ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰ ਦੀਪ ਸਿੱਧੂ ਦੀ 15 ਫਰਵਰੀ ਨੂੰ ਸੜਕ ਹਾਦਸੇ ’ਚ ਮੌਤ ਹੋ ਗਈ। ਉਸ ਦੀ ਮੌਤ ’ਤੇ ਪੰਜਾਬੀ ਸਿਤਾਰਿਆਂ ਦੇ ਨਾਲ-ਨਾਲ ਰਾਜਨੀਤਕ ਆਗੂ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਉਥੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਵੀ ਦੀਪ ਸਿੱਧੂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਥੇ ਕੁਝ ਲੋਕਾਂ ਵਲੋਂ ਸਿੱਧੂ ਮੂਸੇ ਵਾਲਾ ਦਾ ਇਸ ਗੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਆਪਣੇ ਚੋਣ ਪ੍ਰਚਾਰ ਕਰ ਰਹੇ ਹਨ। ਇਸ ਗੱਲ ’ਤੇ ਸਿੱਧੂ ਮੂਸੇ ਵਾਲਾ ਨੇ ਵਿਰੋਧੀਆਂ ’ਤੇ ਨਿਸ਼ਾਨਾ ਵਿੰਨ੍ਹਿਆ ਹੈ।
ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੀ ਮੌਤ ਤੋਂ ਬਾਅਦ ਗਰਲਫਰੈਂਡ ਰੀਨਾ ਰਾਏ ਨੇ ਸਾਂਝੀ ਕੀਤੀ ਪਹਿਲੀ ਪੋਸਟ, ਲਿਖਿਆ, ‘ਮੈਂ ਮਰ ਤੇ ਟੁੱਟ ਚੁੱਕੀ ਹਾਂ...’
ਸਿੱਧੂ ਮੂਸੇ ਵਾਲਾ ਨੇ ਕਿਹਾ ਕਿ ਦੀਪ ਸਿੱਧੂ ਨਾਲ ਉਨ੍ਹਾਂ ਦੀ 14 ਫਰਵਰੀ ਨੂੰ ਫੋਨ ’ਤੇ ਗੱਲਬਾਤ ਹੋਈ ਸੀ। ਦੀਪ ਸਿੱਧੂ ਨੇ ਉਸ ਨੂੰ ਕਿਹਾ ਸੀ ਕਿ ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਦੱਸ, ਉਹ ਖ਼ੁਦ ਆ ਕੇ ਉਸ ਨੂੰ ਮਿਲਣਗੇ।
ਸਿੱਧੂ ਮੂਸੇ ਵਾਲਾ ਨੇ ਕਿਹਾ ਕਿ ਜਿਹੜੇ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਦਾ ਰਿਸ਼ਤਾ ਦੀਪ ਸਿੱਧੂ ਨਾਲ ਕਿਵੇਂ ਦਾ ਸੀ। ਇਸ ਕਰਕੇ ਬਿਨਾਂ ਗੱਲ ਤੋਂ ਵਿਵਾਦ ਖੜ੍ਹਾ ਨਹੀਂ ਕਰਨਾ ਚਾਹੀਦਾ।
ਸਿੱਧੂ ਨੇ ਇਹ ਵੀ ਕਿਹਾ ਕਿ ਜੋ ਪ੍ਰੋਗਰਾਮ ਉਹ ਕਰ ਰਹੇ ਹਨ, ਉਹ ਚੋਣ ਪ੍ਰਚਾਰ ਦੇ ਹਨ, ਜੋ ਪਹਿਲਾਂ ਤੋਂ ਹੀ ਮਿੱਥੇ ਪਏ ਸਨ। ਇਸ ਕਰਕੇ ਘਟੀਆ ਰਾਜਨੀਤੀ ਨਾ ਕਰੋ ਕਿਉਂਕਿ ਉਨ੍ਹਾਂ ਨੂੰ ਜਿੰਨਾ ਦੁੱਖ ਹੈ ਦੀਪ ਸਿੱਧੂ ਦੇ ਜਾਣ ਦਾ, ਉਸ ਨੂੰ ਉਹ ਬਿਆਨ ਨਹੀਂ ਕਰ ਸਕਦੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਆਜਾ ਮੈਕਸੀਕੋ ਚੱਲੀਏ’ ਪੰਜਾਬੀ ਫ਼ਿਲਮ ਦਾ ਪਹਿਲਾ ਗੀਤ ‘ਸਫ਼ਰਾਂ ’ਤੇ’ ਰਿਲੀਜ਼ (ਵੀਡੀਓ)
NEXT STORY