ਮੁੰਬਈ : ਬਾਲੀਵੁੱਡ ਦੀ ਬੋਲਡ ਅਦਾਕਾਰਾ ਸੰਨੀ ਲਿਓਨ ਦਾ ਬੀਤੇ ਦਿਨੀਂ ਹੀ ਜਨਮਦਿਨ ਲੰਘਿਆ ਹੈ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਉਨ੍ਹਾਂ ਨੇ ਫਿਲਮਾਂ 'ਚ ਕਿੱਸ ਦ੍ਰਿਸ਼ ਕਰਨ ਤੋਂ ਮਨਾ ਕਰ ਦਿੱਤਾ ਹੈ। ਇਸ ਦੇ ਜਵਾਬ 'ਚ ਸੰਨੀ ਨੇ ਆਪਣੀ ਇਕ ਤਸਵੀਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਸੰੰਨੀ ਆਪਣੇ ਪਤੀ ਡੈਨੀਅਲ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ। ਸੰਨੀ ਨੇ ਇਹ ਤਸਵੀਰ ਬੀਤੇ ਦਿਨ ਆਪਣੇ ਜਨਮਦਿਨ ਦੇ ਮੌਕੇ 'ਤੇ ਸਾਂਝੀ ਕੀਤੀ ਹੈ। ਸੰਨੀ ਨੇ ਆਪਣੇ ਪਤੀ ਨੂੰ ਕਿੱਸ ਕਰ ਕੇ ਉਨ੍ਹਾਂ ਨੂੰ ਪਿਆਰਾ ਜਿਹਾ ਗਿਫਟ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਤਸਵੀਰ ਨਾਲ ਸੰਨੀ ਨੇ ਲਿਖਿਆ, ''ਕਿੰਨੇ ਕਿਹਾ ਕਿ ਮੈਂ ਕੈਮਰੇ ਅੱਗੇ ਕਿੱਸ ਨਹੀਂ ਕਰਾਂਗੀ।''
ਜਾਣਕਾਰੀ ਅਨੁਸਾਰ ਅਸਲ 'ਚ ਸੰਨੀ ਲਿਓਨ ਆਪਣੇ ਪੋਰਨ ਸਟਾਰ ਦੇ ਟੈਗ ਨੂੰ ਹਟਾਉਣਾ ਚਾਹੁੰਦੀ ਹੈ। ਬਾਲੀਵੁੱਡ ਦਰਸ਼ਕਾਂ ਦੀਆਂ ਨਜ਼ਰਾਂ 'ਚ ਉਨ੍ਹਾਂ ਨੇ ਆਪਣੀ ਇਮੇਜ ਸੁਧਾਰਨਾ ਲਈ ਆਨਸਕ੍ਰੀਨ ਕਿੱਸ ਕਰਨੀ ਬੰਦ ਕਰ ਦਿੱਤੀ ਹੈ। ਉਨ੍ਹਾਂ ਦੀ ਫਿਲਮ 'ਰਾਗਿਨੀ ਐਮਐਮਐਸ' ਤੋਂ ਬਾਅਦ ਸੰਨੀ ਨੇ ਕਿਸੇ ਫਿਲਮ 'ਚ ਕੋਈ ਕਿੱਸ ਦ੍ਰਿਸ਼ ਨਹੀਂ ਫਿਲਮਾਇਆ ਹੈ। ਉਨ੍ਹਾਂ ਦੀ ਹੁਣੇ ਜਿਹੇ ਰਿਲੀਜ਼ ਹੋਈ ਫਿਲਮ 'ਵਨ ਨਾਈਟ ਸਟੈਂਡ' 'ਚ ਵੀ ਸੰਨੀ ਦਾ ਕੋਈ ਕਿੱਸ ਦ੍ਰਿਸ਼ ਨਹੀਂ ਹੈ। ਸੰਨੀ ਹੁਣ ਆਪਣੇ ਆਪ ਨੂੰ ਅਭਿਨੈ ਦੇ ਦਮ 'ਤੇ ਸਿੱਧ ਕਰਨਾ ਚਾਹੁੰਦੀ ਹੈ।
SHOCKED : ਨਰਗਿਸ ਦੇ ਪ੍ਰੇਮੀ ਨੇ ਕਰ ਦਿੱਤਾ ਵਿਆਹ ਕਰਨ ਤੋਂ ਇਨਕਾਰ, ਟੁੱਟੇ ਦਿਲ ਨਾਲ ਚੁੱਕਿਆ ਇਹ ਕਦਮ
NEXT STORY