ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਸ਼ੱਕਰ ਪਾਰੇ’ ਆਪਣੇ ਟਰੇਲਰ ਦੇ ਨਾਲ-ਨਾਲ ਗੀਤਾਂ ਨੂੰ ਲੈ ਕੇ ਚਰਚਾ ’ਚ ਹੈ। ਫ਼ਿਲਮ ਦੇ ਹੁਣ ਤਕ ਦੋ ਗੀਤ ‘ਡੀ. ਜੇ. ਵਾਲੇ’ ਤੇ ‘ਮਹਿਕ ਤੇਰੀ’ ਰਿਲੀਜ਼ ਹੋਏ ਹਨ। ਇਨ੍ਹਾਂ ਦੋਵਾਂ ਗੀਤਾਂ ਨੂੰ ਦਰਸ਼ਕਾਂ ਵਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ।
ਹੁਣ ਫ਼ਿਲਮ ਦਾ ਤੀਜਾ ਗੀਤ ‘ਚੱਲ ਦਿਲਾ’ ਕੱਲ ਯਾਨੀ 27 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਇਸ ਪੋਸਟਰ ਤੋਂ ਲੱਗ ਰਿਹਾ ਹੈ ਕਿ ‘ਚੱਲ ਦਿਲਾ’ ਇਕ ਸੈਡ ਸੌਂਗ ਹੋਣ ਵਾਲਾ ਹੈ।
ਇਹ ਖ਼ਬਰ ਵੀ ਪੜ੍ਹੋ : ਸਵੰਬਰ ਤੋਂ ਬਾਅਦ ਪਹਿਲੀ ਵਾਰ ਆਪਣੀ ਲਾੜੀ ਨਾਲ ਦਿਖੇ ਮੀਕਾ ਸਿੰਘ ਨੂੰ ਲੋਕਾਂ ਨੇ ਕਰ ਦਿੱਤਾ ਟਰੋਲ
‘ਚੱਲ ਦਿਲਾ’ ਗੀਤ ਨੂੰ ਸ਼ਾਹਿਦ ਮਾਲਿਆ ਨੇ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਆਜ਼ਾਦ ਨੇ ਲਿਖੇ ਹਨ ਤੇ ਸੰਗੀਤ ਤਾਸ਼ੋ ਨੇ ਦਿੱਤਾ ਹੈ।
ਫ਼ਿਲਮ ’ਚ ਏਕਲਵਿਆ ਤੇ ਲਵ ਗਿੱਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਵਲੋਂ ਲਿਖੀ ਗਈ ਹੈ, ਵਰੁਣ ਐੱਸ. ਖੰਨਾ ਵਲੋਂ ਨਿਰਦੇਸ਼ਿਤ ਹੈ ਤੇ ਵਿਸ਼ਨੂੰ ਕੇ ਪੋਦਾਰ ਤੇ ਪੁਨੀਤ ਚਾਵਲਾ ਵਲੋਂ ਨਿਰਮਿਤ ਹੈ। ਫ਼ਿਲਮ ‘ਸ਼ੱਕਰ ਪਾਰੇ’ ਗੋਲਡਨ ਕੀ ਐਂਟਰਟੇਨਮੈਂਟ ਵਲੋਂ ਪੇਸ਼ ਕੀਤੀ ਜਾਵੇਗੀ। ਇਹ ਵਿਲੱਖਣ, ਅਨੋਖੀ ਤੇ ਮਨੋਰੰਜਕ ਪ੍ਰੇਮ ਕਹਾਣੀ ‘ਸ਼ੱਕਰ ਪਾਰੇ’ 5 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੈਟਰੀਨਾ ਨੇ ‘ਮੈਰੀ ਕ੍ਰਿਸਮਸ’ ਸੈੱਟ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ, ਸਾਊਥ ਸਟਾਰ ਵਿਜੇ ਸੇਤੂਪਤੀ ਨਾਲ ਆਈ ਨਜ਼ਰ
NEXT STORY