ਮੁੰਬਈ- ਦਿੱਗਜ ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਅਤੇ ਉਨ੍ਹਾਂ ਦੀ ਪਤਨੀ ਪੂਨਮ ਸਿਨਹਾ ਨੇ ਆਪਣੇ ਵਿਆਹ ਦੀ 44ਵੀਂ ਵਰ੍ਹੇਗੰਢ ਮਨਾਈ। ਇਸ ਖਾਸ ਮੌਕੇ 'ਤੇ ਉਨ੍ਹਾਂ ਦੀ ਬੇਟੀ ਸੋਨਾਕਸ਼ੀ ਸਿਨਹਾ ਅਤੇ ਜਵਾਈ ਜ਼ਹੀਰ ਇਕਬਾਲ ਨੇ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ। ਇਸ ਸੈਲੀਬ੍ਰੇਸ਼ਨ 'ਚ ਪਹਿਲੀ ਵਾਰ ਸ਼ਤਰੂਘਨ ਅਤੇ ਪੂਨਮ ਸਿਨਹਾ ਆਪਣੇ ਕੁੜਮ ਇਕਬਾਲ ਰਤਨਸੀ ਨਾਲ ਨਜ਼ਰ ਆਏ। ਬੀਤੀ 9 ਜੁਲਾਈ ਨੂੰ ਸ਼ਤਰੂਘਨ ਸਿਨਹਾ ਅਤੇ ਪੂਨਮ ਸਿਨਹਾ ਦੇ ਵਿਆਹ ਦੀ ਵਰ੍ਹੇਗੰਢ ਸੀ। ਇਸ ਮੌਕੇ 'ਤੇ ਸੋਨਾਕਸ਼ੀ ਦੇ ਭਰਾ ਲਵ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਅਤੇ ਮਾਤਾ-ਪਿਤਾ ਨੂੰ ਵਰ੍ਹੇਗੰਢ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਹਾਲਾਂਕਿ ਇਸ ਫੋਟੋ ਤੋਂ ਸੋਨਾਕਸ਼ੀ ਸਿਨਹਾ ਗਾਇਬ ਸੀ। ਇਸ ਕਾਰਨ ਕਿਆਸ ਲਗਾਏ ਜਾ ਰਹੇ ਸਨ ਕਿ ਲਵ ਨੇ ਅਜਿਹਾ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਇਹ ਵੀ ਪੜ੍ਹੋ-ਦਿਵਿਆਂਕਾ ਤ੍ਰਿਪਾਠੀ-ਵਿਵੇਕ ਦਹੀਆ ਦੇ ਸਾਮਾਨ ਹੋਇਆ ਚੋਰੀ, ਭਾਰਤ ਆਉਣ ਲਈ ਲਗਾਈ ਮਦਦ ਦੀ ਗੁਹਾਰ
ਗਰੁੱਪ ਫੋਟੋ ਸ਼ੇਅਰ ਕਰਦੇ ਹੋਏ ਫਿਲਮਮੇਕਰ ਨੇ ਲਿਖਿਆ, 'ਮੇਰੇ ਸਭ ਤੋਂ ਚੰਗੇ ਦੋਸਤ ਅਤੇ ਮੁੰਬਈ 'ਚ ਮੇਰੇ ਪਹਿਲੇ ਹੀਰੋ ਸ਼ਤਰੂਘਨ ਸਿਨਹਾ ਦਾ ਵਿਆਹ 9 ਜੁਲਾਈ 1980 ਨੂੰ ਪੂਨਮ ਸਿਨਹਾ ਨਾਲ ਹੋਇਆ ਸੀ। ਮੈਂ ਪੂਨਮ ਦਾ ਕੰਨਿਆਦਾਨ ਕੀਤਾ ਸੀ। ਉਹ ਮੇਰੀ ਰਾਖੀ ਭੈਣ ਹੈ। 9 ਜੁਲਾਈ ਨੂੰ, ਅਸੀਂ ਸੋਨਾਕਸ਼ੀ ਅਤੇ ਜ਼ਹੀਰ ਦੇ ਘਰ ਇੱਕ ਜਸ਼ਨ ਮਨਾਇਆ, ਜਿੱਥੇ ਹਾਸੇ ਅਤੇ ਮਸਤੀ ਦੇ ਵਿਚਕਾਰ ਕੁਝ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ। ਮੈਂ ਉਸ ਨੂੰ ਤੰਦਰੁਸਤ ਅਤੇ ਖੁਸ਼ ਦੇਖ ਕੇ ਬਹੁਤ ਖੁਸ਼ ਹਾਂ। ਪ੍ਰਮਾਤਮਾ ਦੋਹਾਂ ਨੂੰ ਖੁਸ਼ਹਾਲ ਜ਼ਿੰਦਗੀ ਬਖਸ਼ੇ।
ਇਹ ਵੀ ਪੜ੍ਹੋ- Disha Salian Case ਮਾਮਲੇ 'ਚ ਭਾਜਪਾ ਵਿਧਾਇਕ ਨਿਤੇਸ਼ ਰਾਣੇ ਤੋਂ ਹੋਵੇਗੀ ਪੁੱਛਗਿਛ, ਨੋਟਿਸ ਜਾਰੀ
ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ 7 ਸਾਲ ਡੇਟ ਕਰਨ ਤੋਂ ਬਾਅਦ 23 ਜੂਨ 2024 ਨੂੰ ਵਿਆਹ ਕਰਵਾ ਲਿਆ। ਦੂਜੇ ਧਰਮ 'ਚ ਵਿਆਹ ਕਰਨ ਕਾਰਨ ਇਸ ਜੋੜੇ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
Disha Salian Case ਮਾਮਲੇ 'ਚ ਭਾਜਪਾ ਵਿਧਾਇਕ ਨਿਤੇਸ਼ ਰਾਣੇ ਤੋਂ ਹੋਵੇਗੀ ਪੁੱਛਗਿਛ, ਨੋਟਿਸ ਜਾਰੀ
NEXT STORY