ਮੁੰਬਈ (ਏਜੰਸੀ)- ਸੋਨੂੰ ਨਿਗਮ ਸੋਸ਼ਲ ਮੀਡੀਆ 'ਤੇ ਪਛਾਣ ਚੋਰੀ ਦਾ ਸ਼ਿਕਾਰ ਬਣ ਗਏ ਹਨ। ਗਾਇਕ ਨੇ ਨੇਟੀਜ਼ਨਾਂ ਨੂੰ ਉਨ੍ਹਾਂ ਲੋਕਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ ਜੋ ਉਸਦੀ ਪ੍ਰਬੰਧਨ ਟੀਮ ਤੋਂ ਹੋਣ ਦਾ ਦਾਅਵਾ ਕਰ ਰਹੇ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ ਕਾਲੀ Activa ਵਾਲੀ ਰੁਪਿੰਦਰ ਹਾਂਡਾ ਦਾ ਪਿਆ ਪੰਗਾ, ਚੱਲਦੇ ਸ਼ੋਅ 'ਚ ਵਗ੍ਹਾ ਮਾਰਿਆ ਮਾਈਕ (ਵੀਡੀਓ)
ਨਿਗਮ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, "ਇਹ ਮੇਰੇ ਧਿਆਨ ਵਿੱਚ ਆਇਆ ਹੈ ਕਿ ਕੋਈ ਮੇਰੀ ਪਛਾਣ ਦੀ ਔਨਲਾਈਨ ਦੁਰਵਰਤੋਂ ਕਰ ਰਿਹਾ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਮੇਰੀ ਟੀਮ ਦੇ ਕਿਸੇ ਨੇ ਵੀ ਮੈਂਬਰ ਨੇ ਕਦੇ ਵੀ ਕਿਸੇ ਵੀ ਕਾਰਨ ਕਰਕੇ ਮੇਰੀ ਤਰਫੋਂ ਕਿਸੇ ਨਾਲ ਸੰਪਰਕ ਨਹੀਂ ਕੀਤਾ ਹੈ। ਜੇਕਰ ਕੋਈ ਵਿਅਕਤੀ ਮੇਰੇ ਮੈਨੇਜਮੈਂਟ ਤੋਂ ਹੋਣ ਦਾ ਦਾਅਵਾ ਕਰਦਾ ਹੈ ਅਤੇ ਅਚਾਨਕ ਤੁਹਾਡੇ ਨਾਲ ਸੰਪਰਕ ਕਰਦਾ ਹੈ, ਤਾਂ ਕਿਰਪਾ ਕਰਕੇ ਸਾਵਧਾਨੀ ਵਰਤੋਂ!" ਉਨ੍ਹਾਂ ਅੱਗੇ ਖੁਲਾਸਾ ਕੀਤਾ ਕਿ ਉਹ ਪਿਛਲੇ 8 ਸਾਲਾਂ ਤੋਂ ਮਾਈਕ੍ਰੋ-ਬਲੌਗਿੰਗ ਸਾਈਟ X 'ਤੇ ਸਰਗਰਮ ਨਹੀਂ ਹੈ ਅਤੇ ਉਨ੍ਹਾਂ ਦੇ ਨਾਮ ਤੋਂ ਬਣਾਏ ਗਏ ਕੁਝ ਅਕਾਊਂਟ ਦੂਜਿਆਂ ਦੁਆਰਾ ਚਲਾਏ ਜਾ ਰਹੇ ਹਨ। ਨਿਗਮ ਨੇ ਅੱਗੇ ਨੇਟੀਜ਼ਨਾਂ ਨੂੰ ਅਜਿਹੇ ਜਾਅਲੀ ਅਕਾਊਂਟ ਦੀ ਰਿਪੋਰਟ ਕਰਨ ਅਤੇ ਬਲਾਕ ਕਰਨ ਦੀ ਬੇਨਤੀ ਕੀਤੀ।
ਇਹ ਵੀ ਪੜ੍ਹੋ: ਰਣਦੀਪ ਹੁੱਡਾ ਨੇ ਆਪਣੇ ਪਰਿਵਾਰ ਸਣੇ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਗਾਇਕ ਨੇ ਅੱਗੇ ਕਿਹਾ, "ਇਸ ਤੋਂ ਇਲਾਵਾ ਮੈਂ ਪਿਛਲੇ 8 ਸਾਲਾਂ ਤੋਂ ਟਵਿੱਟਰ/ਐਕਸ 'ਤੇ ਨਹੀਂ ਹਾਂ। ਕੁਝ ਅਕਾਊਂਟ ਜਿਨ੍ਹਾਂ ਨੂੰ ਲੋਕ ਮੇਰਾ ਮੰਨਦੇ ਹਨ, ਅਸਲ ਵਿੱਚ ਕੋਈ ਹੋਰ ਚਲਾ ਰਿਹਾ ਹੈ, ਜੋ ਅਕਸਰ ਮੇਰੇ ਨਾਮ ਤੋਂ ਵਿਵਾਦਪੂਰਨ ਚੀਜ਼ਾਂ ਪੋਸਟ ਕਰਦੇ ਹਨ। ਜੇਕਰ ਤੁਹਾਨੂੰ ਅਜਿਹੇ ਜਾਅਲੀ ਅਕਾਊਂਟ ਜਾਂ ਸੁਨੇਹੇ ਮਿਲਦੇ ਹਨ, ਤਾਂ ਕਿਰਪਾ ਕਰਕੇ ਰਿਪੋਰਟ ਕਰੋ ਅਤੇ ਬਲੌਕ ਕਰੋ।" ਇਸ ਮੁੱਦੇ ਨੂੰ ਉਠਾਉਣ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਨਿਗਮ ਨੇ ਲਿਖਿਆ, "ਉਨ੍ਹਾਂ ਲੋਕਾਂ ਦਾ ਧੰਨਵਾਦ, ਜਿਨ੍ਹਾਂ ਨੇ ਮੇਰੇ ਸਾਹਮਣੇ ਇਸ ਮੁੱਦੇ ਨੂੰ ਉਠਾਇਆ।" ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਾਇਕਾ ਸ਼੍ਰੇਆ ਘੋਸ਼ਾਲ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਗਿਆ ਸੀ। ਹਾਲਾਂਕਿ, ਪਲੇਟਫਾਰਮ ਦੀ ਸਹਾਇਤਾ ਟੀਮ ਦੀ ਮਦਦ ਨਾਲ, ਉਹ ਆਪਣਾ ਅਕਾਊਂਟ ਵਾਪਸ ਪ੍ਰਾਪਤ ਕਰਨ ਵਿੱਚ ਸਫਲ ਰਹੀ ਸੀ।
ਇਹ ਵੀ ਪੜ੍ਹੋ: ਜਦੋਂ ਪੋਪ ਫਰਾਂਸਿਸ ਨੂੰ ਮਜਬੂਰ ਹੋ ਕੇ ਨਾਈਟ ਕਲੱਬ 'ਚ ਕਰਨੀ ਪਈ ਨੌਕਰੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਲੀਵੁੱਡ ਇੰਡਸਟਰੀ 'ਚ ਪਸਰਿਆ ਸੋਗ, ਮਸ਼ਹੂਰ ਅਦਾਕਾਰਾ ਦੇ ਪਤੀ ਦਾ ਹੋਇਆ ਦੇਹਾਂਤ
NEXT STORY