ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੇ ਆਪਣੇ ਕੰਮ ਨਾਲ ਇੰਡਸਟਰੀ 'ਚ ਆਪਣਾ ਨਾਂ ਬਣਾਇਆ ਹੈ। ਉਸ ਦਾ ਇੱਕ ਵੀਡੀਓ ਸੋਸ਼ਲ਼ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਕਰਕੇ ਸ਼ਰਧਾ ਕਪੂਰ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ 'ਤੇ ਸ਼ਰਧਾ ਕਪੂਰ ਨੂੰ ਟਰੋਲ ਕੀਤਾ ਜਾ ਰਿਹਾ ਹੈ। ਹਰ ਕੋਈ ਉਸ ਨੂੰ ਖਰੀਆਂ ਖੋਟੀਆਂ ਸੁਣਾ ਰਿਹਾ ਹੈ।
ਦਰਅਸਲ ਸ਼ਰਧਾ ਨੇ ਇੱਕ ਬਜ਼ੁਰਗ ਦੀ ਮਦਦ ਨਹੀਂ ਕੀਤੀ ਤੇ ਉਸ ਨੂੰ ਅਣਦੇਖਿਆ ਕਰ ਦਿੱਤਾ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਰਧਾ ਕਪੂਰ ਅਪਣੇ ਦੋਸਤਾਂ ਨਾਲ ਲੰਚ ਕਰਕੇ ਵਾਪਸ ਜਾ ਰਹੀ ਹੁੰਦੀ ਹੈ।

ਇਸ ਦੌਰਾਨ ਇੱਕ ਬਜ਼ੁਰਗ ਉਸ ਤੋਂ ਮਦਦ ਮੰਗਦਾ ਹੈ। ਉਹ ਆਪਣੇ ਦੋਸਤਾਂ ਨਾਲ ਇੰਨੀਂ ਬਿੱਜੀ ਹੁੰਦੀ ਹੈ ਕਿ ਉਹ ਉਸ ਨੂੰ ਅਣਦੇਖਿਆ ਕਰ ਦਿੰਦੀ ਹੈ ਤੇ ਉਸ ਦੀ ਮਦਦ ਨਹੀਂ ਕਰਦੀ।

ਸ਼ਰਧਾ ਕਪੂਰ ਦੀ ਇਹ ਹਰਕਤ ਉਸ ਦੇ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਗੁੱਸਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਰ ਕੋਈ ਇਹ ਹੀ ਕਹਿ ਰਿਹਾ ਹੈ ਕਿ ਇੰਨੇ ਪੈਸੇ ਹੋਣ ਦਾ ਕੀ ਫਾਇਦਾ ਜੇਕਰ ਕਿਸੇ ਦੀ ਮਦਦ ਨਹੀਂ ਕਰਨੀ। ਇਸ ਤਰ੍ਹਾਂ ਦੇ ਹੋਰ ਵੀ ਕਈ ਪ੍ਰਤੀਕਰਮ ਹਨ, ਜਿਹੜੇ ਸੋਸ਼ਲ ਮੀਡੀਆ 'ਤੇ ਦੇਖੇ ਜਾ ਸਕਦੇ ਹਨ।

ਨੋਟ - ਸ਼ਰਧਾ ਕਪੂਰ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਤ ਦੇ ਰਿਸ਼ਤੇ 'ਚ ਪੈਣ ਲੱਗੀ ਦਰਾਰ, ਨਹੀਂ ਕਰ ਰਹੇ ਇਕ-ਦੂਜੇ ਨਾਲ ਗੱਲ
NEXT STORY