ਐਂਟਰਟੇਨਮੈਂਟ ਡੈਸਕ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਪੰਜਾਬ ਦੇ ਨਾਮੀ ਗਾਇਕਾਂ 'ਚੋਂ ਇੱਕ ਸਨ। ਉਨ੍ਹਾਂ ਨੇ ਨਾ ਸਿਰਫ਼ ਦੁਨੀਆ ਭਰ 'ਚ ਪ੍ਰਸਿੱਧੀ ਹਾਸਲ ਕੀਤੀ ਸਗੋਂ ਬਹੁਤ ਦੌਲਤ-ਸ਼ੌਹਰਤ ਵੀ ਕਮਾਈ, ਜਿਸ ਦੇ ਸਦਕੇ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਐਸ਼ਪ੍ਰਸਤ ਜ਼ਿੰਦਗੀ ਬਤੀਤ ਕਰ ਸਕਦੀਆਂ ਨੇ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ ਆਲੀਸ਼ਾਨ ਜੀਵਨ ਬਤੀਤ ਕਰਦੇ ਸਨ ਅਤੇ ਉਹ ਕਰੋੜਾਂ ਦੀ ਜਾਇਦਾਦ ਦਾ ਮਾਲਕ ਸਨ ਪਰ ਸਿੱਧੂ ਦੇ ਅਚਾਨਕ ਜਾਣ ਨਾਲ ਮਾਪਿਆਂ ਨੂੰ ਕਦੇ ਵੀ ਨਾ ਭੁੱਲਣ ਵਾਲਾ ਦੁੱਖ ਮਿਲਿਆ। ਇਸ ਦੌਰਾਨ ਉਨ੍ਹਾਂ ਦੀ ਕਰੋੜਾਂ ਦੀ ਜਾਇਦਾਦ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਕੇ ਰਹਿ ਗਈ ਕਿਉਂਕਿ ਸਿੱਧੂ ਦੀ ਜਾਇਦਾਦ ਨੂੰ ਅੱਗੇ ਸੰਭਾਲਣ ਵਾਲਾ ਕੋਈ ਨਹੀਂ ਸੀ ਪਰ ਹੁਣ ਵਾਹਿਗੁਰੂ ਜੀ ਨੇ ਸਿੱਧੂ ਪਰਿਵਾਰ 'ਚ ਇਕ ਵਾਰ ਫਿਰ ਖ਼ੁਸ਼ੀਆਂ ਲਿਆਣ ਦਿੱਤੀਆਂ ਹਨ। ਦਰਅਸਲ, ਬੀਤੇ ਐਤਵਾਰ ਨੂੰ ਸਿੱਧੂ ਪਰਿਵਾਰ 'ਚ ਨੰਨ੍ਹੇ ਸਿੱਧੂ ਯਾਨੀਕਿ ਸ਼ੁੱਭਦੀਪ ਦਾ ਜਨਮ ਹੋਇਆ। ਮਾਤਾ ਚਰਨ ਕੌਰ ਨੇ ਆਈ. ਵੀ. ਐੱਫ. ਦੀ ਮਦਦ ਨਾਲ ਆਪਣੇ ਦੂਜੇ ਬੱਚੇ ਦਾ ਸਵਾਗਤ ਕੀਤਾ ਹੈ। ਬਾਪੂ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਆਪਣੇ ਛੋਟੇ ਪੁੱਤਰ ਦੀ ਪਹਿਲੀ ਝਲਕ ਵੀ ਸਾਂਝੀ ਕੀਤੀ।
ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਬਲਕੌਰ ਸਿੰਘ ਦਾ ਇਕਲੌਤਾ ਵਾਰਸ ਹੈ। ਅਜਿਹੇ 'ਚ ਸਿੱਧੂ ਮੂਸੇਵਾਲਾ ਨੇ ਜੋ ਵੀ ਛੱਡਿਆ ਹੈ, ਸਭ ਕੁਝ ਉਨ੍ਹਾਂ ਦਾ ਬਣ ਗਿਆ ਹੈ। ਮੂਸੇਵਾਲਾ ਕੋਲ ਆਲੀਸ਼ਾਨ ਘਰ, ਜ਼ਮੀਨ ਅਤੇ ਕਾਰਾਂ ਦਾ ਆਲੀਸ਼ਾਨ ਕਲੈਕਸ਼ਨ ਸੀ। ਇਸ ਤੋਂ ਇਲਾਵਾ ਉਨ੍ਹਾਂ ਕੋਲ ਬੰਦੂਕਾਂ, ਗਹਿਣਿਆਂ ਅਤੇ ਬੈਂਕ ਬੈਲੇਂਸ ਦੀ ਵੀ ਕੋਈ ਕਮੀ ਨਹੀਂ ਸੀ। ਮਰਹੂਮ ਗਾਇਕ ਨੇ ਆਪਣੇ ਪਿੰਡ 'ਚ ਇੱਕ ਆਲੀਸ਼ਾਨ ਬੰਗਲਾ ਬਣਾਇਆ ਹੋਇਆ ਸੀ, ਜਿਸ ਨੂੰ ਹਵੇਲੀ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਕੈਨੇਡਾ 'ਚ ਪੰਜ ਬੈੱਡਰੂਮ ਵਾਲਾ ਘਰ ਵੀ ਸੀ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ ਗੱਡੀਆਂ ਦਾ ਬਹੁਤ ਸ਼ੌਕ ਸੀ। ਉਨ੍ਹਾਂ ਕੋਲ 26 ਲੱਖ ਰੁਪਏ ਦੀ ਫਾਰਚੂਨਰ ਕਾਰ ਸੀ। ਇਸ ਤੋਂ ਇਲਾਵਾ ਜੀਪ, ਰੇਂਜ ਰੋਵਰ ਅਤੇ ਮਹਿੰਗੀਆਂ ਕਾਰਾਂ ਦਾ ਵੀ ਚੰਗਾ ਕਲੈਕਸ਼ਨ ਸੀ। ਹਲਫ਼ਨਾਮੇ ਮੁਤਾਬਕ, ਮੂਸੇਵਾਲਾ ਕੋਲ 5 ਲੱਖ ਰੁਪਏ ਨਕਦ, ਬੈਂਕ 'ਚ 5 ਕਰੋੜ ਰੁਪਏ ਤੋਂ ਵੱਧ ਅਤੇ 1 ਲੱਖ ਰੁਪਏ ਦਾ ਨਿਵੇਸ਼ ਵੀ ਸੀ। ਉਨ੍ਹਾਂ ਨੇ ਬਚਤ ਸਕੀਮਾਂ 'ਚ 17 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ ਅਤੇ 18 ਲੱਖ ਦੇ ਕਰੀਬ ਗਹਿਣੇ ਸਨ।
ਐਲਵਿਸ਼ ਦੇ ਜੇਲ੍ਹ ਜਾਂਦੇ ਹੀ ਫੁੱਟਿਆ ਭਾਂਡਾ, ਮਹਿੰਗੀਆਂ ਕਾਰਾਂ ਤੇ ਦੁਬਈ ਵਾਲੇ ਘਰ ਦੀ ਸਾਹਮਣੇ ਆਈ ਹੈਰਾਨੀਜਨਕ ਸੱਚਾਈ
NEXT STORY