ਮੁੰਬਈ (ਬਿਊਰੋ)– ਸੁਪਰਸਟਾਰ ਰਣਬੀਰ ਕਪੂਰ ਦੀ ਅਦਾਕਾਰੀ ਵਾਲੀ ਯਸ਼ਰਾਜ ਫ਼ਿਲਮਜ਼ ਦੀ ‘ਸ਼ਮਸ਼ੇਰਾ’ ਜੋਸ਼ ਨਾਲ ਭਰੀ ਇਕ ਮਨੋਰੰਜਕ ਫ਼ਿਲਮ ਹੈ, ਜੋ 22 ਜੁਲਾਈ ਨੂੰ ਹਿੰਦੀ, ਤਾਮਿਲ, ਤੇਲਗੂ ’ਚ ਰਿਲੀਜ਼ ਹੋਣ ਲਈ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਪ੍ਰੇਮ ਢਿੱਲੋਂ 'ਤੇ ਹੋਇਆ ਹਮਲਾ, ਵੇਖੋ ਵਾਇਰਲ ਵੀਡੀਓ
‘ਅਗਨੀਪਥ’ ਵਰਗੀ ਫ਼ਿਲਮ ਦੇ ਨਿਰਦੇਸ਼ਕ ਕਰਨ ਮਲਹੋਤਰਾ ਵਲੋਂ ਨਿਰਦੇਸ਼ਿਤ ਫ਼ਿਲਮ ਦੇ ਨਿਰਮਾਤਾਵਾਂ ਨੇ ਰਿਲੀਜ਼ ਦੀ ਤਾਰੀਖ਼ ਦਾ ਐਲਾਨ ਕਰਨ ਵਾਲੀ ਵੀਡੀਓ ਨੂੰ ਜਾਰੀ ਕਰ ਦਿੱਤਾ ਹੈ।
ਕਰਨ ਨੇ ਖ਼ੁਲਾਸਾ ਕੀਤਾ ਕਿ ਫ਼ਿਲਮ ਦਾ ਬੈਕਗਰਾਊਂਡ ਮਿਊਜ਼ਿਕ ਤਿਆਰ ਕਰਨ ’ਚ 7 ਮਹੀਨੇ ਦਾ ਸਮਾਂ ਲੱਗਾ ਹੈ। ਇੰਨੇ ਸਮੇਂ ’ਚ ਇਕ ਪੂਰੀ ਫ਼ਿਲਮ ਬਣ ਕੇ ਤਿਆਰ ਹੋ ਜਾਂਦੀ ਹੈ।
ਉਨ੍ਹਾਂ ਦੱਸਿਆ, ‘ਜਦੋਂ ਕੋਈ ਟਰੇਲਰ ਜਾਂ ਵੀਡੀਓ ਬਣਾਇਆ ਜਾਂਦੀ ਹੈ ਤਾਂ ਦਰਸ਼ਕਾਂ ਦੇ ਦਿਲਾਂ ’ਤੇ ਜ਼ਿਆਦਾ ਤੋਂ ਜ਼ਿਆਦਾ ਅਸਰ ਪਾਉਣ ਲਈ ਬਹੁਤ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਹਨ ਤੇ ਸਭ ਤੋਂ ਦਿਲਚਸਪ ਗੱਲ ਉਦੋਂ ਹੁੰਦੀ ਹੈ, ਜਦੋਂ ਉਨ੍ਹਾਂ ਚੀਜ਼ਾਂ ਨੂੰ ਸਾਡੇ ਦਰਸ਼ਕ ਸਮਝ ਜਾਂਦੇ ਹਨ ਤੇ ਉਨ੍ਹਾਂ ਦੀ ਤਾਰੀਫ਼ ਕਰਦੇ ਹਨ। ‘ਸ਼ਮਸ਼ੇਰਾ’ ਦਾ ਐਲਾਨ ਕਰਨ ਵਾਲੀ ਵੀਡੀਓ ਦੀ ਇਕ ਅਜਿਹੀ ਹੀ ਚੀਜ਼ ਹੈ ਉਸ ਦਾ ਬੈਕਗਰਾਊਂਡ ਮਿਊਜ਼ਿਕ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਲਾਈਵ ਸ਼ੋਅ ਦੌਰਾਨ ਗਾਇਕ ਪ੍ਰੇਮ ਢਿੱਲੋਂ 'ਤੇ ਹੋਇਆ ਹਮਲਾ, ਵੇਖੋ ਵਾਇਰਲ ਵੀਡੀਓ
NEXT STORY