ਮੁੰਬਈ (ਬਿਊਰੋ) : ਬਾਲੀਵੁੱਡ ਦੇ ਸ਼ਾਨਦਾਰ ਗਾਇਕ ਅਤੇ ਮੌਹਰੀ ਕਤਾਰ ਗਾਇਕਾ 'ਚ ਅਪਣੀ ਮੌਜ਼ੂਦਗੀ ਦਰਜ ਕਰਵਾਉਂਦੇ ਅਭਿਜੀਤ ਭੱਟਾਚਾਰੀਆ ਅੱਜਕੱਲ੍ਹ ਫ਼ਿਲਮੀ ਪਲੇਬੈਕ ਦੀ ਬਜਾਏ ਸਟੇਜ ਸ਼ੋਅ ਅਤੇ ਸੋਲੋ ਗਾਇਕੀ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੌਰਾ, ਜਿਸ ਦੌਰਾਨ ਕਈ ਗ੍ਰੈਂਡ ਸ਼ੋਅਜ਼ ਦਾ ਉਹ ਸ਼ਾਨਦਾਰ ਹਿੱਸਾ ਬਣਨਗੇ।
ਇਹ ਖ਼ਬਰ ਵੀ ਪੜ੍ਹੋ - 'ਮੈਂ ਕਾਲਾ ਹਿਰਨ ਨਹੀਂ ਮਾਰਿਆ'
'ਦੇਸੀ ਰੋਕਸ' ਵੱਲੋਂ ਆਯੋਜਿਤ ਕੀਤੀ ਜਾ ਰਹੀ ਉਕਤ ਲੜੀ ਅਧੀਨ ਅੱਜ ਸਿਡਨੀ ਪੁੱਜੇ ਇਸ ਅਜ਼ੀਮ ਗਾਇਕ ਦਾ ਆਸਟ੍ਰੇਲੀਆ ਦੀਆਂ ਕਲਾ ਖੇਤਰ ਨਾਲ ਸੰਬੰਧਿਤ ਵੱਖ-ਵੱਖ ਸ਼ਖਸੀਅਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਕਤ ਟੂਰ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਆਯੋਜਕ ਕਮੇਟੀ ਪੈਨਲ ਨੇ ਦੱਸਿਆ ਕਿ ਲੰਮੇਂ ਸਮੇਂ ਬਾਅਦ ਆਸਟ੍ਰੇਲੀਆਂ ਦੀ ਇਸ ਖੂਬਸੂਰਤ ਧਰਤੀ 'ਤੇ ਅਪਣੀ ਬੇਮਿਸਾਲ ਗਾਇਕੀ ਦਾ ਇਜ਼ਹਾਰ ਕਰਵਾਉਣ ਜਾ ਰਹੇ ਗਾਇਕ ਅਭਿਜੀਤ ਭੱਟਾਚਾਰੀਆ, ਜੋ 25 ਅਕਤੂਬਰ ਨੂੰ ਗ੍ਰੈਂਡ ਕੰਸਰਟ ਦੁਆਰਾ ਅਪਣੇ ਚਾਹੁੰਣ ਵਾਲਿਆਂ ਅਤੇ ਉਨ੍ਹਾਂ ਨੂੰ ਸੁਣਨ ਦੀ ਹਮੇਸ਼ਾ ਤਾਂਘ ਰੱਖਦੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣਗੇ। ਉਨ੍ਹਾਂ ਅੱਗੇ ਦੱਸਿਆ ਕਿ ਸਰ ਜੋਹਨ ਕੇਲੈਂਸੀ ਆਡੀਟੌਰੀਅਮ ਸਿਡਨੀ 'ਚ ਅਯੋਜਿਤ ਹੋਣ ਜਾ ਰਹੇ ਉਕਤ ਟੂਰ ਲੜੀ ਦੇ ਇਸ ਪਹਿਲੇ ਵਿਸ਼ਾਲ ਕੰਸਰਟ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ 'ਚ ਦਰਸ਼ਕਾਂ ਦੇ ਸਨਮੁੱਖ ਦੇ ਵੱਡੀ ਤਾਦਾਦ 'ਚ ਸ਼ਮੂਲੀਅਤ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਦੌਰਾਨ ਤਮਾਮ ਸੁਰੱਖਿਆ ਇੰਤਜ਼ਾਮਤ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ
ਮੁੰਬਈ ਦੇ ਗਲੈਮਰ ਅਤੇ ਸੰਗੀਤ ਗਲਿਆਰਿਆਂ ਤੋਂ ਲੈ ਆਲਮੀ ਪੱਧਰ 'ਤੇ ਅਪਣੀ ਗਾਇਕੀ ਕਲਾ ਦੀ ਧਾਂਕ ਜਮਾਉਣ 'ਚ ਸਫ਼ਲ ਰਹੇ ਹਨ, ਜਿੰਨ੍ਹਾਂ ਪਿਛਲੇ ਦੋ ਦਹਾਕਿਆ ਤੋਂ ਅਪਣੀ ਗਾਇਕੀ ਚਮਕ ਨੂੰ ਫਿੱਕਾ ਨਹੀਂ ਪੈਣ ਦਿੱਤਾ ਹੈ। ਇਨ੍ਹਾਂ ਦੀ ਗਾਇਕੀ ਖੇਤਰ 'ਚ ਬਣੀ ਇਸੇ ਬਰਾਬਰਤਾ ਨੂੰ ਹੋਰ ਪ੍ਰਭਾਵੀ ਨਕਸ਼ ਦੇਣ ਜਾ ਰਿਹਾ ਹੈ ਉਕਤ ਟੂਰ, ਜਿਸ ਦੇ ਸਿਡਨੀ ਪੜਾਅ ਬਾਅਦ ਇੱਥੋਂ ਦੇ ਹੋਰਨਾਂ ਸ਼ਹਿਰਾਂ 'ਚ ਦਰਸ਼ਕ ਉਨ੍ਹਾਂ ਦੀ ਇਸ ਨਯਾਬ ਗਾਇਕੀ ਦਾ ਆਨੰਦ ਮਾਣਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿੱਖਾਂ ਨੂੰ ਫ਼ਿਲਮ 'ਐਮਰਜੈਂਸੀ' ਦੇ ਇਤਰਾਜ਼ਯੋਗ ਦ੍ਰਿਸ਼ ਪ੍ਰਵਾਨ ਨਹੀਂ : ਰਵਨੀਤ ਸਿੰਘ ਬਿੱਟੂ
NEXT STORY