ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਇਕ ਵਾਰ ਮੁੜ ਅਜਿਹਾ ਕੰਮ ਕੀਤਾ ਹੈ, ਜਿਸ ਬਾਰੇ ਜਾਣ ਕੇ ਤੁਸੀਂ ਇਹੀ ਕਹੋਗੇ ਕਿ ਇਕ ਹੀ ਦਿਲ ਹੈ ਹੋਰ ਕਿੰਨੀ ਵਾਰ ਜਿੱਤੋਗੇ। ਸੋਨੂੰ ਸੂਦ ਨੇ ਬਿਹਾਰ ਦੀ ਇਕ ਅੰਗਹੀਣ ਧੀ ਦੀ ਮਦਦ ਕੀਤੀ ਹੈ, ਜੋ ਇਕ ਪੈਰ ਤੋਂ 1 ਕਿਲੋਮੀਟਰ ਪੈਦਲ ਚੱਲ ਕੇ ਸਕੂਲ ਦਾ ਸਫਰ ਤੈਅ ਕਰਦੀ ਹੈ। ਇਕ ਪੈਰ ਨਾਲ ਸਕੂਲ ਜਾਂਦੀ ਲੜਕੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਬੀਨੂੰ ਢਿੱਲੋਂ ਨੂੰ ਸਦਮਾ, ਫਰਵਰੀ ’ਚ ਮਾਂ ਤੇ ਹੁਣ ਪਿਤਾ ਦਾ ਹੋਇਆ ਦਿਹਾਂਤ
ਇਕ ਹਾਦਸੇ ਤੋਂ ਬਾਅਦ ਲੜਕੀ ਦਾ ਪੈਰ ਕੱਟਣਾ ਪਿਆ ਸੀ। ਪੈਰ ਨਹੀਂ ਹੈ ਤਾਂ ਕੀ ਹੋਇਆ ਲੜਕੀ ਦੇ ਹੌਸਲੇ ਟੁੱਟੇ ਨਹੀਂ ਹਨ। ਉਹ ਪੂਰੇ ਜਜ਼ਬੇ ਨਾਲ ਲੰਮਾ ਰਸਤਾ ਤੈਅ ਕਰਕੇ ਸਕੂਲ ਜਾਂਦੀ ਹੈ। ਸੋਨੂੰ ਸੂਦ ਨੇ ਬਿਹਾਰ ਦੀ ਧੀ ਦੇ ਹੌਸਲੇ ਨੂੰ ਸਲਾਮ ਕੀਤਾ ਹੈ।
ਇਸ ਲੜਕੀ ਦੀ ਵੀਡੀਓ ਦੇਖਣ ਤੋਂ ਬਾਅਦ ਸੋਨੂੰ ਸੂਦ ਉਸ ਦੀ ਮਦਦ ਕੀਤੇ ਬਿਨਾਂ ਨਹੀਂ ਰਹਿ ਸਕੇ। ਸੋਨੂੰ ਸੂਦ ਨੇ ਤੁਰੰਤ ਮਦਦ ਦਾ ਐਲਾਨ ਕੀਤਾ। ਅਦਾਕਾਰ ਨੇ ਟਵੀਟ ਕਰਦਿਆਂ ਲਿਖਿਆ, ‘‘ਹੁਣ ਇਹ ਆਪਣੇ ਇਕ ਨਹੀਂ, ਦੋਵਾਂ ਪੈਰਾਂ ’ਤੇ ਟੱਪ ਕੇ ਸਕੂਲ ਜਾਵੇਗੀ। ਟਿਕਟ ਭੇਜ ਰਿਹਾ ਹਾਂ, ਚਲੋ ਦੋਵਾਂ ਪੈਰਾਂ ’ਤੇ ਚੱਲਣ ਦਾ ਸਮਾਂ ਆ ਗਿਆ।’’
ਇਹ ਬੱਚੀ ਬਿਹਾਰ ਦੇ ਜਮੁਈ ਦੀ ਰਹਿਣ ਵਾਲੀ ਹੈ। ਇਸ ਦਾ ਨਾਂ ਸੀਮਾ ਹੈ ਤੇ ਇਹ ਅਧਿਆਪਕ ਬਣਨਾ ਚਾਹੁੰਦੀ ਹੈ. ਉਹ ਇਕ ਪੈਰ ਤੋਂ ਇਕ ਕਿਲੋਮੀਟਰ ਪੈਦਲ ਚੱਲ ਕੇ ਰੋਜ਼ਾਨਾ ਸਕੂਲ ਜਾਂਦੀ ਹੈ। ਉਹ ਅਧਿਆਪਕ ਬਣ ਕੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਇਕਜੁਟ ਕਰਨਾ ਚਾਹੁੰਦੀ ਹੈ। 10 ਸਾਲ ਦੀ ਸੀਮਾ ਨੂੰ 2 ਸਾਲ ਪਹਿਲਾਂ ਇਕ ਹਾਦਸੇ ’ਚ ਪੈਰ ਗਵਾਉਣਾ ਪਿਆ ਸੀ। ਸੀਮਾ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਇਕ ਪੈਰ ਕੱਟਣਾ ਪਿਆ ਸੀ ਪਰ ਸੀਮਾ ਨੇ ਆਪਣੇ ਹੌਸਲੇ ਨੂੰ ਟੁੱਟਣ ਨਹੀਂ ਦਿੱਤਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੰਜ ਤੱਤਾਂ ’ਚ ਵਿਲੀਨ ਹੋਏ ਬੀਨੂੰ ਢਿੱਲੋਂ ਦੇ ਪਿਤਾ, ਦੁੱਖ ’ਚ ਸ਼ਰੀਕ ਹੋਏ ਕਲਾਕਾਰਾਂ ਨੇ ਵੰਡਾਇਆ ਦਰਦ
NEXT STORY