ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤਨੀ ਰਾਜ ਕੁੰਦਰਾ ਨੇ ਅਸ਼ਲੀਲ ਫਿਲਮਾਂ ਬਣਾਉਣ ਦੇ ਕੇਸ 'ਚ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਇਕ ਵੱਡਾ ਕਦਮ ਚੁੱਕਿਆ ਹੈ। ਉਸ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦਰਅਸਲ ਰਾਜ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਅਤੇ ਟਵਿਟਰ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਹੈ। ਇੰਸਟਾਗ੍ਰਾਮ ਅਤੇ ਟਵਿਟਰ 'ਤੇ ਉਨ੍ਹਾਂ ਦਾ ਅਕਾਊਂਟ ਨਹੀਂ ਦਿਖ ਰਿਹਾ ਹੈ। ਸ਼ਾਇਦ ਉਨ੍ਹਾਂ ਨੇ ਲੋਕਾਂ ਤੋਂ ਦੂਰੀ ਬਣਾਉਣ ਲਈ ਅਜਿਹਾ ਕੀਤਾ ਹੈ।
ਐਕਟਿਵ ਰਹਿੰਦੇ ਸਨ ਰਾਜ ਕੁੰਦਰਾ
ਰਾਜ ਕੁੰਦਰਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਸਨ। ਰਾਜ ਹਮੇਸ਼ਾ ਆਪਣੀ ਪਤਨੀ ਸ਼ਿਲਪਾ ਸ਼ੈੱਟੀ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਸਨ। ਪ੍ਰਸ਼ੰਸਕ ਉਸ ਦੀਆਂ ਪੋਸਟਾਂ ਨੂੰ ਬਹੁਤ ਪਸੰਦ ਕਰਦੇ ਸਨ ਪਰ ਹੁਣ ਉਨ੍ਹਾਂ ਨੇ ਆਪਣੇ ਅਕਾਊਂਟਸ ਡਿਲੀਟ ਕਰ ਦਿੱਤੇ ਹਨ।
ਪੋਰਨਗ੍ਰਾਫੀ ਮਾਮਲੇ 'ਚ ਹੋਈ ਗ੍ਰਿਫਤਾਰੀ
ਜ਼ਿਕਰਯੋਗ ਹੈ ਕਿ ਇਸ ਸਾਲ ਜੁਲਾਈ 'ਚ ਪੋਰਨਗ੍ਰਾਫੀ ਕੇਸ 'ਚ ਗ੍ਰਿਫਤਾਰ ਰਾਜ ਕੁੰਦਰਾ ਨੂੰ ਜੇਲ੍ਹ 'ਚ ਕਰੀਬ 2 ਮਹੀਨੇ ਦਾ ਸਮਾਂ ਬਿਤਾਉਣਾ ਪਿਆ ਸੀ। ਹਾਲਾਂਕਿ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਉਹ ਹੌਲੀ-ਹੌਲੀ ਨਾਰਮਲ ਜ਼ਿੰਦਗੀ 'ਚ ਵਾਪਸ ਆ ਰਹੇ ਹਨ। ਫਿਲਹਾਲ ਰਾਜ ਕਿਸੇ ਵੀ ਤਰ੍ਹਾਂ ਦੀ ਇਵੈਂਟ ਅਤੇ ਮੀਟਿੰਗ 'ਚ ਜਾਣ ਤੋਂ ਬਚ ਰਹੇ ਹਨ। ਰਾਜ ਕੁੰਦਰਾ ਹੁਣ ਆਪਣੇ ਪਰਿਵਾਰ ਦੇ ਨਾਲ ਵੀ ਨਹੀਂ ਦਿਖ ਰਹੇ ਹਨ। ਹਾਲ ਹੀ 'ਚ ਸ਼ਿਲਪਾ ਨੂੰ ਉਨ੍ਹਾਂ ਦੇ ਬੱਚਿਆਂ ਵਿਆਨ ਅਤੇ ਸ਼ਮੀਸ਼ਾ ਦੇ ਨਾਲ ਅਲੀਬਾਗ 'ਚ ਸਪਾਟ ਕੀਤਾ ਗਿਆ ਸੀ ਪਰ ਰਾਜ ਕੁੰਦਰਾ ਉਥੇ ਨਹੀਂ ਦਿਖੇ ਸਨ।
ਜ਼ਮਾਨਤ 'ਤੇ ਹਨ ਰਾਜ ਕੁੰਦਰਾ
ਸਤੰਬਰ 'ਚ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ੀ ਰਾਜ ਕੁੰਦਰਾ ਨੂੰ ਜੇਲ੍ਹ 'ਚ 2 ਮਹੀਨੇ ਬਿਤਾਉਣ ਤੋਂ ਬਾਅਦ 50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦਿੱਤੀ ਗਈ ਹੈ। ਉਸ ਨੂੰ 19 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਅਤੇ ਸੂਚਨਾ ਤਕਨਾਲੋਜੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਨਿੰਜਾ ਨੇ ਘਰ ‘ਚ ਕਰਵਾਇਆ ਪਾਠ, ਸ਼ਬਦ ਕੀਰਤਨ ਦਾ ਅਨੰਦ ਮਾਣਦੇ ਹੋਏ ਆਏ ਨਜ਼ਰ (ਵੀਡੀਓ)
NEXT STORY