ਨੋਇਡਾ- ਸੀਮਾ ਹੈਦਰ ਜੋ ਪਿਛਲੇ ਸਾਲ ਪਾਕਿਸਤਾਨ ਤੋਂ ਆਪਣੇ ਚਾਰ ਬੱਚਿਆਂ ਨਾਲ ਭਾਰਤ ਆਈ ਸੀ, ਗਰਭਵਤੀ ਹੈ। ਸੀਮਾ ਅਤੇ ਉਨ੍ਹਾਂ ਦੇ ਭਾਰਤੀ ਪਤੀ ਸਚਿਨ ਨਵੇਂ ਮਹਿਮਾਨ ਦੇ ਆਉਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਸੀਮਾ ਹੈਦਰ ਸੋਸ਼ਲ ਮੀਡੀਆ 'ਤੇ ਪਿਆਰ ਹੋਣ ਤੋਂ ਬਾਅਦ ਪਿਛਲੇ ਸਾਲ 13 ਮਈ ਨੂੰ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਨੇਪਾਲ ਦੇ ਰਸਤੇ ਭਾਰਤ ਆਈ ਸੀ। ਸੀਮਾ ਦਾ ਪਹਿਲਾ ਵਿਆਹ ਪਾਕਿਸਤਾਨ 'ਚ ਹੋਇਆ ਸੀ ਅਤੇ ਉਸ ਦੇ ਪਹਿਲੇ ਪਤੀ ਤੋਂ ਚਾਰ ਬੱਚੇ ਹਨ।
ਇਹ ਵੀ ਪੜ੍ਹੋ : 'ਸੰਨੀ ਲਿਓਨ' ਨੇ ਸਰਕਾਰੀ ਯੋਜਨਾ ਦਾ ਚੁੱਕਿਆ ਲਾਭ, ਹਰ ਮਹੀਨੇ ਖਾਤੇ 'ਚ ਆਉਂਦੇ ਰਹੇ 1000 ਰੁਪਏ
ਦਿੱਲੀ ਦੇ ਨਾਲ ਲੱਗਦੇ ਗੌਤਮ ਬੁੱਧ ਨਗਰ ਦੇ ਰਬੂਪੁਰਾ 'ਚ ਆਪਣੇ ਪਤੀ ਨਾਲ ਰਹਿ ਰਹੀ ਸੀਮਾ ਹੈਦਰ ਨੇ ਦੱਸਿਆ ਕਿ ਪਾਕਿਸਤਾਨ ਤੋਂ ਉਸ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਉਸ ਨਾਲ ਭਾਰਤ ਆਏ ਸਨ। ਉਸ ਨੇ ਕਿਹਾ ਕਿ ਹੁਣ ਪੂਰਾ ਪਰਿਵਾਰ 5ਵੇਂ ਬੱਚੇ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਸੀਮਾ ਨੇ ਕਿਹਾ,''ਇਹ ਬੱਚਾ ਸਾਡੇ ਦੋਹਾਂ ਦੇ ਪਿਆਰ ਦੀ ਨਿਸ਼ਾਨੀ ਹੈ। ਮੈਨੂੰ ਖੁਸ਼ੀ ਹੈ ਕਿ ਇਹ ਬੱਚਾ ਭਾਰਤੀ ਹੋਵੇਗਾ। ਇਹ ਭਗਵਾਨ ਦਾ ਆਸ਼ੀਰਵਾਦ ਹੈ।'' ਉਸ ਨੇ ਆਪਣੇ ਹੱਥ 'ਤੇ ਭਗਵਾਨ ਕ੍ਰਿਸ਼ਨ ਦਾ ਟੈਟੂ ਬਣਵਾ ਰੱਖਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ : ਕੇਂਦਰ ਨੇ ਬਦਲਿਆ ਸਿੱਖਿਆ ਦਾ ਨਿਯਮ, ਹੁਣ 5ਵੀਂ ਤੇ 8ਵੀਂ ਦੇ ਵਿਦਿਆਰਥੀ ਹੋਣਗੇ ਫੇਲ੍ਹ
NEXT STORY