ਮੁੰਬਈ (ਭਾਸ਼ਾ)– ਮੁੰਬਈ ਦੀ ਇਕ ਅਦਾਲਤ ਨੇ ਅਦਾਕਾਰਾ ਕੰਗਨਾ ਰਣੌਤ ਵਲੋਂ ਦਾਇਰ ਮਾਮਲੇ ’ਚ ਗੀਤਕਾਰ ਜਾਵੇਦ ਅਖਤਰ ਨੂੰ ਸੰਮਨ ਜਾਰੀ ਕਰਦਿਆਂ ਕਿਹਾ ਕਿ ਅਪਰਾਧਿਕ ਧਮਕੀ ਦੇ ਅਪਰਾਧ ’ਚ ਉਨ੍ਹਾਂ ਖ਼ਿਲਾਫ਼ ਕਾਰਵਾਈ ਅੱਗੇ ਵਧਾਉਣ ਲਈ ਲੋੜੀਂਦਾ ਆਧਾਰ ਹੈ। ਅਦਾਲਤ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਖ਼ਿਲਾਫ਼ ਵਸੂਲੀ ਦੇ ਦੋਸ਼ਾਂ ਦਾ ਕੋਈ ਮਾਮਲਾ ਨਹੀਂ ਬਣਦਾ ਹੈ।
ਮੈਟਰੋਪਾਲਿਟਨ ਮੈਜਿਸਟ੍ਰੇਟ (ਅੰਧੇਰੀ ਅਦਾਲਤ) ਆਰ. ਐੱਮ. ਸ਼ੇਖ ਨੇ 24 ਜੁਲਾਈ ਨੂੰ ਅਖਤਰ ਖ਼ਿਲਾਫ਼ ਸੰਮਨ ਜਾਰੀ ਕਰਦਿਆਂ ਉਨ੍ਹਾਂ ਨੂੰ 5 ਅਗਸਤ ਨੂੰ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਹੈ। ਰਣੌਤ ਨੇ ‘ਵਸੂਲੀ ਤੇ ਅਪਰਾਧਿਕ ਧਮਕੀ’ ਲਈ ਅਖਤਰ ਖ਼ਿਲਾਫ਼ ਇਕ ਸ਼ਿਕਾਇਤ ਦਰਜ ਕਰਵਾਈ ਸੀ।
ਇਹ ਖ਼ਬਰ ਵੀ ਪੜ੍ਹੋ : ਗਾਇਕੀ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਸੁਰਿੰਦਰ ਛਿੰਦਾ, ਇਕੋ ਝਟਕੇ 'ਚ ਬਦਲੀ ਸੀ ਪੂਰੀ ਜ਼ਿੰਦਗੀ
ਅਦਾਕਾਰਾ ਨੇ ਅਖਤਰ ਖ਼ਿਲਾਫ਼ ਆਪਣੀ ਸ਼ਿਕਾਇਤ ’ਚ ਕਿਹਾ ਕਿ ਆਪਣੇ ਇਕ ਸਾਥੀ ਕਲਾਕਾਰ ਨਾਲ ਜਨਤਕ ਵਿਵਾਦ ਤੋਂ ਬਾਅਦ ਗੀਤਕਾਰ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਭੈਣ ਰੰਗੋਲੀ ਚੰਦੇਲ ਨੂੰ ਮਾੜੀ ਭਾਵਨਾ ਦੇ ਇਰਾਦੇ ਤੇ ਗਲਤ ਉਦੇਸ਼ ਨਾਲ ਆਪਣੇ ਘਰ ਬੁਲਾਇਆ ਤੇ ਫਿਰ ਉਨ੍ਹਾਂ ਨੂੰ ਅਪਰਾਧਿਕ ਧਮਕੀ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਿਨੇਮਾ ’ਚ ਅਸਲੀ ਭੰਨ-ਤੋੜ ਕਰਨ ਵਾਲੇ ਹੀ ਮੇਰੀ ਸਿਨੇਮਾਈ ਪ੍ਰੇਰਣਾ ਹਨ : ਆਯੂਸ਼ਮਾਨ ਖੁਰਾਣਾ
NEXT STORY