ਮੁੰਬਈ (ਬਿਊਰੋ) : 15 ਅਗਸਤ ਨੂੰ ਬਾਕਸ ਆਫਿਸ 'ਤੇ ਬਾਲੀਵੁੱਡ ਤੋਂ 'ਸਤ੍ਰੀ 2', 'ਵੇਦਾ' ਅਤੇ 'ਖੇਲ ਖੇਲ ਮੇਂ' ਰਿਲੀਜ਼ ਹੋਈਆਂ। ਤਿੰਨੋਂ ਫ਼ਿਲਮਾਂ ਦਮਦਾਰ ਨਿਕਲੀਆਂ ਪਰ ਕਮਾਈ ਦੇ ਮਾਮਲੇ 'ਚ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਹੌਰਰ ਕਾਮੇਡੀ ਫ਼ਿਲਮ 'ਸਤ੍ਰੀ 2' ਸਭ ਤੋਂ ਅੱਗੇ ਰਹੀ। 'ਸਤ੍ਰੀ 2' ਦੇ ਨਾਈਟ ਸ਼ੋਅ 14 ਅਗਸਤ ਨੂੰ ਆਯੋਜਿਤ ਕੀਤੇ ਗਏ ਸਨ ਅਤੇ ਫ਼ਿਲਮ ਨੇ ਪੇਡ ਪ੍ਰੀਵਿਊ 'ਚ ਭਾਰੀ ਕਮਾਈ ਕੀਤੀ ਸੀ। ਅਜਿਹੇ 'ਚ 'ਸਤ੍ਰੀ 2' ਦਾ ਪੇਡ ਪ੍ਰੀਵਿਊ ਅਤੇ ਓਪਨਿੰਗ ਡੇਅ ਕਲੈਕਸ਼ਨ 50 ਕਰੋੜ ਨੂੰ ਪਾਰ ਕਰ ਗਿਆ ਹੈ।
'ਸਤ੍ਰੀ 2' ਦਾ ਪਹਿਲੇ ਦਿਨ ਦਾ ਕਲੈਕਸ਼ਨ
'ਸਤ੍ਰੀ 2' ਨੇ ਐਡਵਾਂਸ ਬੁਕਿੰਗ 'ਚ 5.50 ਲੱਖ ਤੋਂ ਵੱਧ ਟਿਕਟਾਂ ਵੇਚ ਕੇ 20 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਸੈਕਨਿਲਕ ਮੁਤਾਬਕ, ਫ਼ਿਲਮ 'ਸਤ੍ਰੀ 2' ਨੇ ਪਹਿਲੇ ਦਿਨ 46 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਫ਼ਿਲਮ ਨੇ ਪੇਡ ਪ੍ਰੀਵਿਊ 'ਚ 8 ਕਰੋੜ ਰੁਪਏ ਕਮਾਏ। ਅਜਿਹੇ 'ਚ ਫ਼ਿਲਮ 'ਸਤ੍ਰੀ 2' ਦਾ ਕੁੱਲ ਕਲੈਕਸ਼ਨ 54.35 ਕਰੋੜ ਰੁਪਏ ਹੋ ਗਿਆ ਹੈ। ਸੈਕਨਿਲਕ ਦੇ ਅੰਕੜਿਆਂ ਅਨੁਸਾਰ 'ਸਤ੍ਰੀ 2' ਨੇ 'ਗਦਰ 2' ਦੇ ਪਹਿਲੇ ਦਿਨ ਦੇ ਕਲੈਕਸ਼ਨ (40.10 ਕਰੋੜ ਰੁਪਏ) ਦਾ ਰਿਕਾਰਡ ਤੋੜ ਦਿੱਤਾ ਹੈ। 'ਸਤ੍ਰੀ 2' ਪ੍ਰਭਾਸ ਦੀ 'ਕਲਕੀ 2898 AD' ਤੋਂ ਬਾਅਦ ਸਾਲ 2024 ਦੀ ਦੂਜੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਫ਼ਿਲਮ ਬਣ ਗਈ ਹੈ।
'ਕਲਕੀ 2898 AD' ਨੇ ਪਹਿਲੇ ਦਿਨ ਭਾਰਤੀ ਬਾਕਸ ਆਫਿਸ 'ਤੇ 95 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ 'ਸਤ੍ਰੀ 2' ਨੇ 25 ਜਨਵਰੀ 2024 ਨੂੰ ਰਿਲੀਜ਼ ਹੋਈ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੂਕੋਣ ਦੀ ਏਰੀਅਲ ਐਕਸ਼ਨ ਫ਼ਿਲਮ 'ਫਾਈਟਰ' ਦੇ ਪਹਿਲੇ ਦਿਨ ਦਾ ਰਿਕਾਰਡ (24.60 ਕਰੋੜ) ਤੋੜ ਦਿੱਤਾ ਹੈ।
ਵੇਦਾ ਦਾ ਕਲੈਕਸ਼ਨ
ਜੌਨ ਅਬ੍ਰਾਹਮ ਅਤੇ ਸ਼ਰਵਰੀ ਵਾਘ ਸਟਾਰਰ ਐਕਸ਼ਨ ਡਰਾਮਾ ਫ਼ਿਲਮ 'ਵੇਦਾ' ਨੇ ਵੀ 'ਸਤ੍ਰੀ 2' ਦੇ ਸਾਹਮਣੇ ਬਾਕਸ ਆਫਿਸ 'ਤੇ ਵੱਡੀ ਕਮਾਈ ਕੀਤੀ ਹੈ। ਸੈਕਨਿਲਕ ਮੁਤਾਬਕ, 'ਵੇਦਾ' ਨੇ ਸਾਰੀਆਂ ਭਾਸ਼ਾਵਾਂ 'ਚ ਓਪਨਿੰਗ ਡੇ 'ਤੇ 6.52 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। 'ਵੇਦਾ' ਆਪਣੇ ਪਹਿਲੇ ਵੀਕੈਂਡ 'ਤੇ 23 ਤੋਂ 25 ਕਰੋੜ ਰੁਪਏ ਇਕੱਠੇ ਕਰ ਸਕਦੀ ਹੈ।
'ਖੇਲ ਖੇਲ ਮੇਂ' ਦਾ ਕਲੈਕਸ਼ਨ
ਇਸ ਦੇ ਨਾਲ ਹੀ ਬਾਲੀਵੁੱਡ ਦੀ ਤੀਜੀ ਵੱਡੀ ਫ਼ਿਲਮ 'ਖੇਲ ਖੇਲ ਮੇਂ' ਵੀ 15 ਅਗਸਤ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਈ। ਮੁਦੱਸਰ ਅਜ਼ੀਜ਼ ਦੁਆਰਾ ਨਿਰਦੇਸ਼ਿਤ ਫ਼ਿਲਮ 'ਖੇਲ ਖੇਲ ਮੇਂ' ਨੇ ਬਾਕਸ ਆਫਿਸ 'ਤੇ ਜ਼ਿਆਦਾ ਚੰਗੀ ਕਮਾਈ ਨਹੀਂ ਕੀਤੀ।
ਅਕਸ਼ੈ ਕੁਮਾਰ, ਫਰਦੀਨ ਖ਼ਾਨ, ਐਮੀ ਵਿਰਕ, ਆਦਿਤਿਆ ਸੀਲ, ਪ੍ਰਗਿਆ ਜੈਸਵਾਲ, ਤਾਪਸੀ ਪੰਨੂ ਅਤੇ ਵਾਣੀ ਕਪੂਰ ਸਟਾਰਰ ਫ਼ਿਲਮ ਨੇ ਪਹਿਲੇ ਦਿਨ 5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ 'ਖੇਲ ਖੇਲ ਮੇਂ' ਆਪਣੇ ਚਾਰ ਦਿਨਾਂ ਵੀਕੈਂਡ 'ਚ 20 ਕਰੋੜ ਰੁਪਏ ਦਾ ਅੰਕੜਾ ਆਸਾਨੀ ਨਾਲ ਪਾਰ ਕਰ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਦਾਕਾਰਾ ਸੋਨਾਲੀ ਸਹਿਗਲ ਬਣਨ ਵਾਲੀ ਹੈ ਮਾਂ, 'ਬੇਬੀ ਬੰਪ' ਫਲਾਂਟ ਕਰਦਿਆਂ ਕੀਤਾ ਐਲਾਨ
NEXT STORY