ਕਾਲਜ, ਦੋਸਤੀ ਅਤੇ ਪਿਆਰ ’ਤੇ ਬਾਲੀਵੁੱਡ ’ਚ ਕਈ ਫਿਲਮਾਂ ਬਣ ਚੁੱਕੀਆਂ ਹਨ। ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਭਰਪੂਰ ਪਿਆਰ ਦਿੱਤਾ ਗਿਆ ਹੈ, ਇੱਕ ਵਾਰ ਫਿਰ ਨਿਰਦੇਸ਼ਕ ਬਿਜੋਏ ਨਾਂਬਿਯਾਰ ਇੱਕ ਕਾਲਜ ਦੀ ਕਹਾਣੀ ਲੈ ਕੇ ਆਏ ਹਨ। ਇਹ ਫਿਲਮ ਕਾਲਜ ਜੀਵਨ ਦੀ ਕਹਾਣੀ ਨੂੰ ਦਰਸਾਉਂਦੀ ਹੈ। ਕਦੇ ਬਚਪਨ ਦੇ ਦੋਸਤ ਰਹੇ ਦੋ ਨੌਜਵਾਨ ਜਦੋਂ ਕਾਲਜ ਵਿਚ ਮਿਲਦੇ ਹਨ, ਉਦੋਂ ਸ਼ੁਰੂ ਹੁੰਦੀ ਹੈ ਇੱਕ ਖੂਨੀ ਲੜਾਈ। ਇਹ ਫਿਲਮ 1 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਲੈ ਕੇ ਨਿਰਦੇਸ਼ਕ ਬਿਜੋਏ ਨਾਂਬਿਆਰ, ਹਰਸ਼ਵਰਧਨ ਰਾਣੇ, ਇਹਾਨ ਭੱਟ ਅਤੇ ਨਿਕਿਤਾ ਦੱਤਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...
ਬਿਜੋਏ ਨਾਂਬਿਆਰ
ਫਿਲਮ ਨੂੰ ਤਮਿਲ ਅਤੇ ਹਿੰਦੀ ਦੋ ਭਾਸ਼ਾਵਾਂ ’ਚ ਬਣਾਉਣਾ ਹੈ, ਇਹ ਤੁਸੀਂ ਪਹਿਲਾਂ ਤੋਂ ਹੀ ਸੋਚਿਆ ਹੋਇਆ ਸੀ?
ਇਹ ਇੱਕ ਕਾਲਜ ਫਿਲਮ ਹੈ ਅਤੇ ਇਸਦਾ ਵਿਸ਼ਾ ਵਿਸ਼ਵਵਿਆਪੀ ਹੈ, ਇਹ ਕਿਸੇ ਇੱਕ ਖੇਤਰ ਵਿਸ਼ੇਸ਼ ਦੇ ਲਈ ਨਹੀਂ ਹੈ। ਸਾਰੇ ਕਾਲਜ ਦੇ ਵਿਦਿਆਰਥੀ ਇਸ ਨਾਲ ਸਬੰਧਤ ਹਨ। ਇਸ ਫ਼ਿਲਮ ਰਾਹੀਂ ਸਾਡੇ ਕੋਲ ਇੱਕ ਅਜਿਹਾ ਮੌਕਾ ਸੀ ਕਿ ਇਸ ਕਹਾਣੀ ਅਤੇ ਵਿਸ਼ੇ ਨੂੰ ਅਸੀਂ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਾ ਸਕੀਏ, ਇਸੇ ਲਈ ਤਾਮਿਲ ਅਤੇ ਹਿੰਦੀ ਵਿਚ ਇਹ ਫਿਲਮ ਬਣਾਈ ਗਈ ਹੈ, ਤਾਂ ਜੋ ਦੋਵਾਂ ਭਾਸ਼ਾਵਾਂ ਦੇ ਦਰਸ਼ਕਾਂ ਤੱਕ ਫ਼ਿਲਮ ਪਹੁੰਚ ਸਕੇ। ਇਹੀ ਕਾਰਨ ਸੀ ਕਿ ਇਹ ਫਿਲਮ ਦੋ ਵੱਖ-ਵੱਖ ਭਾਸ਼ਾਵਾਂ ਵਿਚ ਬਣੀ ਸੀ ਅਤੇ ਮੈਂ ਇਸ ਦੇ ਨਾਲ ਆਪਣੇ ਐਕਸਪੈਰੀਮੈਂਟ ਵੀ ਕਰਨਾ ਚਾਹੁੰਦਾ ਸੀ।
ਹਿੰਦੀ ਭਾਗ ਲਈ ਹਰਸ਼ਵਰਧਨ ਅਤੇ ਇਹਾਨ ਨੂੰ ਕਿਵੇਂ ਚੁਣਿਆ?
ਹਰਸ਼ਵਰਧਨ ਤਾਂ ਸ਼ੁਰੂ ਤੋਂ ਹੀ ਇਸ ਕਹਾਣੀ ਦਾ ਹਿੱਸਾ ਰਹੇ ਹਨ, ਜਦੋਂ ਅਸੀਂ ਇਹ ਫਿਲਮ ਬਣਾਉਣ ਦਾ ਫੈਸਲਾ ਕੀਤਾ ਸੀ, ਉਸ ਸਮੇਂ ਸਾਡੀ ਗੱਲ ਹਰਸ਼ਵਰਧਨ ਨਾਲ ਹੋ ਰਹੀ ਸੀ ਅਤੇ ਹਰਸ਼ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਕਾਲਜ ਸਟੂਡੈਂਟ ਵਾਂਗ ਦਿਖਾਂਗਾ, ਮੈਂ ਕਿਹਾ ਬਿਲਕੁਲ। ਇਹਾਨ ਦੀ ਕਾਸਟਿੰਗ ਹੋਣ ’ਚ ਥੋੜਾ ਸਮਾਂ ਲੱਗਿਆ, ਜਦੋਂ ਤੱਕ ਸਾਨੂੰ ਇੱਕ ਪਰਫੈਕਟ ਐਂਗ੍ਰੀ ਯੰਗ ਮੈਨ ਨਹੀਂ ਮਿਲਿਆ। ਇਹਾਨ ’ਚ ਮੈਂਨੂੰ ਉਹ ਨਜਰ ਆਇਆ, ਜਿਵੇਂ ਦਾ ਮੈਂ ਆਪਣੇ ਕਿਰਦਾਰ ਤੋਂ ਚਾਹੁੰਦਾ ਸੀ।
ਤੁਹਾਡਾ ਇੱਕ ਵੱਖਰਾ ਵਿਜ਼ਨ ਅਤੇ ਐਂਗਲ ਹੁੰਦਾ ਹੈ, ਇਸ ਲਈ ਕਿਸੇ ਪ੍ਰੋਜੈਕਟ ’ਤੇ ਕੰਮ ਕਰਦੇ ਸਮੇਂ ਤੁਸੀਂ ਕੀ ਸੋਚਦੇ ਹੋ।
ਫਿਲਮ ਲਈ ਹਰ ਕਹਾਣੀ ਦਾ ਆਪਣਾ ਵਖਰਾ ਰੰਗ ਰੂਪ ਹੁੰਦਾ ਹੈ। ਜਦੋਂ ਵੀ ਮੈਂ ਕਿਸੇ ਪ੍ਰੋਜੈਕਟ ’ਤੇ ਕੰਮ ਕਰਦਾ ਹਾਂ, ਤਾਂ ਮੇਰੇ ਕੋਲ ਉਸ ਨੂੰ ਲੈ ਕੇ ਬਹੁਤ ਸਾਰੇ ਵਿਚਾਰ ਹੁੰਦੇ ਹਨ, ਜਿੰਨ੍ਹਾਂ ਨੂੰ ਮੈਂ ਬਾਕੀ ਲੋਕਾਂ ਨਾਲ ਸਾਂਝੇ ਕਰਦਾ ਹਾਂ ਅਤੇ ਮੈਨੂੰ ਇਸ ’ਤੇ ਫੀਡਬੈਕ ਵੀ ਮਿਲਦੀ ਹੈ। ਜਦੋਂ ਮੈਂ ਨਰੇਟ ਕਰਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਹਾਂ, ਇਹੋ ਫਿਲਮ ਮੈਂ ਬਣਾਉਣਾ ਚਾਹੁੰਦਾ ਹਾਂ। ਜਦੋਂ ਸਭ ਕੁਝ ਲਾੱਕ ਹੋ ਜਾਂਦਾ ਹੈ, ਉਦੋਂ ਫਿਰ ਉਸਦੇ ਲਈ ਕਾਸਟਿੰਗ, ਬਜਟ ਅਤੇ ਹੋਰ ਚੀਜ਼ਾਂ ਬਾਰੇ ਸੋਚਦਾ ਹਾਂ।
ਹਰਸ਼ਵਰਧਨ ਰਾਣੇ
ਤੁਹਾਨੂੰ ਹਮੇਸ਼ਾ ਵੱਖ-ਵੱਖ ਭੂਮਿਕਾਵਾਂ ’ਚ ਦੇਖਿਆ ਹੈ, ਤੁਸੀਂ ਕਿਰਦਾਰ ਦੀ ਚੋਣ ਕਿਵੇਂ ਕਰਦੇ ਹੋ?
ਇੱਕ ਅਦਾਕਾਰ ਵਜੋਂ ਅਸੀਂ ਬਹੁਤ ਕੁਝ ਸੁਣਦੇ ਹਾਂ। ਜੋ ਲੋਕ ਕਹਿ ਰਹੇ ਹਨ ਤਾਂ ਉਸੇ ਕੋਸ਼ਿਸ਼ ਵਿਚ ਵੱਖੋ-ਵੱਖਰੀਆਂ ਚੀਜਾਂ ਕਰਨ ਨੂੰ ਮਿਲੀਆਂ ਅਤੇ ਇਸ ਗੱਲ ਦੀ ਮੈਨੂੰ ਖੁਸ਼ੀ ਵੀ ਹੁੰਦੀ ਹੈ ਕਿ ਉਹ ਦਰਸ਼ਕਾਂ ਨੂੰ ਪਸੰਦ ਵੀ ਆਈਆਂ ਅਤੇ ਬਿਜੋਏ ਸਰ ਨਾਲ ਦੁਬਾਰਾ ਕੰਮ ਕਰਨ ਤੋਂ ਬਾਅਦ ਵੀ ਅਜਿਹਾ ਨਹੀਂ ਹੋਇਆ ਕਿ ਮੇਰਾ ਕਿਰਦਾਰ ਇੱਕੋ ਜਿਹਾ ਲੱਗਾ ਹੋਵੇ। ਇਹ ਬਿਜੋਏ ਸਰ ਦਾ ਕਮਾਲ ਹੈ।
ਸਨਮ ਤੇਰੀ ਕਸਮ ਵਰਗੀ ਹਿੱਟ ਫਿਲਮ ਕਰਨ ਤੋਂ ਬਾਅਦ ਵੀ ਤੁਸੀਂ ਚੋਣਵੇਂ ਕੰਮ ਕਿਉਂ ਕਰਦੇ ਹੋ?
‘ਸਨਮ ਤੇਰੀ ਕਸਮ’ ਦੇ ਲਈ ਮੇਰੇ ਕੋਲ ਕਮੈਂਟ ਆਉਂਦੇ ਰਹਿੰਦੇ ਹਨ, ਭਾਗ 2 ਕਿਉਂ ਨਹੀਂ ਬਣਾਈ? ਇਹ ਸੁਣ ਕੇ ਲੱਗਦਾ ਹੈ ਕਿ ਲੋਕ ਟਿਕਟ ਖਰੀਦ ਕੇ ਮੇਰੀ ਫਿਲਮ ਦੇਖਣਾ ਚਾਹੁੰਦੇ ਹਨ। ਜਿੱਥੋਂ ਤੱਕ ਚੁਣੇ ਹੋਏ ਕੰਮ ਦਾ ਸਵਾਲ ਹੈ, ਤਾਂ ਮੈਂ ਸਿਰਫ਼ ਉਹੀ ਫ਼ਿਲਮਾਂ ਕਰਨਾ ਚਾਹੁੰਦਾ ਹਾਂ ਜੋ ਲੋਕਾਂ ਨੂੰ ਛੂਹ ਲੈਣ। ਸਨਮ ਤੇਰੀ ਕਸਮ ਵਿਚ ਲੋਕਾਂ ਨੇ ਮੈਨੂੰ ਬਹੁਤ ਪਸੰਦ ਕੀਤਾ। ਮੈਨੂੰ ਉਮੀਦ ਹੈ ਕਿ ਦੰਗੇ ’ਚ ਵੀ ਅਜਿਹਾ ਹੀ ਹੋਵੇਗਾ। ਸੱਚ ਕਹਾਂ ਤਾਂ ਮੈਂ ਵੈੱਬ ਸੀਰੀਜ਼ ਇਸ ਲਈ ਵੀ ਨਹੀਂ ਕਰ ਸਕਿਆ ਕਿਉਂਕਿ ਮੈਂ ਹਰ ਫਿਲਮ ਨੂੰ ਪਰਿਵਾਰ ਨਾਲ ਬੈਠ ਕੇ ਦੇਖਣਾ ਚਾਹੁੰਦਾ ਹਾਂ। ਮੈਂ ਗਾਲੀ ਗਲੌਚ ਵਾਲਾ ਅਜਿਹਾ ਕੰਟੈਂਟ ਨਹੀਂ ਦੇਣਾ ਚਾਹੁੰਦਾ, ਜਿਸ ਕਾਰਨ ਮੈਂਨੂੰ ਆਪਣੇ ਪੈਰੇਂਟਸ ਜਾਂ ਕਿਸੇ ਹੋਰ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ ਜਾਂ ਅੱਖਾਂ ਚੁਰਾਣੀਆਂ ਪੈਣ।
ਨਿਕਿਤਾ ਦੱਤਾ
ਤੁਸੀਂ 2012 ’ਚ ਮਿਸ ਇੰਡੀਆ ਵਿਚ ਹਿੱਸਾ ਲਿਆ ਸੀ, ਤਾਂ ਸੋਚਿਆ ਸੀ ਕਿ ਤੁਸੀਂ ਇੱਕ ਐਕਟ੍ਰੈਸ ਬਣੋਗੇ?
ਸੱਚ ਕਹਾਂ ਤਾਂ ਮੈਂ ਕਦੇ ਐਕਟ੍ਰੈਸ ਬਣਨ ਬਾਰੇ ਨਹੀਂ ਸੋਚਿਆ ਸੀ ਪਰ ਮੈਂ ਬਚਪਨ ਤੋਂ ਹੀ ਡਾਂਸ ਵਧੀਆ ਕਰਦੀ ਸੀ। ਮੈਂ ਕਦੇ ਪਲਾਨ ਨਹੀਂ ਕੀਤਾ ਸੀ ਮਿਸ ਇੰਡੀਆ ’ਚ ਜਾਣ ਦਾ, ਬਸ ਇੰਝ ਕਹਿ ਸਕਦੇ ਹੋ ਕਿ ਰਾਹ ਵਿਚ ਆਇਆ ਅਤੇ ਮੈਂ ਇਸ ਵਿਚ ਹਿੱਸਾ ਲਿਆ। ਉਸ ਸਮੇਂ ਮੈਂ ਕਾਲਜ ਵਿਚ ਸੀ ਅਤੇ ਮਿਸ ਇੰਡੀਆ ਤੋਂ ਵਾਪਸ ਆ ਕੇ ਮੈਂ ਐਗਜ਼ਾਮ ਦਿੱਤੇ, ਸੋਚਿਆ ਕਿ ਕਿੱਥੇ ਪਲੇਸਮੈਂਟ ਮਿਲੇਗੀ, ਪਰ ਇੱਕ ਸਮੇਂ ਮੈਨੂੰ ਅਜਿਹਾ ਲੱਗਾ ਕਿ ਮੈਂ ਕੈਮਰੇ ਦੇ ਸਾਹਮਣੇ ਖੁਸ਼ ਰਹਿੰਦੀ ਹਾਂ, ਮੈਨੂੰ ਚੰਗਾ ਲੱਗਦਾ ਹੈ ਤਾਂ ਬੱਸ ਆਪਣੇ ਆਪ ਹੀ ਸੱਭ ਕੁੱਝ ਹੁੰਦਾ ਚਲਾ ਗਿਆ ਅਤੇ ਅੱਜ ਮੈਂ ਇੱਥੇ ਹਾਂ। ਮੈਂ ਆਪਣੇ ਆਪ ਨੂੰ ਲੱਕੀ ਮੰਨਦੀ ਹਾਂ।
ਪਿਆਰ ਅਤੇ ਦੋਸਤੀ ਨੂੰ ਲੈ ਕੇ ਤੁਹਾਡੀ ਪਰਿਭਾਸ਼ਾ ਕੀ ਹੈ?
ਪਿਆਰ ਬਾਰੇ ਹਰ ਕਿਸੇ ਦੇ ਆਪਣੇ ਵਿਚਾਰ ਹੁੰਦੇ ਹਨ ਅਤੇ ਇਹੋ ਇਸਦੀ ਖੂਬਸੂਰਤੀ ਹੈ। ਮੈਂ ਰਿਲਾਇਜ਼ ਕਰਦੀ ਹਾਂ ਕਿ ਪਿਆਰ ਉਹ ਚੀਜ਼ ਹੈ ਜਿਸ ਨੂੰ ਤੁਸੀਂ ਪੂਰੇ ਦਿਲ ਨਾਲ ਕਰਦੇ ਹੋ ਅਤੇ ਨਿਭਾਉਂਦੇ ਹੋ ਅਤੇ ਫਿਰ ਉਸ ਤੋਂ ਕੋਈ ਉਮੀਦ ਨਹੀਂ ਰੱਖਦੇ। ਜੇਕਰ ਤੁਹਾਨੂੰ ਸੱਚਾ ਪਿਆਰ ਮਿਲ ਰਿਹਾ ਹੈ ਤਾਂ ਤੁਸੀਂ ਬਹੁਤ ਲੱਕੀ ਹੋ। ਪਰਿਵਾਰ, ਦੋਸਤੀ ਸÇਾਰਆਂ ਦੇ ਲਈ ਮੈਂ ਇਹੋ ਚੀਜ਼ ਮੰਨਦੀ ਹਾਂ।
ਇਹਾਨ ਭੱਟ
ਜਦੋਂ ਤੁਸੀਂ ਕਾਲਜ ’ਚ ਸੀ, ਤਾਂ ਤੁਸੀਂ ਕਿਸ ਤੋਂ ਇੰਸਪਾਇਰ ਸੀ, ਉਦੋਂ ਤੁਸੀਂ ਸੋਚਿਆ ਕਿ ਤੁਸੀਂ ਐਕਟਰ ਬਣੋਗੇ?
ਜਦੋਂ ਮੈਂ ਸਕੂਲ ’ਚ ਪੜ੍ਹਦਾ ਸੀ ਤਾਂ ਮੈਂ ਆਪਣੀ ਜਮਾਤ ਵਿਚ ਇਕਲੌਤਾ ਮੁੰਡਾ ਸੀ ਜੋ ਸਿੰਗਰ ਸੀ। ਉਸ ਸਮੇਂ ’ਤੇ ‘ਸੱਚ ਕਹਿ ਰਹਾ ਹੈ ਦੀਵਾਨਾ’ ਮੇਰਾ ਪਸੰਦੀਦਾ ਗੀਤ ਹੁੰਦਾ ਸੀ। ਮੈਨੂੰ ਸਿੰਗਿੰਗ ਅਤੇ ਡਰਾਇੰਗ ਕਰਨਾ ਪਸੰਦ ਸੀ। ਮੈਂ ਹਮੇਸ਼ਾ ਤੋਂ ਹੀ ਆਰਟਿਸਟ ਰਿਹਾ ਹਾਂ, ਮੈਂ ਐਕਟਰ ਬਣਨਾ ਹੈ, ਇਹ ਤਾਂ ਮੈਨੂੰ ਸ਼ੁਰੂ ਤੋਂ ਹੀ ਪਤਾ ਸੀ ਅਤੇ ਜਦੋਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਤਾਂ ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ ਕਿ ਮੈਂ ਐਕਟਰ ਬਣਨਾ ਚਾਹੁੰਦਾ ਹਾਂ, ਜਿਸਦੇ ਬਾਅਦ ਮੈਨੂੰ ਮੈਸੇਜ ਵੀ ਆਉਂਦੇ ਸਨ ਅਤੇ ਫਿਰ ਪਹਿਲੀ ਫਿਲਮ ਵੀ ਮਿਲ ਗਈ।
ਤੁਸੀਂ ਇਸ ਫ਼ਿਲਮ ਦਾ ਹਿੱਸਾ ਕਿਵੇਂ ਬਣੇ?
ਇਹ ਕਿਰਦਾਰ ਇੱਕ ਗੁੱਸੇ ਵਾਲੇ ਲੜਕੇ ਦਾ ਹੈ। ਜਦੋਂ ਬਿਜੋਏ ਸਰ ਨੇ ਮੈਨੂੰ ਆਡੀਸ਼ਨ ਲਈ ਬੁਲਾਇਆ ਤਾਂ ਸਰ ਨੇ ਸਿਰਫ ਇਕ ਗੱਲ ਕਹੀ, ਮੋਰ ਐਂਗ੍ਰੀ। ਜਦੋਂ ਮੈਂ ਪਹਿਲਾ ਟੇਕ ਕੀਤਾ ਸੀ ਤਾਂ ਉਹ ਮੈਂ ਆਪਣੇ ਹਿਸਾਬ ਨਾਲ ਬਹੁਤ ਗੁੱਸੇ ’ਚ ਹੀ ਕੀਤਾ ਸੀ, ਪਰ ਜਦੋਂ ਸਰ ਨੇ ਕਿਹਾ ਕਿ ਮੋਰ ਐਂਗ੍ਰੀ ਤਾਂ ਫਿਰ ਮੈਂ ਉਹੀ ਕੀਤਾ ਜਿਵੇਂ ਸਰ ਚਾਹੁੰਦੇ ਸਨ ਅਤੇ ਇਸ ਤਰ੍ਹਾਂ ਮੇਰੀ ਕਾਸਟਿੰਗ ਹੋਈ।
ਵੈੱਬ ਸੀਰੀਜ਼ ‘ਸਨਫਲਾਵਰ’ ਵਿਚ ਸਭ ਕੁਝ ਹੈ : ਵਿਕਾਸ ਬਹਿਲ
NEXT STORY