ਮੁੰਬਈ (ਬਿਊਰੋ) : ਟੀ. ਵੀ. ਅਦਾਕਾਰਾ ਤੁਨਿਸ਼ਾ ਸ਼ਰਮਾ ਦੀ ਖ਼ੁਦਕੁਸ਼ੀ ਤੋਂ ਬਾਅਦ ਸ਼ੀਜ਼ਾਨ ਖ਼ਾਨ ਜੇਲ੍ਹ 'ਚ ਹੈ। ਦੱਸ ਦਈਏ ਕਿ ਸ਼ੀਜ਼ਾਨ ਖ਼ਾਨ 'ਤੇ ਅਦਾਕਾਰਾ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਸ਼ੀਜ਼ਾਨ ਦਾ ਪਰਿਵਾਰ ਉਸ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ 'ਚ ਖ਼ਬਰ ਆਈ ਹੈ ਕਿ ਸ਼ੀਜ਼ਾਨ ਖ਼ਾਨ ਦੀ ਭੈਣ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਸ ਦੀ ਮਾਂ ਨੇ ਇਕ ਭਾਵੁਕ ਨੋਟ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ।
ਸ਼ੀਜ਼ਾਨ ਦੀ ਭੈਣ ਹਸਪਤਾਲ 'ਚ ਦਾਖ਼ਲ
ਸ਼ੀਜ਼ਾਨ ਖ਼ਾਨ ਦੀ ਮਾਂ ਕਾਹਕਸ਼ਾਨ ਪਰਵੀਨ ਨੇ ਆਪਣੀ ਇੰਸਟਾ ਸਟੋਰੀ 'ਤੇ ਆਪਣੀ ਧੀ ਤੇ ਅਦਾਕਾਰਾ ਫਲਕ ਨਾਜ਼ ਦੀ ਹਸਪਤਾਲ ਤੋਂ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਫਲਕ ਨੂੰ ਬੈੱਡ 'ਤੇ ਲੇਟਿਆ ਦੇਖਿਆ ਜਾ ਸਕਦਾ ਹੈ। ਤਸਵੀਰ ਸ਼ੇਅਰ ਕਰਦਿਆਂ ਸ਼ੀਜਨ ਦੀ ਮਾਂ ਨੇ ਕੈਪਸ਼ਨ 'ਚ ਲਿਖਿਆ, ''ਸਬਰ"।
ਮਾਂ ਨੇ ਲਿਖਿਆ ਭਾਵੁਕ ਨੋਟ
ਸ਼ੀਜ਼ਾਨ ਦੀ ਮਾਂ ਨੇ ਇਕ ਨੋਟ ਸ਼ੇਅਰ ਕਰਦਿਆਂ ਪੁੱਛਿਆ- ਉਸ ਦਾ ਅਪਰਾਧ ਕੀ ਹੈ? ਸ਼ੀਜ਼ਾਨ ਦੀ ਮਾਂ ਨੇ ਨੋਟ 'ਚ ਲਿਖਿਆ, ''ਮੈਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਪਰਿਵਾਰ ਨੂੰ ਕਿਸ ਲਈ ਸਜ਼ਾ ਦਿੱਤੀ ਜਾ ਰਹੀ ਹੈ ਅਤੇ ਕਿਉਂ? ਸ਼ੀਜ਼ਾਨ ਮੇਰਾ ਬੇਟਾ ਪਿਛਲੇ 1 ਮਹੀਨੇ ਤੋਂ ਬਿਨਾਂ ਕਿਸੇ ਸਬੂਤ ਦੇ ਕੈਦੀਆਂ ਵਾਂਗ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੈ। ਮੇਰੀ ਬੱਚੀ ਫਲਕ ਹਸਪਤਾਲ 'ਚ ਦਾਖ਼ਲ ਹੈ। ਸ਼ੀਜ਼ਾਨ ਦਾ ਛੋਟਾ ਭਰਾ, ਜੋ ਇੱਕ ਔਟਿਸਟਿਕ ਬੱਚਾ ਹੈ, ਬੀਮਾਰ ਹੈ। ਕੀ ਮਾਂ ਲਈ ਕਿਸੇ ਹੋਰ ਬੱਚੇ ਨੂੰ ਮਾਂ ਵਾਂਗ ਪਿਆਰ ਕਰਨਾ ਅਪਰਾਧ ਹੈ? ਜਾਂ ਗੈਰ-ਕਾਨੂੰਨੀ? ਕੀ ਫਲਾਕ ਲਈ ਤੁਨਿਸ਼ਾ ਨੂੰ ਛੋਟੀ ਭੈਣ ਵਾਂਗ ਪਿਆਰ ਕਰਨਾ ਗੁਨਾਹ ਜਾਂ ਗੈਰ-ਕਾਨੂੰਨੀ ਸੀ? ਜਾਂ ਕੀ ਸ਼ੀਜ਼ਾਨ ਅਤੇ ਤੁਨਿਸ਼ਾ ਲਈ ਆਪਣੇ ਰਿਸ਼ਤੇ ਨੂੰ ਤੋੜਨਾ ਜਾਂ ਜਗ੍ਹਾ ਦੇਣਾ ਅਪਰਾਧ ਸੀ ਜਾਂ ਇਹ ਵੀ ਗੈਰ-ਕਾਨੂੰਨੀ ਸੀ? ਕੀ ਸਾਨੂੰ ਮੁਸਲਮਾਨ ਹੋਣ ਕਰਕੇ ਉਸ ਕੁੜੀ ਨਾਲ ਪਿਆਰ ਕਰਨ ਦਾ ਹੱਕ ਨਹੀਂ ਸੀ? ਸਾਡਾ ਗੁਨਾਹ ਕੀ ਹੈ?
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਸ਼ਾਹਰੁਖ ਨੇ ਫ਼ਿਲਮ ‘ਪਠਾਨ’ ਦੇ ਵਿਰੋਧ ’ਤੇ ਚਿੰਤਾ ਪ੍ਰਗਟ ਕਰਨ ਲਈ ਮੈਨੂੰ ਕੀਤਾ ਫੋਨ : ਹਿਮੰਤ ਬਿਸ਼ਵ ਸਰਮਾ
NEXT STORY