ਮੁੰਬਈ (ਬਿਊਰੋ)– ਭਾਰਤ ਦਾ ਸਭ ਤੋਂ ਵੱਡਾ ਘਰੇਲੂ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਤੇ ਬਹੁ-ਭਾਸ਼ਾਈ ਕਹਾਣੀਕਾਰ ਜ਼ੀ5 ਆਪਣੀ ਕੰਟੈਂਟ ਲਾਇਬ੍ਰੇਰੀ ਦਾ ਵਿਸਥਾਰ ਕਰਨ ਦੀ ਲਗਾਤਾਰ ਕੋਸ਼ਿਸ਼ ’ਤੇ ਹੈ।
‘ਤਾਜ : ਡਿਵਾਈਡਿਡ ਬਾਏ ਲਵ’, ‘ਸਿਰਫ ਏਕ ਬੰਦਾ ਕਾਫੀ ਹੈ’ ਤੇ ‘ਤਰਲਾ’ ਤੱਕ ਜ਼ੀ5 ਪ੍ਰਸਿੱਧ ਕਹਾਣੀਕਾਰਾਂ ਨਾਲ ਮਿਲ ਕੇ ਸ਼ਕਤੀਸ਼ਾਲੀ ਕਥਾਵਾਂ ਤਿਆਰ ਕਰ ਰਿਹਾ ਹੈ। ਢੇਰ ਸਾਰੇ ਕੰਟੈਂਟ ਵਿਚਾਲੇ ਮੰਚ ਨੇ ਐਲਾਨ ਕੀਤੀ ਹੈ ਕਿ ਫ਼ਿਲਮ ‘ਸਾਈਲੈਂਸ’ ਦੀ ਦੂਜੀ ਕਿਸ਼ਤ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਤੇ ਜਲਦ ਹੀ ਜ਼ੀ3 ’ਤੇ ਪ੍ਰੀਮੀਅਰ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ਗਾਇਕੀ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਸੁਰਿੰਦਰ ਛਿੰਦਾ, ਇਕੋ ਝਟਕੇ 'ਚ ਬਦਲੀ ਸੀ ਪੂਰੀ ਜ਼ਿੰਦਗੀ
ਅਬਾਨ ਭਰੂਚਾ ਦੇਵਹੰਸ ਵਲੋਂ ਨਿਰਦੇਸ਼ਿਤ ਤੇ ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰ ਮਨੋਜ ਵਾਜਪਾਈ ਸਟਾਰਰ ਇਹ ਫ਼ਿਲਮ ਇਕ ਥ੍ਰਿਲਰ ਹੋਵੇਗੀ। ਏ. ਸੀ. ਪੀ. ਅਵਿਨਾਸ਼ ਦੀ ਭੂਮਿਕਾ ’ਚ ਵਾਪਸੀ ਕਰਦਿਆਂ ਮਨੋਜ ਵਾਜਪਾਈ, ਪ੍ਰਾਚੀ ਦੇਸਾਈ, ਸਾਹਿਲ ਵੈਦ ਤੇ ਵਕਾਰ ਸ਼ੇਖ ਜਿਹੇ ਕਲਾਕਾਰਾਂ ਦੀ ਅਗਵਾਈ ਕਰਦੇ ਹਨ।
ਪਹਿਲੀ ਕਿਸ਼ਤ ’ਚ ਏ. ਸੀ. ਪੀ. ਅਵਿਨਾਸ਼ ਇਕ ਹਾਈ-ਪ੍ਰੋਫਾਈਲ ਔਰਤ ਦੇ ਭੇਤਭਰੇ ਕਤਲ ਦੀ ਜਾਂਚ ਕਰਨ ਲਈ ਨਿਕਲਦਾ ਹੈ, ਜੋ ਧੋਖੇ, ਝੂਠ ਤੇ ਲੁਕੀਆਂ ਸੱਚਾਈਆਂ ਦੇ ਇਕ ਗੁੰਝਲਦਾਰ ਜਾਲ ਦੀਆਂ ਪਰਤਾਂ ਨੂੰ ਖੋਲ੍ਹਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਾਵੇਦ ਅਖਤਰ ਖ਼ਿਲਾਫ਼ ਅਪਰਾਧਿਕ ਧਮਕੀ ਦਾ ਮਾਮਲਾ ਚਲਾਉਣ ਲਈ ਲੋੜੀਂਦਾ ਆਧਾਰ
NEXT STORY