ਬਾਲੀਵੁੱਡ ਡੈਸਕ: ਅਦਾਕਾਰ ਅਮਿਰ ਖ਼ਾਨ ਅਤੇ ਕਰੀਨਾ ਕਪੂਰ ਦੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦਾ ਟ੍ਰੇਲਰ ਹਾਲ ਹੀ ’ਚ ਰਿਲੀਜ਼ ਹੋ ਰਿਹਾ ਹੈ। ਟ੍ਰੇਲਰ ਨੂੰ ਲੋਕਾਂ ਦੀ ਬਹੁਤ ਸਾਰੀ ਪ੍ਰਤੀਕਿਰਿਆ ਮਿਲ ਰਹੀ ਹੈ। ਇਸ ਦੇ ਨਾਲ ਹੀ ਐੱਸ.ਐੱਸ.ਰਾਜਮੌਲੀ ਨੂੰ 'ਲਾਲ ਸਿੰਘ ਚੱਢਾ' ਦਾ ਟ੍ਰੇਲਰ ਬੇਹੱਦ ਪਸੰਦ ਆਇਆ ਹੈ ਅਤੇ ਉਨ੍ਹਾਂ ਨੇ ਉਸ ਦੀ ਤਾਰੀਫ਼ ਵੀ ਕੀਤੀ ਹੈ।
ਇਹ ਵੀ ਪੜ੍ਹੋ: ਰਿਤਿਕ ਰੋਸ਼ਨ ਦੀ ਚਚੇਰੀ ਭੈਣ ISHQ VISHQ ਦੇ ਸੀਕਵਲ ਤੋਂ ਬਾਲੀਵੁੱਡ ’ਚ ਡੈਬਿਊ ਕਰੇਗੀ
ਐੱਸ.ਐੱਸ.ਰਾਜਮੌਲੀ ਨੇ ਆਪਣੇ ਟਵੀਟਰ ’ਤੇ ਫ਼ਿਲਮ 'ਲਾਲ ਸਿੰਘ ਚੱਢਾ' ਦਾ ਟ੍ਰੇਲਰ ਸਾਂਝਾ ਕੀਤਾ ਹੈ। ਜਿਸ ’ਚ ਉਨ੍ਹਾਂ ਨੇ ਲਿਖਿਆ ਹੈ ਕਿ ‘ਅਮਿਰ ਖ਼ਾਨ 4 ਸਾਲ ਬਾਅਦ ਬਿਹਤਰੀਨ ਫ਼ਿਲਮ ਨਾਲ ਵਾਪਸੀ ਕਰ ਰਹੇ ਹਨ। ਲਾਲ ਸਿੰਘ ਚੱਢਾ ਦਾ ਟ੍ਰੇਲਰ ਕਾਫੀ ਪਸੰਦ ਆਇਆ। ਉਨ੍ਹਾਂ ਨੇ ਹਮੇਸ਼ਾ ਦੀ ਤਰ੍ਹਾਂ ਜ਼ਬਰਦਸਤ ਕੰਮ ਕੀਤਾ ਹੈ। ਫ਼ਿਲਮ ਨੂੰ ਸਿਨੇਮਾ ’ਚ ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦੇ। ਫ਼ਿਲਮ ਦੀ ਪੂਰੀ ਟੀਮ ਨੂੰ ਮੇਰੀ ਸ਼ੁਭਕਾਮਨਾਵਾਂ।’
ਇਹ ਵੀ ਪੜ੍ਹੋ: ਗਾਇਕ ਕੇ.ਕੇ ਨੂੰ ਅੰਤਿਮ ਯਾਤਰਾ 'ਤੇ ਲਿਜਾਣ ਲਈ ਘਰ ਪਹੁੰਚੀ ਫੁੱਲਾਂ ਨਾਲ ਸਜੀ ਐਂਬੂਲੈਂਸ
ਤੁਹਾਨੂੰ ਦੱਸ ਦੇਈਏ ਕਿ ਅਦਵੈਤ ਚੰਦਨ ਦੁਆਰਾ ਨਿਰਦੇਸ਼ਤ 'ਲਾਲ ਸਿੰਘ ਚੱਢਾ' ਹਾਲੀਵੁੱਡ ਸਟਾਰ ਟਾਮ ਹੈਂਕਸ ਦੀ ਫ਼ਿਲਮ 'ਫ਼ੋਰੈਸਟ ਗੰਪ' ਦਾ ਰੀਮੇਕ ਹੈ। ਫ਼ਿਲਮ 'ਚ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਤੋਂ ਇਲਾਵਾ ਮੋਨਾ ਸਿੰਘ ਅਤੇ ਨਾਗਾ ਚੈਤੰਨਿਆ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਹ ਫ਼ਿਲਮ 11 ਅਗਸਤ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
7 ਦਿਨ ਰੇਕੀ ਕੀਤੀ, ਸਿੱਧੂ ’ਤੇ ਹਮਲਾ ਕਰਨ ਵਾਲੇ 7 ਹਮਲਾਵਰਾਂ ’ਚੋਂ 5 ਸ਼ਾਰਪ ਸ਼ੂਟਰ
NEXT STORY