ਮੁੰਬਈ (ਬਿਊਰੋ) - ਬ੍ਰੇਕਆਊਟ ਹਿੱਟ ਫ਼ਿਲਮ ‘ਛੋਰੀ’ ਦਾ ਸੀਕਵਲ ‘ਛੋਰੀ 2 ਨੇ ਆਪਣੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਦੇ ਸੀਕਵਲ ’ਚ ਸਾਕਸ਼ੀ (ਨੁਸਰਤ ਭਰੂਚਾ) ਦੀ ਕਹਾਣੀ ਉਥੋਂ ਹੀ ਦਿਖਾਈ ਜਾਵੇਗੀ, ਜਿਥੋਂ ਇਹ ਮੂਲ ਰੂਪ ’ਚ ਖ਼ਤਮ ਹੋਈ ਸੀ। ਨਾਲ ਹੀ ਕੁਝ ਮੁੱਖ ਕਿਰਦਾਰਾਂ ਨੂੰ ਵਾਪਸੀ ਕਰਵਾਈ ਜਾਵੇਗੀ ਤੇ ਨਵੇਂ ਕਿਰਦਾਰਾਂ ਤੇ ਮਾਨਸਟਰ ਨੂੰ ਪੇਸ਼ ਕੀਤਾ ਜਾਵੇਗਾ।

ਦੱਸ ਦਈਏ ਕਿ ਸਾਲ 2021 ’ਚ ‘ਛੋਰੀ’ ਦਾ ਨਿਰਦੇਸ਼ਨ ਕਰਨ ਵਾਲੇ ਵਿਸ਼ਾਲ ਫੁਰੀਆ ਨੇ ਫ਼ਿਲਮ ਦੇ ਸੀਕਵਲ ਦਾ ਨਿਰਦੇਸ਼ਨ ਕੀਤਾ ਹੈ, ਜਿਸ ਨੂੰ ਟੀ-ਸੀਰੀਜ਼, ਕ੍ਰਿਪਟ ਟੀ.ਵੀ. ਤੇ ਅਬੁਦੰਤੀਆ ਐਂਟਰਟੇਨਮੈਂਟ ਦੁਆਰਾ ਨਿਰਮਿਤ ਕੀਤਾ ਜਾਵੇਗਾ। ਸੋਹਾ ਅਲੀ ਖ਼ਾਨ ਇਸ ਫ਼ਿਲਮ ਦੀ ਸਟਾਰਕਾਸਟ ਨਾਲ ਜੁੜ ਗਈ ਹੈ।

ਦੱਸਣਯੋਗ ਹੈ ਕਿ ਵਿਸ਼ਾਲ ਫੁਰੀਆ, ਜਿਸ ਨੇ ਸਾਲ 2021 'ਚ ਆਈ ਫ਼ਿਲਮ 'ਛੋਰੀ' ਦਾ ਨਿਰਦੇਸ਼ਨ ਕੀਤਾ ਸੀ, ਟੀ-ਸੀਰੀਜ਼, ਕ੍ਰਿਪਟ ਟੀ. ਵੀ. ਅਤੇ ਅਬੁਦੰਤੀਆ ਐਂਟਰਟੇਨਮੈਂਟ ਦੁਆਰਾ ਨਿਰਮਿਤ ਸੀਕਵਲ ਦੇ ਨਾਲ ਨਿਰਦੇਸ਼ਨ ਦੀ ਕੁਰਸੀ ’ਤੇ ਵਾਪਸ ਪਰਤੇ ਸਨ। ਇਸ ਫ਼ਿਲਮ 'ਚ ਨੁਸਰਤ ਭਰੂਚਾ, ਪੱਲਵੀ ਪਾਟਿਲ ਤੇ ਸੌਰਭ ਗੋਇਲ ਦੇ ਨਾਲ-ਨਾਲ ਸੋਹਾ ਅਲੀ ਖ਼ਾਨ ਵੀ ਨਜ਼ਰ ਆਵੇਗੀ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਸ਼ਾਹਰੁਖ ਦੀ ਫ਼ਿਲਮ ‘ਡੀ. ਡੀ. ਐੱਲ. ਜੇ’ ਵੈਲੇਨਟਾਈਨ ਡੇਅ ’ਤੇ ਹੋਵੇਗੀ ਰਿਲੀਜ਼
NEXT STORY