ਮੁੰਬਈ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੱਲੋਂ ਮਦਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਈ ਲੋਕਾਂ ਦੇ ਮਸੀਹਾ ਬਣੇ ਸੋਨੂੰ ਸੂਦ ਨੇ ਇਕ ਵਾਰ ਇਕ ਹੋਰ ਚੰਗੇ ਕੰਮ ਦੀ ਪਹਿਲ ਕੀਤੀ ਹੈ, ਜਿਸ ਦੇ ਨਾਲ ਸੋਨੂੰ ਸੂਦ ਹੁਣ ਕੈਂਸਰ ਮਰੀਜ਼ਾਂ ਦੀ ਮਦਦ ਕਰਨਗੇ। ਦਰਅਸਲ ਸੋਨੂੰ ਸੂਦ ਹਾਲ ਹੀ ਦੇ ਵਿਚ ਇਕ NGO ਫਾਊਂਡੇਸ਼ਨ ਨਾਲ ਜੁੜੇ ਹਨ, ਜੋ ਬਲੱਡ ਕੈਂਸਰ ਅਤੇ ਕਈ ਬਲੱਡ ਡਿਸੌਡਰ ਦੇ ਮਰੀਜ਼ਾਂ ਦੀ ਮਦਦ ਲਈ ਕੰਮ ਕਰਦੇ ਹਨ। ਹੁਣ ਸੋਨੂੰ ਸੂਦ ਵੀ ਇਸ NGO ਨਾਲ ਜੁੜ ਗਏ ਹਨ ਤੇ ਲੋਕਾਂ ਨੂੰ ਬਲੱਡ ਸਟੈਮ ਸੈੱਲ ਡੋਨੇਟ ਕਰਨ ਲਈ ਜਾਗਰੂਕ ਕਰਨਗੇ।
ਇਸ ਦੀ ਜਾਣਕਾਰੀ ਸੋਨੂੰ ਸੂਦ ਨੇ ਇਕ ਵੀਡੀਓ ਰਾਹੀ ਦਿੱਤੀ। ਇਸ ਵੀਡੀਓ ਵਿਚ ਸੋਨੂੰ ਸੂਦ ਦਾ ਕਹਿਣਾ ਹੈ ਇਕ ਸਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਪਰਿਵਾਰ ਹੁੰਦਾ ਹੈ। ਮੈਂ ਪਰਿਵਾਰ ਦੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਹਾਂ। ਸੋਨੂੰ ਸੂਦ ਨੇ ਕਿਹਾ, 'ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਭ ਸਾਡੀ ਇਸ ਮੁਹਿੰਮ ਨਾਲ ਜੁੜ ਕੇ ਦੇਸ਼ 'ਚ ਬਲੱਡ ਕੈਂਸਰ ਤੇ ਬਲੱਡ ਡਿਸੋਡਰ ਨਾਲ ਲੜ ਰਹੇ ਮਰੀਜ਼ਾ ਦੀ ਮਦਦ ਲਈ ਅੱਗੇ ਆਉਣ।'
ਸੋਨੂ ਸੂਦ ਦਾ ਅੱਗੇ ਕਹਿਣਾ ਸੀ ਕਿ ਮੈਂ ਇਸ ਨੂੰ ਆਪਣਾ ਫਰਜ਼ ਸਮਝਦੇ ਹੋਏ 10 ਹਜ਼ਾਰ ਬਲੱਡ ਸਟੈਮ ਸੈੱਲ ਡੋਨਰ ਜੋੜਨ ਦਾ ਪਲੈਜ਼ ਲਿਆ ਹੈ | ਇਸ ਨੇਕ ਕੰਮ ਲਈ ਅੱਗੇ ਆਉਣ ਲਈ ਮੈਂ ਇਸ NGO ਦਾ ਸ਼ੁਕਰੀਆ ਕਰਦਾ ਹਾਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਕਿਸਾਨਾਂ ਦੇ ‘ਟਰੈਕਟਰ ਮਾਰਚ’ 'ਤੇ ਯੋਗਰਾਜ ਸਿੰਘ ਦਾ ਵੱਡਾ ਬਿਆਨ, ਸਰਕਾਰ ਨੂੰ ਆਖੀਆਂ ਇਹ ਗੱਲਾਂ
NEXT STORY