ਮੁੰਬਈ- ਅਦਾਕਾਰਾ ਸੋਨਮ ਕਪੂਰ ਬਹੁਤ ਜਲਦ ਮਾਂ ਬਣਨ ਵਾਲੀ ਹੈ। ਅਦਾਕਾਰਾ ਇਨ੍ਹੀਂ ਦਿਨੀਂ ਪ੍ਰੈਗਨੈਂਸੀ ਸਮੇਂ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ 9 ਜੂਨ ਨੂੰ 37 ਸਾਲ ਦੀ ਹੋ ਗਈ ਹੈ। ਇਸ ਖ਼ਾਸ ਮੌਕੇ 'ਤੇ ਅਦਾਕਾਰਾ ਨੇ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਵੀ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀਆਂ ਹਨ।
ਤਸਵੀਰਾਂ 'ਚ ਸੋਨਮ ਆਫ ਵ੍ਹਾਈਟ ਡਰੈੱਸ 'ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਗੁੱਤ ਨਾਲ ਅਦਾਕਾਰਾ ਨੇ ਆਪਣੀ ਲੁਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਦੀ ਡਰੈੱਸ ਹਵਾ 'ਚ ਉੱਡ ਰਹੀ ਹੈ। ਇਸ ਲੁਕ 'ਚ ਅਦਾਕਾਰਾ ਬਹੁਤ ਹੌਟ ਲੱਗ ਰਹੀ ਹੈ।
ਅਦਾਕਾਰਾ ਬੇਬੀ ਬੰਪ ਫਲਾਂਟ ਕਰਦੀ ਹੋਈ ਦਿਖਾਈ ਦੇ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਸੋਨਮ ਨੇ ਲਿਖਿਆ-'ਮਦਰਹੁੱਡ ਦੇ ਸ਼ਿਖਰ 'ਤੇ ਅਤੇ ਆਪਣੇ ਜਨਮਦਿਨ ਦੀ ਕਗਾਰ 'ਤੇ, ਮੈਂ ਉਹੀਂ ਕੱਪੜੇ ਚੁਣ ਰਹੀ ਹਾਂ ਜੋ ਲੱਗਦਾ ਹੈ-ਗਰਭਵਤੀ ਅਤੇ ਸ਼ਕਤੀਸ਼ਾਲੀ, ਬੋਲਡ ਅਤੇ ਖ਼ੂਬਸੂਰਤ'। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ ਅਤੇ ਅਦਾਕਾਰਾ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ।
ਦੱਸ ਦੇਈਏ ਕਿ ਸੋਨਮ ਨੇ 21 ਮਾਰਚ ਨੂੰ ਪਤੀ ਆਨੰਦ ਆਹੂਜਾ ਦੇ ਨਾਲ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਪ੍ਰੈਗਨੈਂਸੀ ਦੀ ਖ਼ੁਸ਼ਖਬਰੀ ਦਿੱਤੀ ਸੀ। ਅਦਾਕਾਰਾ ਪਤੀ ਦੀ ਗੋਦ 'ਚ ਲੇਟ ਕੇ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆਈ ਸੀ। ਸੋਨਮ ਨੇ 2018 'ਚ ਆਨੰਦ ਨਾਲ ਵਿਆਹ ਕੀਤਾ ਸੀ। ਸੋਨਮ ਵਿਆਹ ਦੇ 4 ਸਾਲ ਬਾਅਦ ਮਾਂ ਬਣਨ ਜਾ ਰਹੀ ਹੈ।
ਮੈਨੂੰ ਹੁਣ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਚਲੀ ਗਈ ਹੈ : ਆਸ਼ਾ ਭੋਸਲੇ
NEXT STORY