ਜਲੰਧਰ (ਬਿਊਰੋ) - 'ਸੁਨੱਖੀ', 'ਤੇਰੀ ਵੇਟ', 'ਫੁਲਕਾਰੀ', 'ਵੈਲੀ ਜੱਟ', 'ਮਿਸ ਯੂ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੀ ਕੌਰ ਬੀ ਆਪਣੇ ਲਗਜ਼ਰੀ ਲਾਈਫ ਸਟਾਈਲ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੂੰ ਵੰਨ ਸੁਵੰਨੇ ਕੱਪੜਿਆਂ ਦਾ ਬਹੁਤ ਸ਼ੌਂਕ ਹੈ। ਇਹ ਗੱਲ ਅਸੀਂ ਨਹੀਂ ਕੌਰ ਬੀ ਦੀਆਂ ਇੰਸਟਾ ਪੋਸਟਾਂ ਆਖ ਰਹੀਆਂ ਹਨ। ਇਹ ਵੀ ਆਖਿਆ ਜਾਂਦਾ ਹੈ ਕਿ ਕੌਰ ਬੀ ਕੋਲ ਕੱਪੜਿਆਂ ਦੀ ਵੱਡੀ ਕਲੈਕਸ਼ਨ ਹੈ। ਇਸ ਦੇ ਨਾਲ ਹੀ ਗਾਇਕਾ ਨੂੰ ਵੱਖ-ਵੱਖ ਵੈਰਾਇਟੀ ਦੀਆਂ ਜੁੱਤੀਆਂ ਪਹਿਨਣਾ ਵੀ ਬਹੁਤ ਪਸੰਦ ਹੈ। ਕੌਰ ਬੀ ਕੋਲ ਜੁੱਤੀਆਂ ਦੀ ਵੱਡੀ ਕਲੈਕਸ਼ਨ ਮੌਜੂਦ ਹੈ।
ਗਾਇਕਾ ਕੌਰ ਬੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੀਆਂ ਜੁੱਤੀਆਂ ਦੀ ਕਲੈਕਸ਼ਨ ਨੂੰ ਸਾਂਝਾ ਕੀਤਾ, ਜਿਸ ‘ਤੇ ਕਈ ਫੈਨਜ਼ ਨੇ ਰਿਐਕਸ਼ਨ ਦਿੱਤੇ ਹਨ। ਇਨ੍ਹਾਂ ਫੈਨਸ ‘ਚੋਂ ਇੱਕ ਨੇ ਕੁਮੈਂਟ ਕੀਤਾ ਅਤੇ ਲਿਖਿਆ ‘ਕੱਪੜਿਆਂ ਦੀ ਦੁਕਾਨ ਖੋਲ੍ਹ ਲਓ’। ਜਿਸ ‘ਤੇ ਰਿਐਕਸ਼ਨ ਦਿੰਦੇ ਹੋਏ ਗਾਇਕਾ ਨੇ ਲਿਖਿਆ ‘ਮੈਨੂੰ ਤਾਂ ਲੱਗਦਾ ਜੁੱਤੀਆਂ ਤੇ ਕੱਪੜਿਆਂ ਦੇ ਨਾਲ-ਨਾਲ ਅਸੀਂ ਢਾਬਾ ਵੀ ਖੋਲ੍ਹ ਲਈਏ।’
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੌਰ ਬੀ ਨੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ ਸੀ, ''ਮੈਨੂੰ ਯਾਦ ਹੈ ਕਿ ਕਿਸੇ ਵੇਲੇ ਇਕ ਸੂਟ ਲੈਣਾ ਹੀ ਬਹੁਤ ਔਖਾ ਸੀ। ਮੈਨੂੰ ਬਹੁਤ ਯਾਦ ਆਉਂਦਾ ਪਹਿਲੀ ਵਾਰ 500, 1000 ਦੇ ਸੂਟ ਵਾਲਾ ਚਾਅ ਸੀ ਤੇ ਪਹਿਲੀ ਵਾਰ ਭਰਾ ਜਦੋਂ ਸੂਟ ਲੈ ਕੇ ਆਇਆ ਸੀ, ਉਹ ਇਕ ਸੂਟ ਇੰਨੀ ਵਾਰ ਪਾਇਆ ਤੇ ਹੁਣ ਮੈਨੂੰ ਸੱਚੀ ਨਹੀਂ ਪਤਾ ਲੱਗਦਾ ਸੂਟ ਰੱਖਾ ਕਿੱਥੇ।'' ਇਸ ਦੇ ਨਾਲ ਹੀ ਕੌਰ ਬੀ ਨੇ ਇਕ ਹੋਰ ਤਸਵੀਰ ਵੀ ਸ਼ੇਅਰ ਕੀਤੀ ਸੀ, ਜਿਸ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਸੀ, ''ਕਹਿੰਦਾ...ਹਾਸਾ ਬਹੁਤ ਖ਼ੂਬਸੂਰਤ ਏ, ਮੈਂ ਕਿਹਾ...ਦਰਦ ਬਹੁਤ ਗਹਿਰਾ ਏ।'' ਇਸ ਦੇ ਨਾਲ ਹੀ ਹਾਸੇ ਵਾਲੀ ਇਮੋਜ਼ੀ ਵੀ ਸ਼ੇਅਰ ਕੀਤੀ ਸੀ।
ਗਾਇਕਾ ਕੌਰ ਬੀ ਦਾ ਜਨਮ 5 ਜੁਲਾਈ 1991 ਨੂੰ ਹੋਇਆ ਸੀ। ਸੁਰੀਲੀ ਆਵਾਜ਼ ਦੇ ਸਦਕਾ ਕੌਰ ਬੀ ਨੂੰ ਸੁਣਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੌਰ ਬੀ ਨੇ ਬਹੁਤ ਹੀ ਘੱਟ ਸਮੇਂ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖ਼ਾਸ ਜਗਾ ਬਣਾਈ ਹੈ। ਜਿੰਨੀ ਖ਼ੂਬਸੂਰਤ ਕੌਰ ਬੀ ਖ਼ੁਦ ਹੈ ਉਸ ਤੋਂ ਵੀ ਜ਼ਿਆਦਾ ਖ਼ੂਬਸੂਰਤ ਉਨ੍ਹਾਂ ਦੀ ਹਰ ਅਦਾ ਹੈ, ਜਿਸ ਨੂੰ ਪੰਜਾਬੀ ਗੱਭਰੂ ਤੇ ਮੁਟਿਆਰਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਕੌਰ ਬੀ ਦਾ ਅਸਲ ਨਾਂ ਬਲਜਿੰਦਰ ਕੌਰ ਹੈ ਪਰ ਸੰਗੀਤ ਜਗਤ 'ਚ ਉਨਾਂ ਨੂੰ ਕੌਰ ਬੀ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਉਨ੍ਹਾਂ ਨੂੰ 'ਕੌਰ ਬੀ' ਨਾਂ ਬੰਟੀ ਬੈਂਸ ਨੇ ਦਿੱਤਾ ਹੈ। ਉਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2013 'ਚ 'ਕਲਾਸਮੇਟ' ਗੀਤ ਨਾਲ ਸ਼ੁਰੂ ਕੀਤੀ ਸੀ, ਜਿਹੜਾ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ' 'ਚ ਆਇਆ ਸੀ। ਇਸ ਗੀਤ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ 'ਤੇ ਕੁਝ ਹੀ ਦਿਨਾਂ 'ਚ ਉਨ੍ਹਾਂ ਨੇ ਲੋਕਾਂ 'ਚ ਆਪਣੀ ਖਾਸ ਪਛਾਣ ਬਣਾ ਲਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਦੇਵੋਲੀਨਾ ਭੱਟਾਚਾਰਜੀ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਦੇਖੋ ਖੂਬਸੂਰਤ ਤਸਵੀਰਾਂ
NEXT STORY