ਮੁੰਬਈ (ਬਿਊਰੋ)– ਸਿਧਾਰਥ ਸ਼ੁਕਲਾ ਪੰਜ ਤੱਤਾਂ ’ਚ ਵਿਲੀਨ ਹੋ ਗਏ ਹਨ। ਸਿਧਾਰਥ ਸ਼ੁਕਲਾ ਦਾ ਅੰਤਿਮ ਸੰਸਕਾਰ ਬ੍ਰਹਮਕੁਮਾਰੀ ਰੀਤੀ-ਰਿਵਾਜ਼ ਨਾਲ ਕੀਤਾ ਗਿਆ। ਸਿਧਾਰਥ ਦਾ ਅੰਤਿਮ ਸੰਸਕਾਰ ਓਸ਼ੀਵਾਰਾ ਸ਼ਮਸ਼ਾਨਘਾਟ ’ਚ ਹੋਇਆ।

ਸਿਧਾਰਥ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਸਿਧਾਰਥ ਦੇ ਦਿਹਾਂਤ ਦੀ ਪੁਸ਼ਟੀ ਕੂਪਰ ਹਸਪਤਾਲ ਨੇ ਕੀਤੀ ਸੀ। ਇਸ ਖ਼ਬਰ ਨਾਲ ਫ਼ਿਲਮ ਤੇ ਟੀ. ਵੀ. ਜਗਤ ’ਚ ਸੋਗ ਦੀ ਲਹਿਰ ਦੌੜ ਗਈ।
ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਦੇ ਚਿਹਰੇ ਤੋਂ ਉਡਿਆ ਨੂਰ, ਦੋਸਤਾਂ ਨੇ ਬਿਆਨ ਕੀਤਾ ਹਾਲ

ਸਿਧਾਰਥ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਸ਼ਹਿਨਾਜ਼ ਕੌਰ ਗਿੱਲ ਨੂੰ ਡੂੰਘਾ ਸਦਮਾ ਪੁੱਜਾ ਹੈ। ਅੱਜ ਜਦੋਂ ਸ਼ਹਿਨਾਜ਼ ਗਿੱਲ ਸ਼ਮਸ਼ਾਨਘਾਟ ਵਿਖੇ ਸਿਧਾਰਥ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੀ ਤਾਂ ਉਸ ਦੀ ਹਾਲਤ ਬੇਹੱਦ ਖਰਾਬ ਸੀ। ਸ਼ਹਿਨਾਜ਼ ਨੂੰ ਉਸ ਦੇ ਭਰਾ ਸ਼ਹਿਬਾਜ਼ ਗਿੱਲ ਨੇ ਸੰਭਾਲਿਆ ਹੋਇਆ ਸੀ।

ਉਥੇ ਅੰਤਿਮ ਸੰਸਕਾਰ ਦੌਰਾਨ ਭਾਰੀ ਮੀਂਹ ਪਿਆ ਤੇ ਪ੍ਰਸ਼ੰਸਕਾਂ ਦੀ ਵੱਡੀ ਭੀੜ ਸ਼ਮਸ਼ਾਨਘਾਟ ਦੇ ਬਾਹਰ ਇਕੱਠੀ ਹੋ ਗਈ। ਸਿਧਾਰਥ ਦੇ ਅੰਤਿਮ ਦਰਸ਼ਨ ਕਰਕੇ ਲੋਕਾਂ ਨੂੰ ਬਾਹਰ ਭੇਜਿਆ ਜਾ ਰਿਹਾ ਸੀ ਤੇ ਸਸਕਾਰ ਵੇਲੇ ਲਿਮਟਿਡ ਲੋਕ ਹੀ ਸ਼ਾਮਲ ਹੋਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੁਸ਼ਕਿਲਾਂ ’ਚ ਮਣੀਰਤਨਮ, ਫ਼ਿਲਮ ਦੀ ਸ਼ੂਟਿੰਗ ਦੌਰਾਨ ਘੋੜੇ ਦੀ ਮੌਤ, ਦਰਜ ਹੋਇਆ ਕੇਸ
NEXT STORY