ਜਲੰਧਰ- ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ ਸਿੰਗਾ ਇਕ ਵਾਰ ਫਿਰ ਚਰਚਾ 'ਚ ਆ ਗਏ ਹਨ। ਦਰਅਸਲ ਸਿੰਘਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਨੂੰ ਲੈ ਕੇ ਹਰ ਪਾਸੇ ਹਲਚਲ ਮਚ ਗਈ ਹੈ। ਸਿੰਗਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਇਕ ਵਾਰ ਫਿਰ ਮਿਸਟ੍ਰੀ ਗਰਲ ਨਜ਼ਰ ਆਈ ਹੈ।

ਇਨ੍ਹਾਂ ਤਸਵੀਰਾਂ 'ਚ ਸਾਫ ਵੇਖਿਆ ਜਾ ਸਕਦਾ ਹੈ ਕਿ ਪੰਜਾਬੀ ਕਲਾਕਾਰ ਕਿਸੇ ਨਾਲ ਕੁੜੀ ਨਾਲ ਡੇਟ ਨਾਈਟ ਤੇ ਗਿਆ ਹੈ। ਸਿੰਗਾ ਦੇ ਨਾਲ ਹੀ ਤਸਵੀਰਾਂ 'ਚ ਨਜ਼ਰ ਆਉਣ ਵਾਲੀ ਇਕ ਮਿਸਟ੍ਰੀ ਗਰਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿੰਗਾ ਨੇ ਕਿਸੇ ਕੁੜੀ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤੋਂ ਪਹਿਲਾਂ ਵੀ ਗਾਇਕ ਦੀਆਂ ਤਸਵੀਰਾਂ 'ਚ ਇੱਕ ਮਿਸਟ੍ਰੀ ਗਰਲ ਨਜ਼ਰ ਆਈ ਸੀ। ਹਾਲਾਂਕਿ ਇਹ ਕਲਾਕਾਰ ਦੇ ਕਿਸੇ ਪ੍ਰੋਜੈਕਟ ਦਾ ਹਿੱਸਾ ਹੈ ਜਾਂ ਕੁਝ ਹੋਰ ਇਸ ਬਾਰੇ ਖੁਲਾਸਾ ਨਹੀਂ ਹੋਇਆ।

ਸਿੰਗਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਪਹਿਲੀਂ ਤਸਵੀਰਾਂ ਨੂੰ ਵੇਖ ਕੇ ਪ੍ਰਸ਼ੰਸਕਾਂ ਨੇ ਮਿਸਟਰੀ ਗਰਲ ਨੂੰ ਉਨ੍ਹਾਂ ਦੀ ਗਰਲਫ੍ਰੈਂਡ ਦੱਸਿਆ ਸੀ। ਹਾਲਾਂਕਿ ਇਸ 'ਤੇ ਗਾਇਕ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਹਾਲ ਹੀ 'ਚ ਸਿੰਗਾ ਦਾ ਗੀਤ 100 Gulab ਰਿਲੀਜ਼ ਹੋਇਆ ਹੈ, ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਆਪਣੇ ਕੁੜਮ-ਕੁੜਮਣੀ ਨਾਲ ਦਿੱਸੇ ਸ਼ਤਰੂਘਨ ਸਿਨਹਾ, ਖ਼ਾਸ ਮੌਕੇ 'ਤੇ ਹੋਏ ਸਨ ਇੱਕਠੇ
NEXT STORY