ਮੁੰਬਈ- ਸੁਨੀਲ ਗਰੋਵਰ ਨੇ ਆਪਣੀ ਕਾਮੇਡੀ ਅਤੇ ਐਕਟਿੰਗ ਨਾਲ ਲੋਕਾਂ ਦੇ ਦਿਲ 'ਚ ਖਾਸ ਥਾਂ ਬਣਾਈ ਹੈ। ਪਿਛਲੇ ਦਿਨੀਂ ਅਦਾਕਾਰਾ ਕਾਫੀ ਤਕਲੀਫ 'ਚੋਂ ਲੰਘੇ ਸਨ। ਅਦਾਕਾਰ ਦੀ ਹਾਰਟ ਸਰਜਰੀ ਹੋਈ ਹੈ।

ਅਦਾਕਾਰ ਕਾਫੀ ਦਿਨ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ 'ਚ ਭਰਤੀ ਰਹੇ ਪਰ ਹੁਣ ਅਦਾਕਾਰ ਪੂਰੀ ਤਰ੍ਹਾਂ ਨਾਲ ਠੀਕ ਹਨ ਅਤੇ ਆਮ ਜ਼ਿੰਦਗੀ 'ਚ ਵਾਪਸ ਪਰਤ ਰਹੇ ਹਨ। ਜੇਕਰ ਸੁਨੀਲ ਸਮੇਂ 'ਤੇ ਸਰਜਰੀ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦਾ ਖਤਰਾ ਸੀ। ਹਾਰਟ ਸਰਜਰੀ ਤੋਂ ਬਾਅਦ ਹਾਲ ਹੀ 'ਚ ਅਦਾਕਾਰ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਤਸਵੀਰਾਂ 'ਚ ਸੁਨੀਲ ਵ੍ਹਾਈਟ ਟੀ-ਸ਼ਰਟ ਅਤੇ ਬਲੈਕ ਟਰਾਊਜ਼ਰ 'ਚ ਨਜ਼ਰ ਆ ਰਹੇ ਹਨ। ਇਸ ਦੇ ਉਪਰ ਅਦਾਕਾਰ ਨੇ ਬਰਾਊਨ ਜੈਕੇਟ ਕੈਰੀ ਕੀਤੀ ਹੋਈ ਹੈ। ਫੇਸ ਮਾਸਕ ਅਤੇ ਐਨਕਾਂ ਨਾਲ ਅਦਾਕਾਰ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਸੁਨੀਲ ਕਾਰ ਤੋਂ ਉਤਰਦੇ ਹੋਏ ਦਿਖਾਈ ਦੇ ਰਹੇ ਹਨ।

ਇਸ ਦੌਰਾਨ ਕਾਮੇਡੀਅਨ ਨੇ ਪੈਪਰਾਜੀ ਨਾਲ ਗੱਲ ਵੀ ਕੀਤੀ। ਪੈਪਰਾਜੀ ਨੇ ਅਦਾਕਾਰ ਨੂੰ ਪੁੱਛਿਆ-ਉਹ ਕਿੰਝ ਹਨ? ਇਸ ਦਾ ਜਵਾਬ ਦਿੰਦੇ ਹੋਏ ਅਦਾਕਾਰ ਨੇ ਕਿਹਾ-ਮੈਂ ਹੁਣ ਠੀਕ ਹਾਂ। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।

ਦੱਸ ਦੇਈਏ ਕਿ ਸੁਨੀਲ ਹਾਰਟ 'ਚ ਬਲੋਕੇਜ ਦੀ ਤਕਲੀਫ ਹੋਣ ਤੋਂ ਬਾਅਦ ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ 'ਚ ਦਾਖਲ ਕਰਵਾਇਆ ਗਿਆ ਸੀ। ਇਥੇ ਉਨ੍ਹਾਂ ਦੀ ਹਾਰਟ ਸਰਜਰੀ ਕੀਤੀ ਗਈ ਸੀ, ਕੁਝ ਦਿਨਾਂ ਦੇ ਬਾਅਦ ਅਦਾਕਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ।

ਛੁੱਟੀ ਹੋਣ ਤੋਂ ਬਾਅਦ ਪੋਸਟ ਸਾਂਝੀ ਕਰਕੇ ਪ੍ਰਸ਼ੰਸਕ ਨੂੰ ਤਬੀਅਤ ਦੇ ਬਾਰੇ 'ਚ ਦੱਸਿਆ ਸੀ-'ਭਰਾ ਟ੍ਰੀਟਮੈਂਟ ਠੀਕ ਗਿਆ ਹੈ, ਮੇਰੀ ਚੱਲ ਰਹੀ ਹੈ ਹੀਲਿੰਗ, ਤੁਹਾਡੀਆਂ ਸਭ ਦੀਆਂ ਦੁਵਾਵਾਂ ਲਈ, ਸ਼ੁਕਰਗੁਜ਼ਾਰ ਹੈ ਮੇਰੀ ਭਾਵਨਾ। ਠੋਕੋ ਤਾੜੀ।
ਜਲਦ 100 ਕਰੋੜ ਕਲੱਬ ’ਚ ਸ਼ਾਮਲ ਹੋ ਸਕਦੀ ਹੈ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’
NEXT STORY