ਬਾਲੀਵੁੱਡ ਡੈਸਕ: ਸ਼ਿਲਪਾ ਸ਼ੈੱਟੀ ਬਾਲੀਵੁੱਡ ਦੀ ਬੇਹੱਦ ਖ਼ੂਬਸੂਰਤ ਅਦਾਕਾਰਾ ਹੈ। ਜੋ ਆਪਣੀ ਲੁੱਕ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ। ਬੀਤੇ ਦਿਨੀਂ ਅਦਾਕਾਰਾ ਨੂੰ ਐੱਚ.ਟੀ ਇੰਡੀਆ ਨੇ ਮੋਸਟ ਸਟਾਈਲਿਸ਼ ਅਵਾਰਡ 2022 ’ਚ ਦੇਖਿਆ ਗਿਆ। ਜਿੱਥੇ ਉਹ ਆਪਣੇ ਹੁਸਨ ਦੇ ਜਲਵਾ ਬਿਖੇਰਦੀ ਨਜ਼ਰ ਆਈ ਹੈ। ਇਸ ਸਮੇਂ ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਸ਼ੱਕਰ ਪਾਰੇ’ ਦਾ ਬੇਮਿਸਾਲ ਟ੍ਰੇਲਰ ਹੋਇਆ ਰਿਲੀਜ਼
ਸ਼ਿਲਪਾ ਸ਼ੈੱਟੀ ਦੇ ਲੁੱਕ ਦੀ ਗੱਲ ਕਰੀਏ ਤਾਂ ਅਵਾਰਡ ਨਾਈਟ ’ਚ ਅਦਾਕਾਰਾ ਆਫ਼-ਸ਼ੋਲਡਰ ਰੈੱਡ ਗਾਊਨ ’ਚ ਨਜ਼ਰ ਆਈ। ਇਸ ਗਾਊਨ ਦੇ ਨਾਲ ਅਦਾਕਾਰਾ ਨੇ ਗਲੇ ’ਚ ਹੀਰੇ ਦਾ ਨੈੱਕਲੇਸ ਪਾਇਆ ਹੋਇਆ ਹੈ, ਜੋ ਅਦਾਕਾਰਾ ਦੀ ਲੁੱਕ ਨੂੰ ਹੋਰ ਵੀ ਵਧਾ ਰਿਹਾ ਹੈ।
ਸ਼ਿਲਪਾ ਨੇ ਮਿਨੀਮਲ ਮੇਕਅੱਰ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਨਾਲ ਸ਼ਿਲਪਾ ਨੇ ਪਿੰਕ ਕਲਰ ਦੀ ਹੀਲ ਪਾਈ ਹੋਈ ਹੈ। ਰੈੱਡ ਲਿਪਸ਼ੇਡ ਨਾਲ ਅਦਾਕਾਰਾ ਦੀ ਲੁੱਕ ਚਾਰ-ਚੰਨ ਲੱਗ ਰਹੀ ਹੈ।
ਇਹ ਵੀ ਪੜ੍ਹੋ : ਰਸ਼ਮਿਕਾ ਨੇ ਥਾਈ ਹਾਈ ਲੈਂਥ ਡਰੈੱਸ ’ਚ ਬਿਖੇਰੇ ਜਲਵੇ, ਰੈੱਡ ਕਾਰਪੇਟ ’ਤੇ ਸ਼ਾਨਦਾਰ ਦਿਖਾਇਆ ਪ੍ਰਦਰਸ਼ਨ
ਅਦਾਕਾਰਾ ਨੇ ਰੈੱਡ ਕਾਰਪੇਟ ’ਤੇ ਆਪਣੀ ਖ਼ੂਬਸੂਰਤੀ ਦਾ ਜਲਵਾ ਬਿਖੇਰਦੇ ਹੋਏ ਜ਼ਬਰਦਸਤ ਪੋਜ਼ ਦਿੱਤੇ। ਇਹ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।
ਸ਼ਿਲਪਾ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਸ਼ਿਲਪਾ ਸ਼ੈੱਟੀ ਦੀ ਹਾਲ ਹੀ ਰਿਲੀਜ਼ ਹੋਈ ਫ਼ਿਲਮਾਂ ‘ਨਿਕੰਮਾ’ ’ਚ ਨਜ਼ਰ ਆਈ ਸੀ। ਫ਼ਿਲਮ ’ਚ ਅਦਾਕਾਰਾ ਅਭਿਮਨਿਊ ਦਾਸਾਨੀ ਅਤੇ ਅਦਾਕਾਰਾ ਸ਼ਰਲੀ ਸੇਤੀਆ ਨਾਲ ਨਜ਼ਰ ਆਈ ਸੀ। ਫ਼ਿਲਮ ਨੂੰ ਲੋਕਾਂ ਦਾ ਮਿਲਿਆ-ਜੁਲਿਆ ਹੁੰਗਾਰਾ ਮਿਲਿਆ ਹੈ।
ਰਸ਼ਮਿਕਾ ਨੇ ਥਾਈ ਹਾਈ ਲੈਂਥ ਡਰੈੱਸ ’ਚ ਬਿਖੇਰੇ ਜਲਵੇ, ਰੈੱਡ ਕਾਰਪੇਟ ’ਤੇ ਸ਼ਾਨਦਾਰ ਦਿਖਾਇਆ ਪ੍ਰਦਰਸ਼ਨ
NEXT STORY