ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ 90 ਦੇ ਦਹਾਕੇ ਦੀਆਂ ਸੁਪਰਹਿੱਟ ਅਭਿਨੇਤਰੀਆਂ ’ਚੋਂ ਇਕ ਹੈ, ਜਦਕਿ ਉਹ ਆਪਣੀ ਫਿਗਰ, ਸਿਹਤ ਅਤੇ ਯੋਗਾ ਲਈ ਦੁਨੀਆ ਭਰ ’ਚ ਆਪਣੀ ਪਛਾਣ ਵੀ ਬਣਾ ਚੁੱਕੀ ਹੈ। ਸ਼ਿਲਪਾ 8 ਜੂਨ ਭਾਵ ਅੱਜ ਆਪਣਾ ਜਨਮ ਦਿਨ ਮਨ੍ਹਾ ਰਹੀ ਹੈ।
46 ਸਾਲ ਦੀ ਸ਼ਿਲਪਾ ਅੱਜ ਵੀ ਕਈ ਹਸੀਨਾਵਾਂ ਨੂੰ ਮਾਤ ਦੇਣ ਦਾ ਦਮ ਰੱਖਦੀ ਹੈ। ਸ਼ਿਲਪਾ ਨੇ ਸਾਲ 1993 ’ਚ ਫ਼ਿਲਮ ‘ਬਾਜੀਗਰ’ ਨਾਲ ਬਾਲੀਵੁੱਡ ’ਚ ਕਦਮ ਰੱਖਿਆ ਸੀ। ਉਸ ਸਾਲ ਉਨ੍ਹਾਂ ਦੀ ਇਕ ਹੋਰ ਬਲਾਕਬਸਟਰ ਫ਼ਿਲਮ ‘ਮੈਂ ਖਿਲਾੜੀ ਤੂ ਅਨਾੜੀ’ ਵੀ ਰਿਲੀਜ਼ ਹੋਈ।
ਲਗਜਰੀ ਜ਼ਿੰਦਗੀ ਜਿਉਂਦੀ ਹੈ ਸ਼ਿਲਪਾ
ਸ਼ਿਲਪਾ ਆਪਣੇ ਪਤੀ ਰਾਜ ਕੁੰਦਰਾ, ਪੁੱਤਰ ਵਿਆਨ ਕੁੰਦਰਾ ਅਤੇ ਧੀ ਸ਼ਮੀਸ਼ਾ ਦੇ ਨਾਲ ਮੰੁਬਈ ’ਚ ਜਿਸ ਘਰ ’ਚ ਰਹਿੰਦੀ ਹੈ ਉਹ ਅੰਦਰੋਂ ਆਲੀਸ਼ਾਨ ਦਿਖਦਾ ਹੈ ਅਤੇ ਸਭ ਸੁੱਖ ਸੁਵਿਧਾਵਾਂ ਨਾਲ ਲੈਸ ਹੈ। ਇਸ ਤੋਂ ਇਲਾਵਾ ਉਹ ਕਈ ਲਗਜਰੀ ਗੱਡੀਆਂ ਦੀ ਵੀ ਮਾਲਕਨ ਹੈ। ਇਸ ਤੋਂ ਇਲਾਵਾ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਉਨ੍ਹਾਂ ਨੂੰ 2010 ’ਚ ਵਿਆਹ ਦੀ ਵਰ੍ਹੇਗੰਢ ’ਤੇ ਬੁਰਜ਼ ਖਲੀਫਾ ’ਚ ਇਕ ਫਲੈਟ ਗਿਫ਼ਟ ਕੀਤਾ ਸੀ ਜਿਸ ਦੀ ਕੀਮਤ ਕਰੋੜਾਂ ’ਚ ਹੈ।
ਹਾਲਾਂਕਿ ਹੁਣ ਇਹ ਫਲੈਟ ਸ਼ਿਲਪਾ ਦੇ ਕੋਲ ਹੈ ਜਾਂ ਨਹੀਂ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਸਾਲ 2015 ’ਚ ਇਸ ਫਲੈਟ ’ਚ ਵਿੱਕਣ ਦੀ ਖ਼ਬਰ ਸਾਹਮਣੇ ਆਈ ਸੀ। ਰਾਜ ਕੁੰਦਰਾ ਵੀ ਆਪਣੀ ਪਤਨੀ ਦੇ ਹਰ ਮਹਿੰਗੇ ਸ਼ੌਕ ਨੂੰ ਸ਼ਿੱਦਤ ਨਾਲ ਪੂਰਾ ਕਰਦੇ ਹਨ ਸਮੁੰਦਰ ਕਿਨਾਰੇ ਵਸਿਆ ਸ਼ਿਲਪਾ ਦਾ ਮੁੰਬਈ ਵਾਲਾ ਘਰ ਬਹੁਤ ਮਸ਼ਹੂਰ ਹੈ।
ਸ਼ਿਲਪਾ ਸ਼ੈੱਟੀ ਆਪਣੇ ਘਰ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਘਰ ’ਚ ਪ੍ਰਾਈਵੇਟ, ਜਿਮ, ਸਵੀਮਿੰਗ ਪੂਲ, ਗਾਰਡਨ ਏਰੀਆ ਅਤੇ ਹੋਰ ਲਗਜਰੀ ਸੁੱਖ ਸੁਵਿਧਾਵਾਂ ਵੀ ਮੌਜੂਦ ਹਨ। ਸ਼ਿਲਪਾ ਦੇ ਇਸ ਖ਼ੂਬਸੂਰਤ ਮੈਂਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹਨ।
ਇਸ ਤੋਂ ਇਲਾਵਾ ਸ਼ਿਲਪਾ ਨੇ ਕੁਦਰਤੀ ਖੇਤੀ ਕਰਨ ਲਈ ਇਕ ਵੱਡਾ ਜਿਹਾ ਗਾਰਡਨ ਵੀ ਬਣਾਇਆ ਹੈ। ਅਕਸਰ ਉਹ ਉਥੇ ਸਬਜ਼ੀਆਂ ਤੋੜਦੀ ਦਿਖ ਜਾਂਦੀ ਹੈ। ਰਾਜ ਕੁੰਦਰਾ ਨੇ ਉਨ੍ਹਾਂ ਮੰਗਣੀ ’ਚ ਸਭ ਤੋਂ ਮਹਿੰਗੀ ਅਗੂੰਠੀ ਪਾਈ ਸੀ। ਉਸ ਸਮੇਂ ਉਸ ਅਗੂੰਠੀ ਦੀ ਕੀਮਤ ਤਿੰਨ ਕਰੋੜ ਰੁਪਏ ਸੀ।
ਅੰਮ੍ਰਿਤ ਮਾਨ ਦੀ ਐਲਬਮ ‘ਆਲ ਬੰਬ’ ਦਾ ਟਾਈਟਲ ਟਰੈਕ ਰਿਲੀਜ਼, ਨੀਰੂ ਬਾਜਵਾ ਨਾਲ ਆਏ ਨਜ਼ਰ
NEXT STORY