Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 04, 2026

    8:17:08 AM

  • indigo pilot ill health flight diverted

    ਹਵਾ ’ਚ ਵਿਗੜੀ ਪਾਇਲਟ ਦੀ ਸਿਹਤ, ਮਸਕਟ ਵੱਲ ਮੋੜੀ...

  • indigo pilot health flight diverted

    ਹਵਾ ’ਚ ਵਿਗੜੀ ਪਾਇਲਟ ਦੀ ਸਿਹਤ, ਮਸਕਟ ਵੱਲ ਮੋੜੀ...

  • neet pg   2026 exam will not be held again

    ਮੁੜ ਨਹੀਂ ਹੋਵੇਗੀ ‘ਨੀਟ PG’ 2026 ਪ੍ਰੀਖਿਆ,...

  • big incident in punjab

    ਪੰਜਾਬ 'ਚ ਪ੍ਰਵਾਸੀ ਮਜ਼ਦੂਰ ਨੇ ਕੀਤਾ ਕਤਲ! ਫ਼ਿਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਪਿੰਡ ਦੇ ਅਸਲੀ ਲੋਕਾਂ ਨੂੰ ਪਰਦੇ ’ਤੇ ਉਤਾਰਿਆ, ਉਨ੍ਹਾਂ ਦੀ ਸਾਦਗੀ ਹੀ ਫਿਲਮ ਦੀ ਸਭ ਤੋਂ ਵੱਡੀ ਤਾਕਤ : ਸੋਨੂੰ ਰਣਦੀਪ ਚੌਧਰੀ

ENTERTAINMENT News Punjabi(ਤੜਕਾ ਪੰਜਾਬੀ)

ਪਿੰਡ ਦੇ ਅਸਲੀ ਲੋਕਾਂ ਨੂੰ ਪਰਦੇ ’ਤੇ ਉਤਾਰਿਆ, ਉਨ੍ਹਾਂ ਦੀ ਸਾਦਗੀ ਹੀ ਫਿਲਮ ਦੀ ਸਭ ਤੋਂ ਵੱਡੀ ਤਾਕਤ : ਸੋਨੂੰ ਰਣਦੀਪ ਚੌਧਰੀ

  • Edited By Cherry,
  • Updated: 17 Jul, 2026 02:40 PM
Entertainment
sonu randeep chaudhary film omlo
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਸੋਨੂੰ ਰਣਦੀਪ ਚੌਧਰੀ ਦੁਆਰਾ ਡਾਇਰੈਕਟਿਡ ਫਿਲਮ ‘ਓਮਲੋ’ ਤੁਹਾਨੂੰ ਇਕ ਨਵਾਂ ਅਨੁਭਵ ਦੇਵੇਗੀ। ਫਿਲਮ ਕਾਨਸ ਫਿਲਮ ਫੈਸਟੀਵਲ ’ਚ ਚੁਣੀ ਗਈ ਹੈ। ਫਿਲਮ ਦੀ ਕਹਾਣੀ ਤੁਹਾਨੂੰ ਰਾਜਸਥਾਨ ਦੇ ਖਾਣ-ਪੀਣ ਅਤੇ ਉੱਥੋਂ ਦੇ ਵਾਤਾਵਰਣ ਨਾਲ ਰੂਬਰੂ ਕਰਵਾਉਂਦੀ ਹੈ। ਫਿਲਮ ’ਚ ਸ਼ੰਭੂ ਮਹਾਜਨ, ਸੋਨਾਲੀ ਸ਼੍ਰਮਿਸ਼ਠਾ, ਸੋਨੂੰ ਰਣਦੀਪ ਚੌਧਰੀ ਮੁੱਖ ਭੂਮਿਕਾ ’ਚ ਨਜ਼ਰ ਆ ਰਹੇ ਹਨ। ‘ਓਮਲੋ’ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਹ ਕਾਨਸ ਫਿਲਮ ਫੈਸਟੀਵਲ ’ਚ ਪੁੱਜਣ ਵਾਲੀ ਪਹਿਲੀ ਰਾਜਸਥਾਨੀ ਫਿਲਮ ਹੈ। ਇਸ ਫਿਲਮ ਬਾਰੇ ਡਾਇਰੈਕਟਰ ਸੋਨੂੰ ਰਣਦੀਪ ਚੌਧਰੀ, ਪ੍ਰੋਡਿਊਸਰ ਰੋਹਿਤ ਮਖੀਜਾ ਅਤੇ ਅਦਾਕਾਰ ਸ਼ੰਭੂ ਮਹਾਜਨ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗਬਾਣੀ/ ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...

‘ਓਮਲੋ’ ਸਿਰਫ਼ ਫਿਲਮ ਨਹੀਂ, ਸਮਾਜ ਦੀਆਂ ਕੁਰੀਤੀਆਂ ’ਤੇ ਸਵਾਲ ਹੈ : ਸੋਨੂੰ ਰਣਦੀਪ ਚੌਧਰੀ

Q ‘ਓਮਲੋ’ ਦੀ ਸ਼ੁਰੂਆਤ ਕਿਵੇਂ ਹੋਈ?

‘ਓਮਲੋ’ ਬੱਚੇ ਦਾ ਨਿੱਕਨੇਮ ਹੈ। ਉਸ ਦਾ ਪੂਰਾ ਨਾਂ ਓਮਪ੍ਰਕਾਸ਼ ਹੈ ਪਰ ਘਰ ਅਤੇ ਪਿੰਡ ਦੇ ਲੋਕ ਉਸ ਨੂੰ ਪਿਆਰ ਨਾਲ ‘ਓਮਲੋ’ ਬੁਲਾਉਂਦੇ ਹਨ। ਇਸ ਫਿਲਮ ਦੀ ਸ਼ੁਰੂਆਤ ਸਾਲ 2023 ਦੀ ਸ਼ੁਰੂਆਤ ’ਚ ਹੋਈ। ਅਸੀਂ ਸੋਚਿਆ ਕਿ ਜੇਕਰ ਫਿਲਮ ਬਣਾਉਣੀ ਹੈ ਤਾਂ ਕਿਉਂ ਨਾ ਆਪਣੀਆਂ ਜੜ੍ਹਾਂ ਨਾਲ ਜੁੜੀ ਕਹਾਣੀ ਬਣਾਈ ਜਾਵੇ। ‘ਓਮਲੋ’ ਪੂਰੀ ਤਰ੍ਹਾਂ ਰਾਜਸਥਾਨ ਦੀ ਮਿੱਟੀ ਨਾਲ ਜੁੜੀ ਫਿਲਮ ਹੈ। ਇਸ ’ਚ ਰਾਜਸਥਾਨ ਦਾ ਪਹਿਰਾਵਾ, ਖਾਣ-ਪੀਣ, ਲੋਕ ਸੰਗੀਤ, ਕਲਾ, ਰਹਿਣ-ਸਹਿਣ ਅਤੇ ਸੱਭਿਾਚਾਰ ਭਰਪੂਰ ਦੇਖਣ ਨੂੰ ਮਿਲੇਗਾ। ਪਰ ਇਹ ਸਿਰਫ਼ ਸੱਭਇਆਚਾਰ ਦਿਖਾਉਣ ਵਾਲੀ ਫਿਲਮ ਨਹੀਂ ਹੈ। ਇਹ ਪੀੜ੍ਹੀ-ਦਰ-ਪੀੜ੍ਹੀ ਚਲੀ ਆ ਰਹੀ ਰੂੜ੍ਹੀਵਾਦੀ ਸੋਚ ’ਤੇ ਵੀ ਗੱਲ ਕਰਦੀ ਹੈ। ਕਈ ਅਜਿਹੀਆਂ ਸਮਾਜਿਕ ਕੁਰੀਤੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕੋਈ ਸਰਕਾਰ ਜਾਂ ਸਮਾਜ ਸਾਡੇ ’ਤੇ ਨਹੀਂ ਥੋਪਦਾ, ਸਗੋਂ ਅਸੀਂ ਖੁਦ ਉਨ੍ਹਾਂ ਨੂੰ ਪੀੜ੍ਹੀਆਂ ਤੱਕ ਢੋਹੰਦੇ ਰਹਿੰਦੇ ਹਾਂ। ‘ਓਮਲੋ’ ਉਸੇ ਸੋਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੀ ਹੈ।

Q ਇਹ ਤੁਹਾਡੀ ਪਹਿਲੀ ਨਿਰਦੇਸ਼ਿਤ ਫਿਲਮ ਹੈ। ਇਹ ਪੂਰਾ ਸਫ਼ਰ ਕਿਹੋ ਜਿਹਾ ਰਿਹਾ?

ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਕਾਨਸ ’ਚ ਵੀ ਕਈ ਵੱਖ-ਵੱਖ ਸ਼੍ਰੇਣੀਆਂ ਹੁੰਦੀਆਂ ਹਨ। ਸਾਡੀ ਫਿਲਮ ਕਾਨਸ ਫਿਲਮ ਫੈਸਟੀਵਲ ’ਚ ਚੁਣੀ ਗਈ ਸੀ। ਮੈਂ ਇਸ ਤੋਂ ਪਹਿਲਾਂ ‘ਸਟੇਜ ਆਫ ਸੀਜ਼’ ਵੈੱਬ ਸੀਰੀਜ਼ ’ਚ ਅਦਾਕਾਰੀ ਕਰ ਚੁੱਕਾ ਸੀ। ਉਸ ਤੋਂ ਬਾਅਦ ਲਾਕਡਾਊਨ ਆਇਆ। ਉਸ ਦੌਰਾਨ ਮੈਂ ਸੋਚਿਆ ਕਿ ਜੇਕਰ ਲਗਾਤਾਰ ਦੂਜਿਆਂ ਦੇ ਕੰਮ ਦੀ ਉਡੀਕ ਕਰਾਂਗਾ ਤਾਂ ਸਮਾਂ ਲੰਘ ਜਾਵੇਗਾ। ਇਸ ਲਈ ਤੈਅ ਕੀਤਾ ਕਿ ਆਪਣੀ ਫਿਲਮ ਖੁਦ ਬਣਾਵਾਂਗਾ। ਮੈਂ ‘ਸਟਰਗਲ’ ਸ਼ਬਦ ’ਚ ਵਿਸ਼ਵਾਸ ਨਹੀਂ ਕਰਦਾ। ਜਿਵੇਂ ਡਾਕਟਰ ਬਣਨ ਲਈ ਕੋਈ ਪੰਜ ਸਾਲ ਪੜ੍ਹਾਈ ਕਰਦਾ ਹੈ ਤਾਂ ਉਸ ਨੂੰ ਸਟਰਗਲ ਨਹੀਂ, ਸਿੱਖਣ ਦੀ ਪ੍ਰਕਿਰਿਆ ਕਿਹਾ ਜਾਂਦਾ ਹੈ। ਉਸੇ ਤਰ੍ਹਾਂ ਸਾਡੇ ਲਈ ਵੀ ਇਹ ਸਿੱਖਣ ਦਾ ਸਫ਼ਰ ਹੈ।

ਮੁੰਬਈ ਆਉਣ ਤੋਂ ਬਾਅਦ ਮੈਂ ਆਡੀਸ਼ਨ ਦੇਣ ਜਾਂਦਾ ਸੀ ਤਾਂ ਕਈ ਵਾਰ ਬਿਨਾਂ ਕੁਝ ਬੋਲੇ ਸਿਰਫ਼ ਚਿਹਰਾ ਦੇਖ ਕੇ ‘ਨਾਟ ਫਿੱਟ’ ਕਹਿ ਦਿੱਤਾ ਜਾਂਦਾ ਸੀ। ਉਦੋਂ ਮੈਂ ਸੋਚਿਆ ਕਿ ਪਹਿਲਾਂ ਸਮਝਾਂ ਕਿ ਕਾਸਟਿੰਗ ਦੀ ਪੂਰੀ ਪ੍ਰਕਿਰਿਆ ਕੀ ਹੁੰਦੀ ਹੈ। ਇਸ ਲਈ ਕੁਝ ਸਮੇਂ ਤੱਕ ਕਾਸਟਿੰਗ ਅਸਿਸਟੈਂਟ ਵਜੋਂ ਵੀ ਕੰਮ ਕੀਤਾ। ਜਦੋਂ ਪੂਰੀ ਪ੍ਰਕਿਰਿਆ ਸਮਝ ’ਚ ਆ ਗਈ ਤਾਂ ਮੈਂ ਤੈਅ ਕੀਤਾ ਕਿ ਹੁਣ ਆਪਣੀ ਫਿਲਮ ਬਣਾਵਾਂਗਾ। ਮੈਂ ਕਦੇ ਇਹ ਨਹੀਂ ਸੋਚਿਆ ਕਿ ਜੇਕਰ ਫਿਲਮ ਨਹੀਂ ਚੱਲੀ ਤਾਂ ਕਹਿ ਦਿਆਂਗਾ ਕਿ ਪਹਿਲੀ ਫਿਲਮ ਸੀ। ਮੇਰੇ ਲਈ ਇਹ ‘ਡੂ ਔਰ ਡਾਈ’ ਪ੍ਰਾਜੈਕਟ ਸੀ। ਹਰ ਛੋਟੀ-ਵੱਡੀ ਚੀਜ਼ ’ਤੇ ਪੂਰੀ ਮਿਹਨਤ ਕੀਤੀ।

Q ਫਿਲਮ ’ਚ ਪਿੰਡ ਦੇ ਲੋਕਾਂ ਨੂੰ ਕਲਾਕਾਰ ਬਣਾਉਣ ਦਾ ਵਿਚਾਰ ਕਿਵੇਂ ਆਇਆ?

ਫਿਲਮ ਦੀ ਲਗਭਗ 70 ਫੀਸਦੀ ਸਟਾਰਕਾਸਟ ਪਿੰਡ ਦੇ ਅਸਲੀ ਲੋਕਾਂ ਤੋਂ ਬਣੀ ਹੈ। ਫਿਲਮ ਦੀ ਸ਼ੂਟਿੰਗ ਬੀਕਾਨੇਰ ਕੋਲ ਸਥਿਤ ਧੋਲੀਆ ਪਿੰਡ ’ਚ ਹੋਈ, ਜਿੱਥੇ ਪਹਿਲੀ ਵਾਰ ਕਿਸੇ ਫਿਲਮ ਦੀ ਸ਼ੂਟਿੰਗ ਹੋਈ ਸੀ। ਉੱਥੋਂ ਦੇ ਕਈ ਲੋਕਾਂ ਨੇ ਕਦੇ ਥੀਏਟਰ ’ਚ ਫਿਲਮ ਤੱਕ ਨਹੀਂ ਦੇਖੀ ਸੀ। ਜਦੋਂ ਵੱਡਾ ਕੈਮਰਾ ਅਤੇ ਪੂਰੀ ਯੂਨਿਟ ਪਿੰਡ ਪੁੱਜੀ ਤਾਂ ਲੋਕਾਂ ਨੂੰ ਲੱਗਾ ਕਿ ਕੋਈ ਬਹੁਤ ਵੱਡਾ ਕੰਮ ਹੋ ਰਿਹਾ ਹੈ। ਪਿੰਡ ਦੇ ਲੋਕਾਂ ਨੇ ਖੁਦ ਕਿਹਾ ਕਿ ਉਨ੍ਹਾਂ ਨੇ ਵੀ ਫਿਲਮ ’ਚ ਕੰਮ ਕਰਨਾ ਹੈ। ਅਸੀਂ ਪਿੰਡ ਦੇ ਅਸਲੀ ਦਰਜ਼ੀ ਨੂੰ ਸਰਪੰਚ ਬਣਾਇਆ, ਮਨਰੇਗਾ ’ਚ ਕੰਮ ਕਰਨ ਵਾਲੇ ਵਿਅਕਤੀ ਨੂੰ ਸ਼ਰਾਬ ਦੇ ਠੇਕੇ ਦਾ ਮਾਲਕ ਬਣਾਇਆ। ਲਗਭਗ ਇਕ ਮਹੀਨੇ ਤੱਕ ਰਿਹਰਸਲ ਹੋਈ।

15 ਸਾਲ ਪੁਰਾਣੀ ਦੋਸਤੀ ਨੇ ਪੂਰਾ ਕੀਤਾ ਫਿਲਮ ਬਣਾਉਣ ਦਾ ਸਪਨਾ : ਰੋਹਿਤ ਮਖੀਜਾ

Q ਰਾਜਸਥਾਨ ’ਚ ਕਈ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਪਰ ਰਾਜਸਥਾਨੀ ਫਿਲਮਾਂ ਇੰਨੀਆਂ ਚਰਚਾ ’ਚ ਨਹੀਂ ਆਉਂਦੀਆਂ। ਕੀ ‘ਓਮਲੋ’ ਇਸ ਮਾਮਲੇ ’ਚ ਵੱਖਰੀ ਹੈ?

ਅੱਜ ਤੱਕ ਇਸ ਪੱਧਰ ਦੀ ਰਾਜਸਥਾਨੀ ਫਿਲਮ ਨਹੀਂ ਬਣੀ। ਇਕ ਨਿਰਮਾਤਾ ਦੇ ਤੌਰ ’ਤੇ ਮੇਰਾ ਮੰਨਣਾ ਹੈ ਕਿ ਫਿਲਮ ਬਣਾਉਂਦੇ ਸਮੇਂ ਤੁਹਾਨੂੰ ਹਰ ਵੇਲੇ ਮੌਜੂਦ ਰਹਿਣਾ ਪੈਂਦਾ ਹੈ। ਫਿਲਮ ਦੀ ਹਰ ਜ਼ਰੂਰਤ ਪੂਰੀ ਕਰਨੀ ਹੁੰਦੀ ਹੈ। ਅਸੀਂ ਜੋ ਸੁਪਨਾ ਦੇਖਿਆ ਸੀ, ਅੱਜ ਤੱਕ ਉਸ ਨੂੰ ਹਾਸਲ ਕਰਦੇ ਆ ਰਹੇ ਹਾਂ ਅਤੇ ਇਹ ਸਫ਼ਰ ਅੱਗੇ ਵੀ ਜਾਰੀ ਰਹੇਗਾ।

Q ਅੱਜਕਲ ਖੇਤਰੀ ਸਿਨੇਮਾ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਹੀ ‘ਓਮਲੋ’ ਦੀ ਸਭ ਤੋਂ ਵੱਡੀ ਤਾਕਤ ਹੈ?

ਬਿਲਕੁਲ! ਪੂਰੀ ਟੀਮ ਰਾਜਸਥਾਨ ਨਾਲ ਜੁੜੀ ਹੋਈ ਹੈ ਅਤੇ ਸਾਡਾ ਉਦੇਸ਼ ਰਾਜਸਥਾਨ ਦੀ ਫਿਲਮ ਇੰਡਸਟਰੀ ਨੂੰ ਅੱਗੇ ਵਧਾਉਣਾ ਵੀ ਸੀ। ਜਦੋਂ ਅਸੀਂ ਕਹਾਣੀ ਸੁਣੀ ਤਾਂ ਅੰਦਰੋਂ ਮਹਿਸੂਸ ਹੋਇਆ ਕਿ ਇਸ ’ਚ ਦਮ ਹੈ। ਸਾਨੂੰ ਭਰੋਸਾ ਸੀ ਕਿ ਜੇਕਰ ਕਹਾਣੀ ਇਮਾਨਦਾਰੀ ਨਾਲ ਬਣਾਈ ਗਈ ਤਾਂ ਲੋਕ ਜ਼ਰੂਰ ਪਸੰਦ ਕਰਨਗੇ। ਅੱਜ ਫਿਲਮ ਓ.ਟੀ.ਟੀ. ’ਤੇ ਰਿਲੀਜ਼ ਹੋ ਚੁੱਕੀ ਹੈ, ਚੰਗੇ ਰਿਵਿਊ ਮਿਲ ਰਹੇ ਹਨ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਦਰਸ਼ਕ ਇਸ ਨੂੰ ਖੂਬ ਪਿਆਰ ਦੇਣਗੇ।

Q ਤੁਹਾਡੀ ਤੇ ਸੋਨੂੰ ਜੀ ਦੀ ਦੋਸਤੀ ਕਿੰਨੀ ਪੁਰਾਣੀ ਹੈ?

ਸਾਡੀ ਦੋਸਤੀ ਲਗਭਗ 15-16 ਸਾਲ ਪੁਰਾਣੀ ਹੈ। ਅਸੀਂ ਦੋਵੇਂ ਮੁੰਬਈ ’ਚ ਇਕੱਠੇ ਰਹੇ, ਦੋਵੇਂ ਅਦਾਕਾਰੀ ਕਰਦੇ ਸੀ। ਬਾਅਦ ’ਚ ਮੈਨੂੰ ਲੱਗਾ ਕਿ ਮੇਰੀ ਤਾਕਤ ਪ੍ਰੋਡਕਸ਼ਨ ’ਚ ਹੈ ਤੇ ਸੋਨੂੰ ਨਿਰਦੇਸ਼ਨ ਤੇ ਅਦਾਕਾਰੀ ’ਚ ਬਿਹਤਰ ਹਨ। ਅਸੀਂ ਸਾਲਾਂ ਪਹਿਲਾਂ ਸੁਪਨਾ ਦੇਖਿਆ ਸੀ ਕਿ ਇਕ ਦਿਨ ਇਕੱਠੇ ਮਿਲ ਕੇ ਫਿਲਮ ਬਣਾਵਾਂਗੇ ਤੇ ਅੱਜ ਉਹੀ ਸਪਨਾ ਪੂਰਾ ਹੋਇਆ ਹੈ।

13 ਸਾਲ ਦੀ ਉਮਰ ’ਚ ਕਾਨਸ ਤੱਕ ਪੁੱਜਣਾ ਮੇਰੇ ਲਈ ਸੁਪਨਾ ਸੱਚ ਹੋਣ ਵਰਗਾ ਹੈ : ਸ਼ੰਭੂ ਮਹਾਜਨ

Q ਸਿਰਫ਼ 13 ਸਾਲ ਦੀ ਉਮਰ ’ਚ ਤੁਸੀਂ ਕਾਨਸ ਤੱਕ ਪੁੱਜ ਗਏ। ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ?

ਬਹੁਤ ਚੰਗਾ ਲੱਗ ਰਿਹਾ ਹੈ। ਪਹਿਲੀ ਵਾਰ ਰਾਜਸਥਾਨ ਜਾਣ ਦਾ ਮੌਕਾ ਮਿਲਿਆ। ਸਾਡੀ ਫਿਲਮ ਨੂੰ ਸੱਤ ਵੱਖ-ਵੱਖ ਕੈਟੇਗਰੀਆਂ ’ਚ 24 ਐਵਾਰਡ ਮਿਲੇ ਹਨ, ਇਸ ਲਈ ਅੱਜ ਸਾਡੇ ਲਈ ਖੁਸ਼ੀ ਦਾ ਦਿਨ ਹੈ। ਇਸ ਫਿਲਮ ਦੀ ਵਜ੍ਹਾ ਨਾਲ ਮੈਨੂੰ ਘੁੰਮਣ ਦਾ ਵੀ ਮੌਕਾ ਮਿਲਿਆ ਤੇ ਇੰਨੇ ਵੱਡੇ ਮੰਚ ਤੱਕ ਪੁੱਜਣਾ ਮੇਰੇ ਲਈ ਬਹੁਤ ਖਾਸ ਅਨੁਭਵ ਰਿਹਾ। ਸਾਰੇ ਲੋਕ ਵੈਵਜ਼ ਓ. ਟੀ. ਟੀ. ’ਤੇ ਜਾ ਕੇ ‘ਓਮਲੋ’ ਜ਼ਰੂਰ ਦੇਖਣ। ਇਹ ਫਿਲਮ ਮੁਫ਼ਤ ’ਚ ਉਪਲਬਧ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਰਿਆਂ ਨੂੰ ਬਹੁਤ ਪਸੰਦ ਆਵੇਗੀ।

Q ਪੜ੍ਹਾਈ, ਸ਼ੂਟਿੰਗ ਅਤੇ ਫਿਰ ਮਾਰਵਾੜੀ ਭਾਸ਼ਾ ਸਿੱਖਣੀ, ਇਹ ਸਭ ਕਿਵੇਂ ਸੰਭਾਲਿਆ?

ਫਿਲਮ ਦੀ ਸ਼ੂਟਿੰਗ ਮੇਰੀਆਂ ਛੁੱਟੀਆਂ ਦੌਰਾਨ ਹੋਈ ਸੀ, ਇਸ ਲਈ ਪੜ੍ਹਾਈ ’ਤੇ ਜ਼ਿਆਦਾ ਅਸਰ ਨਹੀਂ ਪਿਆ। ਸ਼ੁਰੂਆਤ ’ਚ ਮਾਰਵਾੜੀ ਸਿੱਖਣੀ ਥੋੜ੍ਹੀ ਮੁਸ਼ਕਿਲ ਸੀ ਕਿਉਂਕਿ ਮੈਂ ਮਹਾਰਾਸ਼ਟਰ ਤੋਂ ਹਾਂ ਤੇ ਮੇਰੀ ਮਾਤ ਭਾਸ਼ਾ ਮਰਾਠੀ ਹੈ ਪਰ ਸੋਨੂੰ ਸਰ ਨੇ ਮੈਨੂੰ ਬਹੁਤ ਚੰਗੀ ਤਰ੍ਹਾਂ ਮਾਰਵਾੜੀ ਸਿਖਾਈ। ਬਾਕੀ ਘਰਦਿਆਂ ਨੇ ਵੀ ਮਦਦ ਕੀਤੀ। ਹੌਲੀ-ਹੌਲੀ ਭਾਸ਼ਾ ਤੇ ਉਸ ਦਾ ਉਚਾਰਣ ਦੋਵੇਂ ਸਿੱਖ ਗਿਆ।

  • Sonu Randeep Chaudhary
  • film
  • Omlo
  • Cannes Film Festival

‘3 ਇਡੀਅਟਸ’ ਤੋਂ ‘ਪ੍ਰੀਤਮ ਐਂਡ ਪੈਡ੍ਰੋ’ ਤੱਕ ਰਾਜਕੁਮਾਰ ਹਿਰਾਨੀ ਨੇ ਫਿਰ ਦਿਖਾਇਆ ਸਟੋਰੀਟੈਲਿੰਗ ਦਾ ਹੁਨਰ

NEXT STORY

Stories You May Like

  • a woman was taken off the train alone despite a confirmed ticket
    ਕੰਫਰਮ ਟਿਕਟ ਦੇ ਬਾਵਜੂਦ ਇਕੱਲੀ ਔਰਤ ਨੂੰ ਅੱਧੀ ਰਾਤ ਰੇਲਗੱਡੀ ਤੋਂ ਉਤਾਰਿਆ, ਹੈਰਾਨ ਕਰੇਗਾ ਪੂਰਾ ਮਾਮਲਾ
  • korea s biggest sci fi action film  hope  to release in india on september 25
    ਕੋਰੀਆ ਦੀ ਸਭ ਤੋਂ ਵੱਡੀ ਸਾਇੰਸ-ਫਿਕਸ਼ਨ ਐਕਸ਼ਨ ਫਿਲਮ "ਹੋਪ" ਇਸ ਦਿਨ ਹੋਵੇਗੀ ਭਾਰਤ 'ਚ ਰਿਲੀਜ਼
  • amazon india will provide employment to 1 60 000 people
    ਐਮਾਜ਼ੋਨ ਇੰਡੀਆ ਤਿਉਹਾਰੀ ਸੀਜ਼ਨ ਤੋਂ ਪਹਿਲਾਂ 1,60,000 ਲੋਕਾਂ ਨੂੰ ਦੇਵੇਗਾ ਰੋਜ਼ਗਾਰ
  • sungal tunnel  entry of buses  begins
    ਹੁਣ ਸੁੰਗਲ ਸੁਰੰਗ ਰਾਹੀਂ ਬੱਸਾਂ ਦੀ ਐਂਟਰੀ ਵੀ ਸ਼ੁਰੂ, ਜੰਮੂ-ਪੁੰਛ ਰੂਟ ’ਤੇ ਲੋਕਾਂ ਨੂੰ ਮਿਲੀ ਵੱਡੀ ਰਾਹਤ
  • big relief to imran khan and bushra
    ਪਾਕਿ ਅਦਾਲਤ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਨੂੰ ਦਿੱਤੀ ਵੱਡੀ ਰਾਹਤ
  • punjab employees are getting the highest salaries in the country
    ਪੰਜਾਬ ਦੇ ਮੁਲਾਜ਼ਮਾਂ ਦੇਸ਼ 'ਚੋਂ ਸਭ ਤੋਂ ਵੱਧ ਲੈ ਰਹੇ ਤਨਖਾਹ, ਪ੍ਰੈੱਸ ਕਾਨਫਰੰਸ ਦੌਰਾਨ ਮੰਤਰੀ ਹਰਪਾਲ ਚੀਮਾ ਨੇ...
  • odisha  flood situation  subarnarekha river
    ਓਡੀਸ਼ਾ 'ਚ ਗੰਭੀਰ ਹੜ੍ਹ ਦੀ ਸਥਿਤੀ, ਸੁਬਰਨਰੇਖਾ ਨਦੀ ਦੇ ਪਾਣੀ 'ਚ ਡੁੱਬੇ 100 ਹੋਰ ਪਿੰਡ
  • the real traitors are the adulterators
    ਅਸਲੀ ਦੇਸ਼ਧ੍ਰੋਹੀ ਤਾਂ ਮਿਲਾਵਟਖੋਰ ਹਨ
  • new street vendors are appearing on the pavement of kapurthala road
    ਕਪੂਰਥਲਾ ਰੋਡ ਦੇ ਫੁੱਟਪਾਥ ’ਤੇ ਰੋਜ਼ ਲੱਗ ਰਹੀਆਂ ਨਵੀਆਂ-ਨਵੀਆਂ ਰੇਹੜੀਆਂ,...
  • police tightens belt for shri krishna janmashtami
    ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਪੁਲਸ ਨੇ ਕੱਸੀ ਕਮਰ, ਸਾਰੇ ਮੰਦਰਾਂ ’ਚ...
  • accident on goraya phillaur national highway  12 people injured
    ਗੋਰਾਇਆ-ਫਿਲੌਰ NH 'ਤੇ ਵਾਪਰਿਆ ਹਾਦਸਾ, 12 ਲੋਕ ਜ਼ਖ਼ਮੀ
  • warning issued for border districts
    ਪੰਜਾਬ 'ਚ ਸਰਹੱਦੀ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ...
  • new sabji mandi maqsudan jalandhar
    ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਫੜ੍ਹੀਆਂ ਨੂੰ ਆਪਣੀ ਜਗ੍ਹਾ ’ਤੇ ਟਰਾਂਸਫਰ ਕਰਵਾਉਣ...
  • pyramid e services administrators file case in violence case
    ਪਿਰਾਮਿਡ ਈ-ਸਰਵਿਸਿਜ਼ ਹਿੰਸਾ ਮਾਮਲੇ 'ਚ ਪ੍ਰਬੰਧਕਾਂ ਨੇ ਕਰਵਾਇਆ ਕੇਸ ਦਰਜ,...
  • massive fire at the modi farm mattress factory in jalandhar
    ਧਮਾਕਿਆਂ ਨਾਲ ਦਹਿਲਿਆ ਜਲੰਧਰ ਦਾ ਇਹ ਇਲਾਕਾ! ਫੈਕਟਰੀ 'ਚ ਲੱਗੀ ਭਿਆਨਕ ਅੱਗ
  • ed issues fresh summons to former punjab chief secretary anurag verma
    ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਨਵਾਂ ਸੰਮਨ ਜਾਰੀ
Trending
Ek Nazar
top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

appeal by maduro and his wife

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ...

famous actress gains 14 kilos for film  it  s hard to recognize her

ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ

shobhinaw satyaa played the role of baba neem karoli in hanuman ansh

ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ...

kabaddi cup

ਬ੍ਰਿਸਬੇਨ 'ਚ ਦੂਜਾ ਖੇਡ ਮੇਲਾ ਕਬੱਡੀ ਕੱਪ 5 ਤੇ 6 ਸਤੰਬਰ ਨੂੰ

us journalist sentenced

ਚੀਨ ਲਈ ਵਿਦੇਸ਼ੀ ਏਜੰਟ ਬਣੇ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ ਸਜ਼ਾ

veteran singer passes away

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਗਾਇਕ ਨੇ ਛੱਡੀ ਦੁਨੀਆ, PM ਮੋਦੀ ਨੇ...

deepika chikhlia wants to break away from the image of 40 year old mata   sita

'ਹੁਣ ਚਾਹੁੰਦੀ ਹਾਂ ਨਵਾਂ ਤੇ ਦਮਦਾਰ ਰੋਲ' ; 40 ਸਾਲਾਂ ਦੇ ਮਾਤਾ 'ਸੀਤਾ'...

20 feet breach in the sirhind canal at chamkaur sahib

ਪੰਜਾਬ 'ਚ ਡੇਢ ਦਰਜਨ ਪਿੰਡਾਂ 'ਤੇ ਮੰਡਰਾਇਆ ਖ਼ਤਰਾ! ਸਰਹਿੰਦ ਨਹਿਰ 'ਚ ਪਿਆ ਪਾੜ

iran us conflict

ਈਰਾਨ ਨੇ ਬਹਿਰੀਨ ਅਤੇ ਜਾਰਡਨ 'ਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

joshua wong pleads guilty

ਹਾਂਗਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੇ ਵਿਦੇਸ਼ੀ ਮਿਲੀਭੁਗਤ ਦਾ ਦੋਸ਼ ਕਬੂਲਿਆ

bus overturns

ਮਿਸਰ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 16 ਮੌਤਾਂ ਤੇ ਦਰਜਨਾਂ ਹੋਰ ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • trailer of  om ka hari  released
      ਫਿਲਮ "ਓਮ ਕਾ ਹਰੀ" ਦਾ ਟ੍ਰੇਲਰ ਰਿਲੀਜ਼
    • singer resham singh anmol joins farmers protest
      ਕਿਸਾਨਾਂ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਏ ਗਾਇਕ ਰੇਸ਼ਮ ਸਿੰਘ ਅਨਮੋਲ ! ਬੀਬੀਆਂ ਦੀ ਕੀਤੀ...
    • punjabi singer baljit singh
      ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ...
    • sai baba fame sudhir dalvi returns home from hospital
      ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...
    • famous actress gains 14 kilos for film  it  s hard to recognize her
      ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ
    • shobhinaw satyaa played the role of baba neem karoli in hanuman ansh
      ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ...
    • meena kumari  s   pakeezah   4k restoration to premiere at the lff
      ਲੰਡਨ ਫਿਲਮ ਫੈਸਟੀਵਲ 'ਚ ਦਿਖਾਇਆ ਜਾਵੇਗਾ 'ਪਾਕੀਜ਼ਾ' ਦਾ 4K ਰਿਸਟੋਰਡ ਵਰਜਨ
    • veteran singer passes away
      ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਗਾਇਕ ਨੇ ਛੱਡੀ ਦੁਨੀਆ, PM ਮੋਦੀ ਨੇ...
    • deepika chikhlia wants to break away from the image of 40 year old mata   sita
      'ਹੁਣ ਚਾਹੁੰਦੀ ਹਾਂ ਨਵਾਂ ਤੇ ਦਮਦਾਰ ਰੋਲ' ; 40 ਸਾਲਾਂ ਦੇ ਮਾਤਾ 'ਸੀਤਾ'...
    • sonu sood  relief materials  floods  nepal  people
      ਸੋਨੂੰ ਸੂਦ ਹੜ੍ਹ ਪ੍ਰਭਾਵਿਤਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ ਨੇਪਾਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +