ਮੁੰਬਈ- ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਕਾਫੀ ਮੁਸ਼ਕਿਲਾਂ ਭਰੇ ਦੌਰ 'ਚੋਂ ਲੰਘ ਰਹੀ ਹੈ। ਦਰਅਸਲ ਅਦਾਕਾਰਾ ਦੇ ਪਤੀ ਅਤੇ ਬਿਜਨੈੱਸਮੈਨ ਰਾਜ ਕੁੰਦਰਾ ਨੂੰ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ 'ਚ 19 ਜੁਲਾਈ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਵਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਅਤੇ ਉਦੋਂ ਤੋਂ ਰਾਜ ਜੇਲ੍ਹ 'ਚ ਹੀ ਬੰਦ ਹਨ। ਇਸ ਵਿਚਾਲੇ ਸ਼ਿਲਪਾ ਨੂੰ ਧੀ ਸਮੀਸ਼ਾ ਦੇ ਨਾਲ ਘਰ ਦੇ ਬਾਹਰ ਸਪਾਟ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਤਸਵੀਰਾਂ 'ਚ ਸ਼ਿਲਪਾ ਵ੍ਹਾਈਟ ਟਾਪ ਅਤੇ ਬਲਿਊ ਜੀਨਸ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅੱਪ, ਖੁੱਲ੍ਹੇ ਵਾਲ ਅਤੇ ਐਨਕਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਕਾਫੀ ਕੂਲ ਲੱਗ ਰਹੀ ਹੈ। ਉਧਰ ਸਮੀਸ਼ਾ ਪਿੰਕ ਕਰਾਪ ਟਾਪ ਅਤੇ ਲੈਗਿੰਗ 'ਚ ਕਿਊਟ ਬੇਹੱਦ ਕਿਊਟ ਲੱਗ ਰਹੀ ਸੀ।

ਸ਼ਿਲਪਾ ਨੇ ਸਮੀਸ਼ਾ ਨੂੰ ਗੋਦ 'ਚ ਚੁੱਕਿਆ ਹੋਇਆ ਸੀ। ਅਦਾਕਾਰਾ ਮੀਡੀਆ ਦੇ ਸਾਹਮਣੇ ਹਲਕਾ ਜਿਹਾ ਹੱਸ ਕੇ ਪੋਜ਼ ਦੇ ਰਹੀ ਸੀ। ਮਾਂ-ਧੀ ਦੀ ਲਵਿੰਗ ਕੈਮਿਸਟਰੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ।

ਦੱਸ ਦੇਈਏ ਕਿ ਪਤੀ ਰਾਜ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਿਲਪਾ ਸੋਸ਼ਲ ਮੀਡੀਆ 'ਤੇ ਘੱਟ ਹੀ ਸਰਗਰਮ ਨਜ਼ਰ ਆਉਂਦੀ ਹੈ। ਅਦਾਕਾਰਾ ਇਸ ਮੁਸ਼ਕਿਲ ਘੜੀ 'ਚੋਂ ਨਿਕਲਣ ਲਈ ਲਾਈਫ 'ਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ।
ਸ਼ਿਲਪਾ ਨੇ ਸ਼ੋਅ 'ਸੁਪਰ ਡਾਂਸਰ ਚੈਪਟਰ 4' ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਅਦਾਕਾਰਾ ਨੇ ਸ਼ੋਅ ਦੇ ਸੈੱਟ ਤੋਂ ਤਸਵੀਰ ਵੀ ਸ਼ੇਅਰ ਕੀਤੀ ਸੀ।

ਜੈਕੀ ਸ਼ਰਾਫ ਨੂੰ ਪਰਦੇ 'ਤੇ ਇੰਟੀਮੇਟ ਸੀਨ ਕਰਨ 'ਚ ਆਉਂਦੀ ਹੈ ਸ਼ਰਮ, ਕਿਹਾ-'ਸਾਰੀ ਦੁਨੀਆ ਦੇਖਦੀ ਹੈ'
NEXT STORY