ਮੁੰਬਈ (ਬਿਊਰੋ) : ਐਤਵਾਰ ਦੀ ਸਵੇਰ ਮਸ਼ਹੂਰ ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦਿਲੀਪ ਕੁਮਾਰ ਨੂੰ ਸਾਹ ਲੈਣ ਵਿਚ ਮੁਸ਼ਕਿਲ ਹੋ ਰਹੀ ਸੀ। ਹੁਣ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਉਨ੍ਹਾਂ ਨੂੰ ਦੇਖਣ ਲਈ ਹਸਪਤਾਲ ਪਹੁੰਚੇ ਸਨ। ਹਾਲ ਹੀ ਵਿਚ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਸ਼ਰਦ ਪਵਾਰ ਹਸਪਤਾਲ ਵਿਚੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਸ਼ਰਦ ਪਾਵਰ ਦਿਲੀਪ ਕੁਮਾਰ ਨੂੰ ਮਿਲਣ ਤੇ ਉਨ੍ਹਾਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਸਨ।
ਦੱਸ ਦਈਏ ਕਿ ਕੁਝ ਘੰਟੇ ਪਹਿਲਾਂ ਦਿਲੀਪ ਕੁਮਾਰ ਦੇ ਮੈਨੇਜਰ ਨੇ ਸਿਹਤ ਨਾਲ ਜੁੜੀ ਅਪਡੇਟ ਦਿੱਤੀ ਸੀ, ਜਿਸ ਵਿਚ ਦੱਸਿਆ ਗਿਆ ਸੀ, 'ਦਿਲੀਪ ਸਾਹਬ ਨੂੰ ਨਾਨ ਕੋਵਿਡ-19 ਹਿੰਦੂਜ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਜਿਹਾ ਉਨ੍ਹਾਂ ਦੇ ਕੁਝ ਟੈਸਟ ਤੇ ਜਾਂਚ ਲਈ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਾਹ ਲੈਣ ਵਿਚ ਸਮੱਸਿਆ ਹੋ ਰਹੀ ਸੀ।
ਡਾਕਟਰ ਨਿਤਿਨ ਗੋਖਲੇ ਦੀ ਨਿਗਰਾਨੀ ਵਿਚ ਟੀਮ ਕੰਮ ਕਰ ਰਹੀ ਹੈ। ਕ੍ਰਿਪਾ ਕਰਕੇ ਦਿਲੀਪ ਸਾਹਬ ਲਈ ਅਰਦਾਸਾਂ ਕਰੋ ਅਤੇ ਆਪਣਾ ਧਿਆਨ ਰੱਖੋ।'
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਦਿਲੀਪ ਕੁਮਾਰ ਨੂੰ ਕੁਝ ਚੈਕਅੱਪ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਸ ਸਮੇਂ 2 ਦਿਨ ਤੱਕ ਦਾਖ਼ਲ ਹੋਣ ਤੋਂ ਬਾਅਦ ਫਿਰ ਦਿਲੀਪ ਕੁਮਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਉਦੋਂ ਅਦਾਕਾਰਾ ਅਤੇ ਪਤਨੀ ਸਾਇਰਾ ਬਾਨੋ ਨੇ ਅਦਾਕਾਰ ਲਈ ਦੁਆ ਕਰਨ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਸੀ।
ਨੋਟ - ਦਿਲੀਪ ਕੁਮਾਰ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।
'ਡਾਂਸ ਇੰਡੀਆ ਡਾਂਸ' 'ਚ ਨਜ਼ਰ ਆਇਆ ਬੀਕੀ ਦਾਸ ਸੜਕ ਹਾਦਸੇ ਦਾ ਸ਼ਿਕਾਰ, ਫੂਡ ਡਲਿਵਰੀ ਦਾ ਕਰ ਰਿਹਾ ਸੀ ਕੰਮ
NEXT STORY