ਨਵੀਂ ਦਿੱਲੀ- ਖੁਦ ਨੂੰ ਦੇਵੀ ਦਾ ਰੂਪ ਦੱਸਣ ਵਾਲੀ ਰਾਧੇ ਮਾਂ ਦੇ ਬਚਾਅ 'ਚ ਬਾਲੀਵੁੱਡ ਗਾਇਕ ਸੋਨੂੰ ਨਿਗਮ ਉਤਰੇ ਹਨ। ਸੋਨੂੰ ਨੇ ਇਕ ਤੋਂ ਬਾਅਦ ਇਕ ਤਿੰਨ ਟਵੀਟ ਕਰਕੇ ਰਾਧੇ ਮਾਂ ਦਾ ਬਚਾਅ ਕੀਤਾ। ਸੋਨੂੰ ਨਿਗਮ ਨੇ ਟਵਿਟਰ 'ਤੇ ਆਪਣੇ ਪਹਿਲੇ ਟਵੀਟ 'ਚ ਲਿਖਿਆ, 'ਕਾਲੀ ਮਾਂ ਨੂੰ ਤਾਂ ਰਾਧੇ ਮਾਂ ਤੋਂ ਵੀ ਘੱਟ ਕੱਪੜਿਆਂ 'ਚ ਦਰਸਾਇਆ ਗਿਆ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਹ ਦੇਸ਼ ਕੱਪੜਿਆਂ ਦੀ ਵਜ੍ਹਾ ਨਾਲ ਇਕ ਮਹਿਲਾ 'ਤੇ ਮੁਕੱਦਮਾ ਚਲਾਉਣਾ ਚਾਹੁੰਦਾ ਹੈ।'
ਆਪਣੇ ਦੂਜੇ ਟਵੀਟ 'ਚ ਸੋਨੂੰ ਨੇ ਲਿਖਿਆ, 'ਪੁਰਸ਼ ਸਾਧੂ ਨੰਗੇ ਘੁੰਮ ਸਕਦੇ ਹਨ। ਅਜੀਬ ਤਰ੍ਹਾਂ ਨਾਲ ਡਾਂਸ ਕਰ ਸਕਦੇ ਹਨ ਪਰ ਰੇਪ ਦਾ ਦੋਸ਼ੀ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾ ਸਕਦਾ ਹੈ। ਕੀ ਇਹ ਲਿੰਗ ਸਮਾਨਤਾ ਹੈ?' ਤੀਜੇ ਟਵੀਟ 'ਚ ਸੋਨੂੰ ਨੇ ਲਿਖਿਆ, 'ਮੁਕੱਦਮਾ ਚਲਾਉਣਾ ਚਾਹੁੰਦੇ ਹੋ, ਸੇਵਕਾਂ 'ਤੇ ਮੁਕੱਦਮਾ ਚਲਾਓ। ਆਪਣੇ ਆਪ 'ਤੇ ਮੁਕੱਦਮਾ ਚਲਾਓ। ਮਹਿਲਾਵਾਂ ਤੇ ਮਰਦਾਂ ਨੂੰ ਧਰਮਗੁਰੂ ਬਣਾਉਣ ਲਈ। ਮਹਿਲਾਵਾਂ ਤੇ ਮਰਦਾਂ ਲਈ ਵੱਖ-ਵੱਖ ਨਿਯਮ, ਇਹ ਚੰਗਾ ਨਹੀਂ ਹੈ।'
ਸ਼ਰੇਆਮ ਉਪਸ ਮੁਮੈਂਟ ਦੀ ਸ਼ਿਕਾਰ ਹੋਈ ਇਹ ਮਸ਼ਹੂਰ ਸਿੰਗਰ (ਦੇਖੋ ਤਸਵੀਰਾਂ)
NEXT STORY