੂਟਿੰਗ ’ਤੇ ਆਉਂਦਾ ਸੀ। ਉਥੇ ਜਦੋਂ ਲੋਕ ਮੇਰੀ ਕਾਰ ਨੂੰ ਚਾਰੋਂ ਪਾਸਿਓਂ ਘੇਰ ਲੈਂਦੇ ਸਨ ਤਾਂ ਸੁਹਾਨਾ ਤੇ ਆਰੀਅਨ ਡਰ ਜਾਂਦੇ ਸਨ। ਉਥੇ ਸੁਹਾਨਾ ਰੋਣ ਲੱਗਦੀ ਸੀ। ਉਨ੍ਹਾਂ ਦਿਨਾਂ ’ਚ ਕੋਈ ਚੰਗੀ ਵੈਨਿਟੀ ਵੈਨ ਨਹੀਂ ਸੀ ਤੇ ਸਟੂਡੀਓ ਖਰਾਬ ਸਨ, ਇਸ ਲਈ ਅਸੀਂ ਬੱਚਦੇ ਸੀ।’
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਮਹਿਲਾ ਕਮਿਸ਼ਨ ਅੱਗੇ ਲਹਿੰਬਰ ਹੁਸੈਨਪੁਰੀ ਦੇ ਨਿਕਲੇ ਅੱਥਰੂ, ਰਿਸ਼ਤੇਦਾਰਾਂ ਨੂੰ ਸ਼ਰੇਆਮ ਆਖੀਆਂ ਇਹ ਗੱਲਾਂ
NEXT STORY