ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਇਕ ਬਿਜ਼ਨੈੱਸਮੈਨ ਹਨ। ਰਾਜ ਕੁੰਦਰਾ ਕਰੀਬ 9 ਕੰਪਨੀਆਂ ’ਚ ਡਾਇਰੈਕਟਰ ਦੇ ਅਹੁਦੇ ’ਤੇ ਹਨ। ਇਨ੍ਹਾਂ ਕੰਪਨੀਆਂ ’ਚ ਸਿਨੇਮੇਸ਼ਨ ਮੀਡੀਆ ਵਰਕਸ, ਬੈਸਟੀਅਨ ਹਾਸਪਿਟੈਲਿਟੀ, ਕੁੰਦਰਾ ਕੰਸਟਰਕਸ਼ਨ, ਜੇ.ਐੱਲ ਸਟ੍ਰੀਮ, ਐਕਵਾ ਐਨਰਜੀ ਬੇਵਰੇਜ, ਵਿਆਨ ਇੰਡਸਟਰੀਜ਼, ਹੋਲ ਐਂਡ ਦੈਮ ਸਮ ਪ੍ਰਾਈਵੇਟ ਲਿਮਟਿਡ, ਅਤੇ ਕਲੀਅਰਕਾਮ ਪ੍ਰਾਈਵੇਟ ਮੀਡੀਆ ਸ਼ਾਮਲ ਹਨ। ਇਸ ਦੇ ਨਾਲ ਹੀ ਸ਼ਿਲਪਾ ਸ਼ੈੱਟੀ ਦਾ 10 ਸਾਲ ਦਾ ਪੁੱਤਰ ਵਿਆਨ ਰਾਜ ਕੁੰਦਰਾ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤ-ਪਾਕਿ ਮੈਚ ਦੇਖਣ ਆਈ ਉਰਵਸ਼ੀ ਨੂੰ ਯੂਜ਼ਰਸ ਨੇ ਕੀਤਾ ਟ੍ਰੋਲ, ਕਿਹਾ ਸੀ ਕਿ ‘ਮੈਂ ਕ੍ਰਿਕਟ ਨਹੀਂ ਦੇਖਦੀ’
ਵਿਆਨ ਨੇ ਛੋਟੀ ਉਮਰ ’ਚ ਇਕ ਵਿਲੱਖਣ ਕਾਰੋਬਾਰ ਸ਼ੁਰੂ ਕੀਤਾ ਹੈ। ਸ਼ਿਲਪਾ ਸ਼ੈੱਟੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਆਪਣੇ ਪੁੱਤਰ ਦੀ ਇਕ ਵੀਡੀਓ ਸਾਂਝੀ ਕੀਤੀ ਅਤੇ ਆਪਣਾ ਸਟਾਰਟਅਪ ਆਈਡੀਆ ਦੇ ਬਾਰੇ ਦੱਸਿਆ। ਸਾਹਮਣੇ ਆਈ ਵੀਡੀਓ ’ਚ ਵਿਆਨ ਕਸਟਮਾਈਜ਼ਡ ਸ਼ੂਅਜ਼ ਨੂੰ ਫ਼ਲਾਂਟ ਕਰਦੇ ਦਿਖਾਈ ਦੇ ਰਿਹਾ ਹੈ।ਜੋ ਉਸਨੇ ਆਪਣੀ ਮਾਂ ਲਈ ਡਿਜ਼ਾਈਨ ਕਰਵਾਏ ਹਨ।
ਵਿਆਨ ਨੇ ਇਨ੍ਹਾਂ ਸ਼ੂਅਜ਼ ਦਾ ਨਾਂ VRKICKS ਰੱਖਿਆ ਹੈ ਅਤੇ ਇਨ੍ਹਾਂ ਦੀ ਕੀਮਤ 4999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ, ਸ਼ਿਲਪਾ ਸ਼ੈਟੀ ਕੁੰਦਰਾ ਨੇ ਲਿਖਿਆ ਕਿ ‘ਮੇਰੇ ਪੁੱਤਰ ਵਿਆਨ ਰਾਜ ਦਾ ਪਹਿਲਾ ਅਤੇ ਵਿਲੱਖਣ ਕਾਰੋਬਾਰੀ VRKICKS ਜੋ ਕਸਟਮਾਈਜ਼ਡ ਸਨੀਕਰ ਜੁੱਤੇ ਬਣਾਉਂਦਾ ਹੈ। ਛੋਟੇ ਬੱਚਿਆਂ ਅਤੇ ਉਨ੍ਹਾਂ ਦੇ ਵੱਡੇ ਸੁਪਨਿਆਂ ਨੂੰ ਹਮੇਸ਼ਾ ਉਤਸ਼ਾਹਿਤ ਕਰਨਾ ਚਾਹੀਦਾ ਹੈ।’
ਅਦਾਕਾਰਾ ਨੇ ਅੱਗੇ ਲਿਖਿਆ ਕਿ ‘ਇਸ ਉੱਦਮ ਦੇ ਵਿਚਾਰ ਅਤੇ ਸੰਕਲਪ ਤੋਂ ਲੈ ਕੇ ਡਿਜ਼ਾਈਨ ਅਤੇ ਵੀਡੀਓ ਤੱਕ ਉਸ ਨੇ ਆਪ ਬਣਾਇਆ ਹੈ। ਉਦਯੋਗਪਤੀ ਅਤੇ ਨਿਰਦੇਸ਼ਕ, ਹੈਰਾਨੀ ਦੀ ਗੱਲ ਇਹ ਹੈ ਕਿ ਇਸ ਛੋਟੀ ਉਮਰ ’ਚ ਹੀ ਉਨ੍ਹਾਂ ਨੇ ਇਸ ਕਮਾਈ ਦਾ ਇਕ ਹਿੱਸਾ ਚੈਰਿਟੀ ਨੂੰ ਦੇਣ ਦੀ ਗੱਲ ਵੀ ਕਹੀ ਹੈ। ਉਹ ਹੁਣ ਸਿਰਫ਼ 10 ਸਾਲ ਦਾ ਹੈ।’
ਇਹ ਵੀ ਪੜ੍ਹੋ : ਰਿਲੀਜ਼ ਤੋਂ ਪਹਿਲਾਂ ਵਿਵਾਦਾਂ ’ਚ ਘਿਰੀ ‘ਰਾਮ ਸੇਤੂ’, ਭਾਜਪਾ ਨੇਤਾ ਸੁਬਰਾਮਣੀਅਮ ਨੇ ਅਕਸ਼ੈ ਸਮੇਤ 8 ਨੂੰ ਭੇਜਿਆ ਨੋਟਿਸ
ਵਿਆਨ ਨੇ ਜਿਸ ਆਤਮ ਵਿਸ਼ਵਾਸ ਨਾਲ ਵੀਡੀਓ ’ਚ ਸਨੀਕਰ ਦੀ ਪਹਿਲੀ ਜੋੜੀ ਪੇਸ਼ ਕੀਤੀ ਹੈ, ਉਹ ਸੱਚਮੁੱਚ ਦੇਖਣ ਯੋਗ ਹੈ।
ਦੱਸ ਦੇਈਏ ਸ਼ਿਲਪਾ ਸ਼ੈੱਟੀ ਨੇ 2009 ’ਚ ਬਿਜ਼ਨੈੱਸਮੈਨ ਰਾਜ ਕੁੰਦਰਾ ਨਾਲ ਵਿਆਹ ਕੀਤਾ ਸੀ। 2012 ’ਚ ਪੁੱਤਰ ਵਿਆਨ ਨੇ ਜਨਮ ਲਿਆ। ਇਸ ਤੋਂ ਬਾਅਦ ਸਰੋਗੇਸੀ ਦੇ ਜ਼ਰੀਏ ਜੋੜੇ ਨੇ 15 ਫ਼ਰਵਰੀ 2020 ਨੂੰ ਸਮੀਸ਼ਾ ਸ਼ੈੱਟੀ ਕੁੰਦਰਾ ਨਾਂ ਦੀ ਧੀ ਦਾ ਸੁਆਗਤ ਕੀਤਾ।
ਗਾਇਕ ਮਨਕੀਰਤ ਔਲਖ ਨੇ ਸਾਂਝੀ ਕੀਤੀ ਪੁੱਤਰ ਦੀ ਪਹਿਲੀ ਤਸਵੀਰ, ਸਭ ਵਿਵਾਦਾਂ 'ਤੇ ਲਾਇਆ ਵਿਰਾਮ
NEXT STORY