ਮੁੰਬਈ (ਏਜੰਸੀ)- ਸੋਨੀ ਲਿਵ ਦੀ ਸੀਰੀਜ਼ 'ਚਮਕ 2: ਦਿ ਕਨਕਲੂਜ਼ਨ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 'ਚਮਕ 2: ਦਿ ਕਨਕਲੂਜ਼ਨ' ਨੂੰ ਰੋਹਿਤ ਜੁਗਰਾਜ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ, ਜਦੋਂ ਕਿ ਇਸ ਨੂੰ ਗੀਤਾਂਜਲੀ ਮਹੇਲਵਾ ਚੌਹਾਨ, ਰੋਹਿਤ ਜੁਗਰਾਜ ਅਤੇ ਸੁਮਿਤ ਦੂਬੇ ਨੇ ਪ੍ਰੋਡਿਊਸ ਕੀਤਾ ਹੈ। ਇਸ ਸੀਰੀਜ਼ ਵਿੱਚ ਪਰਮਵੀਰ ਸਿੰਘ ਚੀਮਾ, ਮਨੋਜ ਪਾਹਵਾ, ਮੋਹਿਤ ਮਲਿਕ, ਈਸ਼ਾ ਤਲਵਾੜ, ਮੁਕੇਸ਼ ਛਾਬੜਾ, ਪ੍ਰਿੰਸ ਕੰਵਲਜੀਤ ਸਿੰਘ, ਸੁਵਿੰਦਰ (ਵਿੱਕੀ) ਪਾਲ ਅਤੇ ਅਕਾਸ਼ਾ ਸਿੰਘ ਸਮੇਤ ਕਈ ਮਹਾਨ ਕਲਾਕਾਰ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਸੁਪਰਸਟਾਰ ਗਿੱਪੀ ਗਰੇਵਾਲ ਵੀ ਇੱਕ ਖਾਸ ਭੂਮਿਕਾ ਵਿੱਚ ਨਜ਼ਰ ਆਉਣਗੇ।
ਰੋਹਿਤ ਜੁਗਰਾਜ ਨੇ ਕਿਹਾ, ਸੰਗੀਤ ਹਮੇਸ਼ਾ 'ਚਮਕ' ਦੀ ਜਾਨ ਰਿਹਾ ਹੈ ਪਰ ਇਸ ਵਾਰ ਇਹ ਕਾਲਾ ਦੀ ਬਦਲੇ ਦੀ ਕਹਾਣੀ ਦਾ ਹਿੱਸਾ ਬਣ ਗਿਆ ਹੈ। ਹਰ ਸੁਰ, ਹਰ ਗੀਤ ਅਤੇ ਹਰ ਤਾਲ ਉਸਦੇ ਦਰਦ, ਗੁੱਸੇ ਅਤੇ ਇਰਾਦੇ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਇਹ ਸੀਜ਼ਨ ਸਿਰਫ਼ ਬਦਲੇ ਦੀ ਕਹਾਣੀ ਨਹੀਂ ਹੈ, ਸਗੋਂ ਸੰਗੀਤ ਅਤੇ ਹਿੰਮਤ ਰਾਹੀਂ ਨਿਆਂ ਦੀ ਲੜਾਈ ਹੈ।' 'ਚਮਕ 2: ਦਿ ਕਨਕਲੂਜ਼ਨ'' 4 ਅਪ੍ਰੈਲ ਤੋਂ ਸਿਰਫ਼ ਸੋਨੀਲਿਵ 'ਤੇ ਸਟ੍ਰੀਮ ਕੀਤਾ ਜਾਵੇਗਾ।
ਕਾਰਤਿਕ ਆਰੀਅਨ ਨੇ ਫਿਲਮ ਮਾਈ ਮੈਲਬੌਰਨ ਦੀ ਕੀਤੀ ਪ੍ਰਸ਼ੰਸਾ
NEXT STORY