ਮੁੰਬਈ- ਸਵਾਸਤਿਕ ਪ੍ਰੋਡਕਸ਼ਨਜ਼ ਇਸ ਸਾਲ ਦੀ ਮਹਾਸ਼ਿਵਰਾਤਰੀ ਨੂੰ ਗਾਣੇ ‘ਸ਼ਿਵ ਜੀ ਬਿਹਾਨੇ ਚਲੇ’ ਨਾਲ ਪੂਰੀ ਸ਼ਰਧਾ ਭਾਵਨਾ ਨਾਲ ਮਨਾ ਰਿਹਾ ਹੈ। ਇਸ ਟ੍ਰੈਕ ਵਿਚ ਸ਼ਿਖਰ ਕੁਮਾਰ ਦੀ ਅਵਾਜ਼, ਨੀਤੂ ਪਾਂਡੇ ਕ੍ਰਾਂਤੀ ਦੇ ਬੋਲ ਅਤੇ ਜਿਤੇਸ਼ ਪਾਂਚਾਲ ਦਾ ਸੰਗੀਤ ਹੈ। ਲੱਗਭਗ 70 ਸਾਲ ਪੁਰਾਨੇ ਗਾਣੇ ਦਾ ਤਾਜ਼ਾ ਐਡੀਸ਼ਨ ਮਹਾਸ਼ਿਵਰਾਤਰੀ ਦੇ ਆਤਮਕ ਸਾਰ ਨੂੰ ਦਰਸਾਉਂਦਾ ਹੈ, ਇਕ ਤਿਉਹਾਰ ਜੋ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦੇ ਸੁੰਦਰ ਮਿਲਾਪ ਦਾ ਪ੍ਰਤੀਕ ਹੈ। ਜਿਵੇਂ ਹੀ ਪੂਰੀ ਦੁਨੀਆ ਦੇ ਭਗਤ ਜਸ਼ਨ ਮਨਾਉਣ ਲਈ ਇਕੱਠੇ ਆਉਂਦੇ ਹਨ, ਇਹ ਗਾਣਾ ਆਤਮਕ ਅਨੁਭਵ ਨੂੰ ਹੋਰ ਡੂੰਘਾ ਕਰਨ ਲਈ ਏ.ਆਈ. ਸਣੇ ਉੱਨਤ ਤਕਨੀਕ ਦੀ ਵਰਤੋਂ ਕਰ ਕੇ ਭਗਤੀ ਨੂੰ ਨਵਾਂ ਰੂਪ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ- ਸਲਮਾਨ ਖ਼ਾਨ ਲਈ ਰਾਖੀ ਸਾਵੰਤ ਨੇ ਲੱਭੀ ਪਾਕਿਸਤਾਨੀ ਲਾੜੀ!
ਸਵਾਸਤਿਕ ਪ੍ਰੋਡਕਸ਼ਨ ਜ਼ ਦੇ ਸੰਸਥਾਪਕ ਅਤੇ ਸੀ.ਈ.ਓ. ਸਿੱਧਾਰਥ ਕੁਮਾਰ ਤ੍ਰਿਪਾਠੀ ਕਹਿੰਦੇ ਹਨ, “ਮਹਾਸ਼ਿਵਰਾਤਰੀ ਦਾ ਬਹੁਤ ਮਹੱਤਵ ਹੈ। ਪ੍ਰਸਿੱਧ ਗਾਣੇ ਨੂੰ ਦੁਬਾਰਾ ਬਣਾ ਕੇ ਸਾਡਾ ਟੀਚਾ ਭਗਵਾਨ ਸ਼ਿਵ ਦੇ ਆਧਿਆਤਮਕ ਸਾਰ ਲਈ ਗਲੋਬਲ ਦਰਸ਼ਕਾਂ ਨਾਲ ਸਹਿਜ ਅਤੇ ਆਕਰਸ਼ਕ ਤਰੀਕੇ ਨਾਲ ਜੁੜਨਾ ਹੈ। ਸਾਨੂੰ ਉਮੀਦ ਹੈ ਕਿ ਅਸੀਂ ਇਸ ਵਿਚ ਯੋਗਦਾਨ ਦੇਣਾ ਜਾਰੀ ਰੱਖ ਸਕਾਂਗੇ ਜੋ ਸਾਡੇ ਭਾਈਚਾਰੇ ਨੂੰ ਮਾਣ ਮਹਿਸੂਸ ਕਰਵਾਉਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ’ਚ ਸਿਨੇਮਾ ਘਰ ’ਚ ਲੱਗੀ ਅੱਗ
NEXT STORY