ਮੁੰਬਈ (ਬਿਊਰੋ)– ਪੂਨਮ ਪਾਂਡੇ ਦੀ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੋਈ ਵੀ ਯਕੀਨ ਨਹੀਂ ਕਰ ਸਕਦਾ ਕਿ ਅਦਾਕਾਰਾ ਦੁਨੀਆ ਨੂੰ ਅਲਵਿਦਾ ਆਖ ਗਈ ਹੈ। ਪੂਨਮ ਦੀ ਅਚਾਨਕ ਮੌਤ ਦੀ ਖ਼ਬਰ ਹਰ ਪਾਸੇ ਫੈਲ ਗਈ ਹੈ। ਕੁਝ ਲੋਕਾਂ ਨੇ ਉਸ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ। ਇਸ ਦੇ ਨਾਲ ਹੀ ਕੁਝ ਸੈਲੇਬਸ ਹਨ, ਜੋ ਇਸ ਖ਼ਬਰ ਨੂੰ ਫਰਜ਼ੀ ਦੱਸ ਰਹੇ ਹਨ। ਇਸ ਲਿਸਟ ’ਚ ਗਾਇਕ ਰਾਹੁਲ ਵੈਦਿਆ ਦਾ ਨਾਂ ਵੀ ਜੁੜ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਕਿਥੇ ਹੈ ਪੂਨਮ ਪਾਂਡੇ ਦੀ ਲਾਸ਼ ਤੇ ਕਿਉਂ ਗਾਇਬ ਹੈ ਅਦਾਕਾਰਾ ਦਾ ਪਰਿਵਾਰ?
ਰਾਹੁਲ ਵੈਦਿਆ ਨੇ ਪੂਨਮ ਪਾਂਡੇ ਦੀ ਮੌਤ ’ਤੇ ਦਿੱਤੀ ਪ੍ਰਤੀਕਿਰਿਆ
ਰਾਹੁਲ ਵੈਦਿਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ’ਚ ਗਾਇਕ ਨੇ ਲਿਖਿਆ, ‘‘ਕੀ ਮੈਂ ਹੀ ਉਹ ਵਿਅਕਤੀ ਹਾਂ, ਜਿਸ ਨੂੰ ਲੱਗਦਾ ਹੈ ਕਿ ਪੂਨਮ ਪਾਂਡੇ ਮਰੀ ਨਹੀਂ ਹੈ?’’ ਇਸ ਪੋਸਟ ਤੋਂ ਬਾਅਦ ਲੱਗਦਾ ਹੈ ਕਿ ਰਾਹੁਲ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਪੂਨਮ ਦਾ ਦਿਹਾਂਤ ਹੋ ਗਿਆ ਹੈ। ਬਾਕੀ ਲੋਕਾਂ ਵਾਂਗ ਰਾਹੁਲ ਵੀ ਇਸ ਖ਼ਬਰ ਨੂੰ ਸਵੀਕਾਰ ਨਹੀਂ ਕਰ ਰਹੇ ਹਨ।
ਵਿਨੀਤ ਕੱਕੜ ਨੇ ਪੂਨਮ ਦੀ ਮੌਤ ਦੀ ਖ਼ਬਰ ਨੂੰ ਦੱਸਿਆ ਫਰਜ਼ੀ
ਤੁਹਾਨੂੰ ਦੱਸ ਦੇਈਏ ਕਿ ਰਾਹੁਲ ਹੀ ਨਹੀਂ, ਇਸ ਤੋਂ ਪਹਿਲਾਂ ਪੂਨਮ ਦੇ ਦੋਸਤ ਤੇ ਸਾਬਕਾ ‘ਲਾਕਅੱਪ’ ਮੁਕਾਬਲੇਬਾਜ਼ ਵਿਨੀਤ ਕੱਕੜ ਵੀ ਇਸ ਖ਼ਬਰ ਨੂੰ ਫਰਜ਼ੀ ਆਖ ਚੁੱਕੇ ਹਨ। ਉਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਖ਼ਬਰ ਫਰਜ਼ੀ ਹੈ। ਮੈਂ ਪੂਨਮ ਨੂੰ ਜਾਣਦਾ ਹਾਂ, ਉਹ ਇਕ ਮਜ਼ਬੂਤ ਲੜਕੀ ਹੈ। ਮੈਂ ਉਸ ਦੇ ਨਾਲ ਸ਼ੋਅ ‘ਲਾਕਅੱਪ’ ’ਚ ਦੋ ਹਫ਼ਤੇ ਬਿਤਾਏ ਹਨ। ਮੈਂ ਉਸ ਦੀ ਸ਼ਖ਼ਸੀਅਤ ਨੂੰ ਜਾਣਦਾ ਹਾਂ। ਉਹ ਇਕ ਬਹੁਤ ਮਜ਼ਬੂਤ ਲੜਕੀ ਹੈ।’’
ਪੂਨਮ ਦੀ ਮੌਤ ’ਤੇ ਉੱਠੇ ਕਈ ਸਵਾਲ
ਦੱਸ ਦੇਈਏ ਕਿ ਪੂਨਮ ਪਾਂਡੇ ਦੀ ਮੌਤ ਫਿਲਹਾਲ ਸਵਾਲਾਂ ਦੇ ਘੇਰੇ ’ਚ ਹੈ। ਅਦਾਕਾਰਾ ਦੇ ਦਿਹਾਂਤ ਦੀ ਜਾਣਕਾਰੀ ਤੋਂ ਇਲਾਵਾ ਕੋਈ ਅਪਡੇਟ ਸਾਹਮਣੇ ਨਹੀਂ ਆਇਆ ਹੈ ਤੇ ਨਾ ਹੀ ਪੂਨਮ ਦੇ ਪਰਿਵਾਰ ਨਾਲ ਸੰਪਰਕ ਹੋ ਸਕਿਆ ਹੈ। ਪੂਨਮ ਦੀ ਮੌਤ ਕਿਥੇ ਤੇ ਕਦੋਂ ਹੋਈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਉਸ ਦਾ ਅੰਤਿਮ ਸੰਸਕਾਰ ਕਦੋਂ ਹੋਵੇਗਾ, ਇਸ ਬਾਰੇ ਕੋਈ ਅਪਡੇਟ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਿਥੇ ਹੈ ਪੂਨਮ ਪਾਂਡੇ ਦੀ ਲਾਸ਼ ਤੇ ਕਿਉਂ ਗਾਇਬ ਹੈ ਅਦਾਕਾਰਾ ਦਾ ਪਰਿਵਾਰ?
NEXT STORY