ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ਼ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਰਹਿੰਦੀ ਹੈ। ਸ਼ਿਲਪਾ ਅੱਜਕਲ ਆਪਣੇ ਕੰਮ ਪ੍ਰਤੀ ਸਮਰਪਣ ਕਰਕੇ ਸੁਰਖੀਆਂ ’ਚ ਹੈ।
![PunjabKesari](https://static.jagbani.com/multimedia/13_16_492128222raj12345678901234567-ll.jpg)
ਇਹ ਵੀ ਪੜ੍ਹੋ : ‘ਦੇਸੀ ਗਰਲ’ ਦੀ ਧੀ ਮਾਲਤੀ ‘ਸਸੁਰਾਲ ਗੇਂਦਾ ਫੂਲ’ ਗੀਤ ਦਾ ਲੈ ਰਹੀ ਮਜ਼ਾ, ਦੇਖੋ ਮਾਲਤੀ ਮੈਰੀ ਦੀ ਕਿਊਟ ਵੀਡੀਓ
ਦਰਅਸਲ ਜ਼ਖਮੀ ਹੋਣ ਦੇ ਬਾਵਜੂਦ ਸ਼ਿਲਪਾ ਆਪਣੇ ਕੰਮ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਦੇ ਹੋਏ ਬੀਤੀ ਰਾਤ ਇਕ ਇਵੈਂਟ ’ਚ ਪਹੁੰਚੀ। ਸ਼ਿਲਪਾ ਆਪਣੀ ਲੱਤ ’ਤੇ ਪਲਾਸਟਰ ਲਗਾਏ ਹੋਏ ਵ੍ਹੀਲਚੇਅਰ ’ਤੇ ਬੈਠੀ ਹੋਈ ਸੀ।
![PunjabKesari](https://static.jagbani.com/multimedia/13_16_493378301raj123456789012345678-ll.jpg)
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਉਹ ਮਲਟੀਕਲਰ ਅਤੇ ਪ੍ਰਿੰਟਿਡ ਗਾਊਨ ’ਚ ਸ਼ਾਨਦਾਰ ਲੱਗ ਰਹੀ ਸੀ। ਉਸਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਅਤੇ ਮਿਨੀਮਲ ਮੇਕਅੱਪ ਨਾਲ ਗਲੈਮਰਸ ਲੁੱਕ ’ਚ ਨਜ਼ਰ ਆਈ। ਵ੍ਹੀਲਚੇਅਰ ’ਤੇ ਬੈਠ ਕੇ ਸ਼ਿਲਪਾ ਨੇ ਜ਼ਬਰਦਸਤ ਪੋਜ਼ ਦਿੱਤੇ।
![PunjabKesari](https://static.jagbani.com/multimedia/13_16_495096980raj12345678901234567890-ll.jpg)
ਰੋਹਿਤ ਸ਼ੈੱਟੀ-ਸ਼ਿਲਪਾ ਸ਼ੈੱਟੀ ਦੀ ਫ਼ਿਲਮ ਇੰਡੀਅਨ ਪੁਲਸ ਫੋਰਸ ਦੇ ਸੈੱਟ ’ਤੇ ਅਦਾਕਾਰਾ ਦਾ ਭਿਆਨਕ ਹਾਦਸਾ ਹੋ ਗਿਆ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਹਸਪਤਾਲ ਦੀ ਇਕ ਤਸਵੀਰ ਸਾਂਝੀ ਕੀਤੀ ਸੀ।
![PunjabKesari](https://static.jagbani.com/multimedia/13_16_496815753raj123456789012345678901-ll.jpg)
ਇਹ ਵੀ ਪੜ੍ਹੋ : ਪੁਰਾਣੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਕ੍ਰਿਸ਼ਨਾ ਅਭਿਸ਼ੇਕ-ਆਰਤੀ ਸਿੰਘ, ਕਿਹਾ- ‘ਮਾਮਾ ਗੋਵਿੰਦਾ ਨੇ ਬਹੁਤ ਮਦਦ ਕੀਤੀ’
ਅਦਾਕਾਰਾ ਵ੍ਹੀਲਚੇਅਰ ’ਤੇ ਬੈਠੀ ਦਿਖਾਈ ਦਿੱਤੀ। ਉਸ ਦੀ ਖੱਬੀ ਲੱਤ ’ਤੇ ਪਲਾਸਟਰ ਲੱਗਾ ਹੋਇਆ ਸੀ। ਜ਼ਖਮੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਚਿਹਰੇ ’ਤੇ ਮੁਸਕਰਾਹਟ ਸੀ ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
![PunjabKesari](https://static.jagbani.com/multimedia/13_16_498221741raj1234567890123456789012-ll.jpg)
ਸੋਨਾਲੀ ਫੋਗਾਟ ਦੀ ਮੌਤ ਦਾ ਮਾਮਲਾ: ਗੋਆ ਪੁਲਸ ਨੇ ਰੈਸਟੋਰੈਂਟ ਮਾਲਕ ਅਤੇ 2 ਸਮੱਗਲਰ ਨੂੰ ਕੀਤਾ ਗ੍ਰਿਫ਼ਤਾਰ
NEXT STORY