ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਨੂੰ ਗਲੈਮਰਸ ਲੁਕ ਵਿਚ ਦੇਖਣਾ ਪਸੰਦ ਕਰਦੇ ਹਨ। ਉਂਝ ਵੀ ਬਾਲੀਵੁੱਡ ਵਿਚ ਕਰੀਨਾ ਦਾ ਅਕਸ ਸਟਾਈਲਿਸ਼ ਅਤੇ ਗਲੈਮਰਸ ਅਦਾਕਾਰਾ ਦਾ ਹੈ। ਉਨ੍ਹਾਂ ਦਾ ਕਹਿਣਾ, ''ਉਨ੍ਹਾਂ ਲਈ ਲੁਕ ਉਨੀ ਹੀ ਅਹਿਮ ਹੈ, ਜਿੰਨੀ ਕਿ ਇਕ ਚੰਗੀ ਭੂਮਿਕਾ ਚੁਣਨਾ। ਮੈਨੂੰ ਗਲੈਮਰਸ ਹੋਣਾ ਪਸੰਦ ਹੈ। ਇਹ ਉਹ ਚੀਜ਼ ਹੈ, ਜਿਸ ਲਈ ਮੈਂ ਪਛਾਣੀ ਜਾਂਦੀ ਹਾਂ। ਇਹ ਮੇਰਾ ਇਕ ਬਹੁਤ ਹੀ ਅਹਿਮ ਹਿੱਸਾ ਹੈ।''
ਜਾਣਕਾਰੀ ਅਨੁਸਾਰ ਕਰੀਨਾ ਕਪੂਰ ਦੀ ਹੁਣੇ ਜਿਹੇ ਫਿਲਮ 'ਕੀ ਐਂਡ ਕਾ' ਰਿਲੀਜ਼ ਹੋਈ ਹੈ, ਜਿਸ 'ਚ ਉਨ੍ਹਾਂ ਨੇ ਸਟਾਈਲਿਸ਼ ਵਰਕਿੰਗ ਲੇਡੀ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਦੇ ਆਪੋਜ਼ਿਟ ਅਦਾਕਾਰ ਅਰਜੁਨ ਕਪੂਰ ਨੇ ਉਨ੍ਹਾਂ ਦੇ ਪਤੀ ਦਾ ਕਿਰਦਾਰ ਨਿਭਾਇਆ ਹੈ।
ਹਿੱਟ ਐਂਡ ਰਨ ਮਾਮਲਾ- ਪੁਲਸ ਨੇ ਗਲਤ ਢੰਗ ਨਾਲ ਫਸਾਇਆ : ਸਲਮਾਨ
NEXT STORY