ਚੰਡੀਗੜ੍ਹ (ਬਿਊਰੋ)– ਜੈਨੀ ਜੌਹਲ ਇਨ੍ਹੀਂ ਦਿਨੀਂ ਚਰਚਾ ’ਚ ਹੈ ਕਿਉਂਕਿ ਉਸ ਨੇ ਕੁਝ ਦਿਨ ਪਹਿਲਾਂ ‘ਲੈਟਰ ਟੂ ਸੀ. ਐੱਮ.’ ਨਾਂ ਦਾ ਇਕ ਗੀਤ ਕੱਢਿਆ ਸੀ। ਇਸ ਗੀਤ ’ਚ ਜੈਨੀ ਜੌਹਲ ਨੇ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਇਨਸਾਫ਼ ਦੀ ਮੰਗ ਕੀਤੀ ਸੀ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ।
ਹਾਲਾਂਕਿ ਕੱਲ ਉਸ ਦਾ ਗੀਤ ਯੂਟਿਊਬ ’ਤੇ ਬੈਨ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਮਾਮਲਾ ਬੇਹੱਦ ਭਖ਼ ਗਿਆ। ਇਸ ਬੈਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦਰ ਕੇਜਰੀਵਾਲ ਦੀ ਲੋਕਾਂ ਦੇ ਨਾਲ-ਨਾਲ ਰਾਜਨੀਤਕ ਆਗੂਆਂ ਵਲੋਂ ਵੀ ਨਿੰਦਿਆ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਨਿੰਜਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ
ਇਸ ਮਾਮਲੇ ’ਤੇ ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ, ‘‘ਮੈਂ ਭਗਵੰਤ ਮਾਨ ਸਰਕਾਰ ਦੀ ਜੈਨੀ ਜੌਹਲ ਦੇ ਅਰਥ ਭਰਪੂਰ ਗੀਤ ’ਤੇ ਪਾਬੰਦੀ ਲਗਾਉਣ ਦੀ ਨਿੰਦਿਆ ਕਰਦਾ ਹਾਂ। ਸਰਕਾਰ ਨੇ ਇਹ ਗੀਤ ਇਸ ਲਈ ਬੈਨ ਕਰਵਾਇਆ ਹੈ ਕਿਉਂਕਿ ਜੈਨੀ ਨੇ ਗੀਤ ’ਚ ਮੁੱਖ ਮੰਤਰੀ ਦੇ ਪਰਿਵਾਰਕ ਰਾਜ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਉਸ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵੀ ਪਰਦਾਫਾਸ਼ ਕੀਤਾ ਹੈ। ਇਹ ‘ਬਦਲਾਅ’ ਨਹੀਂ ‘ਬਦਲਾ’ ਹੈ। ਅਰਵਿੰਦ ਕੇਜਰੀਵਾਲ ਨੇ ਕਲਾਕਾਰਾਂ ਨੂੰ ਵੀ ਨਹੀਂ ਬਖਸ਼ਿਆ।’’
ਉਥੇ ਜੱਸੀ ਜਸਰਾਜ ਨੇ ਫੇਸਬੁੱਕ ’ਤੇ ਜੈਨੀ ਦੇ ਗੀਤ ਦੇ ਪ੍ਰੋਮੋ ਨੂੰ ਸਾਂਝਾ ਕਰਦਿਆਂ ਲਿਖਿਆ, ‘‘ਸੱਚ ਹੀ ਤਾਂ ਗਾਇਆ, ਇੰਨੀ ਤਕਲੀਫ ਸੀ. ਐੱਮ. ਸਾਬ੍ਹ। ਸ਼ਹੀਦ ਭਗਤ ਸਿੰਘ ਜੀ ਨੇ ਬੋਲਣ ਦਾ ਅਧਿਕਾਰ, ਪ੍ਰਗਟਾਵੇ ਦਾ ਅਧਿਕਾਰ ਲਿਆ ਕੇ ਦਿੱਤਾ ਤੇ ਤੁਸੀਂ ਸ਼ਹੀਦਾਂ ਦੇ ਖ਼ਿਲਾਫ਼ ਕਿਉਂ?’’
ਨੋਟ– ਤੁਹਾਡਾ ਜੈਨੀ ਜੌਹਲ ਦੇ ਇਸ ਗੀਤ ਨੂੰ ਲੈ ਕੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸ਼ਹਿਨਾਜ ਕੌਰ ਗਿੱਲ ਦੇ ਪਿਤਾ ਸੰਤੋਖ ਨੂੰ ਧਮਕੀ ਦੇਣ ਵਾਲਾ ਨਿਕਲਿਆ ਪੁਰਾਣਾ ਗੰਨਮੈਨ, ਪੁਲਸ ਵਲੋਂ ਭਾਲ ਜਾਰੀ
NEXT STORY