ਜਲੰਧਰ : 'ਸੋ ਹਾਈ', '295', 'ਲੈਵਲਜ਼' ਅਤੇ 'ਬਾਈ ਬਾਈ' ਵਰਗੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ 'ਚ ਛਾਅ ਜਾਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਕਿ ਅੱਜ ਸਾਡੇ 'ਚ ਨਹੀਂ ਹਨ ਪਰ ਉਨ੍ਹਾਂ ਦੀ ਧੱਕ ਉਸੇ ਤਰ੍ਹਾਂ ਸੰਗੀਤ ਜਗਤ 'ਚ ਬਰਕਰਾਰ ਹੈ। ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ...ਹਰ ਕੋਈ ਇਸ ਫਨਕਾਰ ਦਾ ਫੈਨ ਸੀ। ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲਾ ਦੇ ਫੈਨ ਹੋ ਤਾਂ ਇਹ ਸਟੋਰੀ ਅੱਜ ਤੁਹਾਡੇ ਲਈ ਕਾਫੀ ਮਜ਼ੇਦਾਰ ਹੋਣ ਜਾ ਰਹੀ ਹੈ ਕਿਉਂਕਿ ਅੱਜ ਜਿਸ ਚੀਜ਼ ਬਾਰੇ ਅਸੀਂ ਦੱਸਣ ਜਾ ਰਹੇ ਹਾਂ ਯਕੀਨਨ ਕਦੇ ਨਾ ਕਦੇ ਇਸ ਬਾਰੇ ਤੁਸੀਂ ਜ਼ਰੂਰ ਸੋਚਿਆ ਹੋਣਾ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'
ਇਹ ਪੰਜਾਬੀ ਫ਼ਿਲਮ ਬਣੀ ਸੀ ਪਹਿਲੀ ਪਸੰਦ
ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲ ਦੀ ਇੱਕ ਪੁਰਾਣੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜੋ ਕਿ ਇਕ ਇੰਟਰਵਿਊ ਦੌਰਾਨ ਦੀ ਹੈ। ਜਦੋਂ ਇਸ ਦੌਰਾਨ ਗਾਇਕ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਪਸੰਦੀਦਾ ਪੰਜਾਬੀ ਫ਼ਿਲਮ ਕਿਹੜੀ ਹੈ? ਇਸ ਗੱਲ ਦਾ ਜਵਾਬ ਦਿੰਦੇ ਹੋਏ ਗਾਇਕ ਨੇ ਰਾਜ ਝਿੰਜਰ ਅਤੇ ਕਰਤਾਰ ਚੀਮਾ ਸਟਾਰਰ ਪੰਜਾਬੀ ਫ਼ਿਲਮ 'ਸਿਕੰਦਰ' ਦਾ ਨਾਂ ਲਿਆ। ਸਾਲ 2013 'ਚ ਰਿਲੀਜ਼ ਹੋਈ ਇਸ ਫ਼ਿਲਮ ਦਾ ਨਿਰਦੇਸ਼ਨ ਜਤਿੰਦਰ ਮੌਹਰ ਨੇ ਕੀਤਾ ਸੀ। ਇਹ ਫ਼ਿਲਮ ਰਾਜਨੀਤਿਕ 'ਚ ਸਮਕਾਲੀ ਨੌਜਵਾਨਾਂ ਦੇ ਸੱਤਾ 'ਚ ਆਉਣ ਅਤੇ ਅੰਤ 'ਚ ਪਤਨ ਦੀ ਕਹਾਣੀ 'ਤੇ ਆਧਾਰਤ ਹੈ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ
ਇਨ੍ਹਾਂ ਫ਼ਿਲਮਾਂ ਦੇ ਦੀਵਾਨੇ ਸਨ ਸਿੱਧੂ
ਇਸ ਤੋਂ ਇਲਾਵਾ ਜੇਕਰ ਮੂਸੇਵਾਲਾ ਦੇ ਪਸੰਦ ਦੀ ਬਾਲੀਵੁੱਡ ਫ਼ਿਲਮ ਤੇ ਹਾਲੀਵੁੱਡ ਫ਼ਿਲਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਬਾਲੀਵੁੱਡ ਫ਼ਿਲਮ 'ਗੈਂਗਜ ਆਫ਼ ਵਾਸੇਪੁਰ' ਅਤੇ ਹਾਲੀਵੁੱਡ ਫ਼ਿਲਮ 'ਆਲ ਆਈਜ਼ ਆਨ ਮੀ' ਪਸੰਦ ਸਨ।
ਇਹ ਖ਼ਬਰ ਵੀ ਪੜ੍ਹੋ - 'ਮੈਂ ਕਾਲਾ ਹਿਰਨ ਨਹੀਂ ਮਾਰਿਆ'
ਕਿਵੇਂ ਹੋਈ ਸਿੱਧੂ ਦੀ ਮੌਤ
ਦੱਸਣਯੋਗ ਹੈ ਕਿ ਅੱਜ ਤੋਂ ਲਗਭਗ ਢਾਈ ਸਾਲ ਪਹਿਲਾਂ ਉਹ 29 ਮਈ 2022 ਦੀ ਸ਼ਾਮ, ਜਿਸ ਨੇ ਪੰਜਾਬੀਆਂ ਤੋਂ ਇਲਾਵਾ ਪੂਰੇ ਦੇਸ਼-ਦੁਨੀਆ ਤੋਂ ਇੱਕ ਚੰਗਾ ਕਲਾਕਾਰ ਖੋਹ ਲਿਆ। ਗਾਇਕ ਦਾ ਸ਼ਾਮ ਦੇ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨਾਲ ਹੁਣ ਤੱਕ ਸਿੱਧੂ ਦੇ ਮਾਪੇ ਸਦਮੇ 'ਚ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਸਿੰਘਮ ਅਗੇਨ' 'ਚ ਸਲਮਾਨ ਖ਼ਾਨ ਕਰਨਗੇ ਕੈਮਿਓ
NEXT STORY